ਰੋਜ਼ਾਨਾ ਇਕ ਘੰਟਾ ਹੱਸਣ ਨਾਲ ਦੂਰ ਹੋਣਗੀਆਂ ਕਈ ਬੀਮਾਰੀਆਂ
Published : Apr 15, 2021, 10:34 am IST
Updated : Apr 15, 2021, 10:34 am IST
SHARE ARTICLE
Laughing for an hour every day will cure many ailments
Laughing for an hour every day will cure many ailments

ਅਜਿਹਾ ਕਰਨ ਨਾਲ ਤੁਹਾਨੂੰ ਅੰਦਰੋਂ ਖ਼ੁਸ਼ੀ ਦਾ ਅਹਿਸਾਸ ਹੋਣ ਨਾਲ ਤੰਦਰੁਸਤ ਰਹਿਣ ਵਿਚ ਮਦਦ ਮਿਲੇਗੀ

ਸਿਹਤਮੰਦ ਰਹਿਣ ਲਈ ਚੰਗੀ ਡਾਈਟ ਨਾਲ ਯੋਗਾ ਅਤੇ ਕਸਰਤ ਕਰਨਾ ਵੀ ਜ਼ਰੂਰੀ ਹੁੰਦਾ ਹੈ। ਇਸ ਨਾਲ ਦਿਲ ਅਤੇ ਦਿਮਾਗ਼ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਨਾਲ ਹੀ ਸਰੀਰਕ ਅਤੇ ਮਾਨਸਕ ਵਿਕਾਸ ਸਹੀ ਹੋਣ ਵਿਚ ਸਹਾਇਤਾ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਸਿਹਤਮੰਦ ਰਹਿਣ ਲਈ ਕੋਈ ਡਾਈਟ ਨਹੀਂ ਬਲਕਿ ਹੱਸਣ ਬਾਰੇ ਦਸਾਂਗੇ।

Photo

ਅਜਿਹਾ ਕਰਨ ਨਾਲ ਤੁਹਾਨੂੰ ਅੰਦਰੋਂ ਖ਼ੁਸ਼ੀ ਦਾ ਅਹਿਸਾਸ ਹੋਣ ਨਾਲ ਤੰਦਰੁਸਤ ਰਹਿਣ ਵਿਚ ਮਦਦ ਮਿਲੇਗੀ। ਸੱਭ ਤੋਂ ਪਹਿਲਾਂ ਖੁਲ੍ਹੀ ਥਾਂ ’ਤੇ ਬੈਠੋ ਜਾਂ ਖੜੇ ਹੋ ਜਾਉ। ਫਿਰ ਅਪਣੇ ਹੱਥਾਂ ਨੂੰ ਦਿਲ ਕੋਲ ਲਿਆ ਕੇ ਤਾੜੀਆਂ ਮਾਰੋ। ਤਾੜੀਆਂ ਮਾਰਨ ਨਾਲ ਇਕ ਤਾਲ ਵਿਚ ਹੋ ਹੋ ਅਤੇ ਹਾ ਹਾ ਕਹੋ। ਫਿਰ ਹੱਥਾਂ ਨੂੰ ਹਵਾ ਵਿਚ ਲਿਜਾ ਕੇ ਨੱਕ ਰਾਹੀਂ ਗਹਿਰਾ ਸਾਹ ਲਉ।

Photo

ਬਾਅਦ ਵਿਚ ਮੂੰਹ ਰਾਹੀਂ ਸਾਹ ਲੈਂਦੇ ਹੋਏ ਹੱਥਾਂ ਨੂੰ ਹੇਠਾਂ ਲਿਆਉ। ਹੁਣ ਇਕ ਡੂੰਘਾ ਸਾਹ ਭਰ ਕੇ ਕੁੱਝ ਸਕਿੰਟਾਂ ਤਕ ਸਾਹ ਰੋਕ ਕੇ ਉੱਚੀ-ਉੱਚੀ ਹੱਸਦੇ ਹੋਏ ਛੱਡੋ। ਫਿਰ ਤਾੜੀ ਮਾਰਦੇ ਹੋਏ 2 ਵਾਰੀ ਵੈਰੀ ਗੁਡ ਬੋਲੋ ਅਤੇ ਉਪਰ ਅਕਾਸ਼ ਵਿਚ ਹੱਥਾਂ ਨੂੰ ਫੈਲਾ ਕੇ ਉੱਚੀ ਹੱਸੋ ਜਾਂ ਕਿਲਕਾਰੀ ਮਾਰੋ। ਜੇ ਤੁਸੀਂ ਕਿਸੇ ਨਾਲ ਇਹ ਥੈਰੇਪੀ ਕਰ ਰਹੇ ਹੋ ਤਾਂ ਨਾਲ ਵਾਲੇ ਵਿਅਕਤੀ ਦਾ ਹੱਥ ਫੜ ਕੇ ਉਸ ਦੀਆਂ ਅੱਖਾਂ ਵਿਚ ਦੇਖਦੇ ਹੋਏ ਹੱਸੋ।

ਤੁਹਾਨੂੰ ਦੋਹਾਂ ਨੂੰ ਹੱਸਣਾ ਪਏਗਾ ਜਦੋਂ ਤਕ ਤੁਸੀਂ ਅੰਦਰੋਂ ਖ਼ੁਸ਼ੀ ਨਹੀਂ ਮਹਿਸੂਸ ਕਰਦੇ। ਅੰਤ ਵਿਚ ਨੱਚਦੇ-ਗਾਉਂਦੇ ਅਤੇ ਖੁਲ੍ਹ ਕੇ ਹੱਸ ਕੇ ਆਮ ਸਥਿਤੀ ਵਿਚ ਵਾਪਸ ਆ ਸਕਦੇ ਹੋ। ਰੋਜ਼ਾਨਾ ਇਕ ਘੰਟਾ ਇਸ ਤਰ੍ਹਾਂ ਕਰੋ।

Photo

ਲਾਫ਼ਟਰ ਥੈਰੇਪੀ (ਖੁਲ੍ਹ ਕੇ ਹੱਸਣ) ਦੇ ਫ਼ਾਇਦੇ: ਇਸ ਤਰ੍ਹਾਂ ਉੱਚੀ ਹੱਸਣ ਨਾਲ ਦਿਲ ਅਤੇ ਦਿਮਾਗ਼ ਵਧੀਆ ਕੰਮ ਕਰਨਗੇ। ਅਜਿਹੇ ਵਿਚ ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ। ਹਰ ਰੋਜ਼ ਹੱਸਣ ਨਾਲ ਸ਼ੂਗਰ ਕੰਟਰੋਲ ਰਹੇਗੀ। ਅਜਿਹੇ ਵਿਚ ਸ਼ੂਗਰ ਦੇ ਮਰੀਜ਼ਾਂ ਨੂੰ ਲਾਫ਼ਟਰ ਥੈਰੇਪੀ ਜ਼ਰੂਰ ਲੈਣੀ ਚਾਹੀਦੀ ਹੈ। ਅਧਿਐਨ ਅਨੁਸਾਰ ਇਸ ਤਰ੍ਹਾਂ ਉੱਚੀ ਆਵਾਜ਼ ਵਿਚ ਹੱਸਣ ਨਾਲ ਕੈਂਸਰ ਜਿਹੀ ਗੰਭੀਰ ਬੀਮਾਰੀ ਤੋਂ ਬਚਾਅ ਰਹਿੰਦਾ ਹੈ।

Laughter Tharapy laughter Therapy

ਇਸ ਨਾਲ ਦਿਮਾਗ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਅਜਿਹੇ ਵਿਚ ਮੈਮੋਰੀ ਤੇਜ਼ ਹੋਣ ਵਿਚ ਸਹਾਇਤਾ ਮਿਲਦੀ ਹੈ। ਇਸ ਨਾਲ ਤੁਹਾਨੂੰ ਅੰਦਰੋਂ ਖ਼ੁਸ਼ੀ ਦਾ ਅਹਿਸਾਸ ਹੋਵੇਗਾ। ਨਾਲ ਹੀ ਸਰੀਰ ਹਲਕਾ ਮਹਿਸੂਸ ਕਰੇਗਾ। ਅਜਿਹੇ ਵਿਚ ਸਿਰਦਰਦ ਅਤੇ ਤਣਾਅ ਘੱਟ ਹੋਣ ਵਿਚ ਸਹਾਇਤਾ ਮਿਲੇਗੀ। ਪਤਲੇ ਲੋਕਾਂ ਨੂੰ ਭੁੱਖ ਘੱਟ ਲੱਗਣ ਦੀ ਸਮੱਸਿਆ ਹੁੰਦੀ ਹੈ। ਅਜਿਹੇ ਵਿਚ ਇਨ੍ਹਾਂ ਲੋਕਾਂ ਨੂੰ ਭੁੱਖ ਵਧਾਉਣ ਲਈ ਰੋਜ਼ ਲਾਫ਼ਟਰ ਥੈਰੇਪੀ ਕਰਨਾ ਲਾਭਕਾਰੀ ਹੋਵੇਗਾ।

yogayoga

ਅਜਿਹਾ ਕਰਨ ਨਾਲ ਸਰੀਰ ਅਤੇ ਮਨ ਨੂੰ ਸਹੀ ਮਾਤਰਾ ਵਿਚ ਆਕਸੀਜਨ ਮਿਲੇਗੀ। ਇਸ ਤਰ੍ਹਾਂ ਸਰੀਰ ਵਿਚ ਐਨਰਜੀ ਦਾ ਸੰਚਾਰ ਹੋਣ ਨਾਲ ਆਲਸ ਅਤੇ ਸੁਸਤੀ ਦੂਰ ਹੋਵੇਗੀ। ਨਾਲ ਹੀ ਤੁਸੀਂ ਦਿਨ ਭਰ ਤਾਕਤਵਰ ਮਹਿਸੂਸ ਕਰੋਗੇ। ਇਕ ਖੋਜ ਅਨੁਸਾਰ ਰੋਜ਼ਾਨਾ 1 ਘੰਟਾ ਹੱਸਣ ਨਾਲ ਸਰੀਰ ਵਿਚੋਂ 400 ਕੈਲੋਰੀਜ਼ ਬਰਨ ਹੁੰਦੀ ਹੈ। ਅਜਿਹੇ ਵਿਚ ਭਾਰ ਘਟਾਉਣ ਲਈ ਇਸ ਯੋਗਾ ਨੂੰ ਕਰਨਾ ਬਹੁਤ ਲਾਭਕਾਰੀ ਹੋਵੇਗਾ।

laughter therapylaughter therapy

ਹੱਸਣ ਨਾਲ ਅੰਦਰੋਂ ਖ਼ੁਸ਼ੀ ਮਿਲਣ ਨਾਲ ਮਨੋਬਲ ਵਧਦਾ ਹੈ। ਅਜਿਹੇ ਵਿਚ ਵਿਅਕਤੀ ਦੇ ਮਨ ਵਿਚੋਂ ਨੈਗੇਟਿਵ ਵਿਚਾਰ ਖ਼ਤਮ ਹੋ ਕੇ ਪਾਜ਼ੇਟਿਵ ਵਿਚਾਰ ਆਉਂਦੇ ਹਨ। ਇਸ ਯੋਗਾ ਨੂੰ ਆਰੰਭ ਕਰਨ ਤੋਂ ਪਹਿਲਾਂ ਕਿਸੇ ਯੋਗ ਵਿਅਕਤੀ ਦੀ ਸਹਾਇਤਾ ਲਉ। ਨਾਲ ਹੀ ਗਰਭਵਤੀ ਔਰਤਾਂ ਅਤੇ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਲਾਫ਼ਟਰ ਥੈਰੇਪੀ ਡਾਕਟਰ ਦੀ ਸਲਾਹ ਲੈ ਕੇ ਕਰਨੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement