Home Remedy: ਪਲਾਸਟਿਕ ਦੇ ਭਾਂਡਿਆਂ ਤੋਂ ਇਸ ਤਰ੍ਹਾਂ ਹਟਾਉ ਜ਼ਿੱਦੀ ਦਾਗ਼
Published : Apr 15, 2025, 8:16 am IST
Updated : Apr 15, 2025, 8:16 am IST
SHARE ARTICLE
Home Remedy
Home Remedy

ਅੱਜ ਤੁਹਾਨੂੰ ਦਸਾਂਗੇ ਕਿ ਕਿਵੇਂ ਤੁਸੀਂ ਦਾਗ਼ ਧੱਬਿਆਂ ਅਤੇ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।

 


Home Remedy:  ਅਜਕਲ੍ਹ ਪਲਾਸਟਿਕ ਦੇ ਬਰਤਨ ਕਾਫ਼ੀ ਵਰਤੋਂ ਵਿਚ ਹਨ ਅਤੇ ਇਹ ਬਰਤਨ ਵੇਖਣ ਵਿਚ ਵੀ ਬਹੁਤ ਆਕਰਸ਼ਕ ਲਗਦੇ ਹਨ। ਹਰ ਕੋਈ ਸਟੀਲ ਦੇ ਭਾਂਡਿਆਂ ਤੋਂ ਬੋਰ ਹੋ ਕੇ ਨਵੇਂ ਰੰਗ-ਬਿਰੰਗੇ ਭਾਂਡਿਆਂ ਵਲ ਖਿਚਿਆ ਚਲਿਆ ਆਉਂਦਾ ਹੈ। ਪਲਾਸਟਿਕ ਦੇ ਭਾਂਡਿਆਂ ਵਿਚ ਜੋ ਸੱਭ ਤੋਂ ਜ਼ਿਆਦਾ ਮੁਸ਼ਕਲ ਆਉਂਦੀ ਹੈ ਉਹ ਇਹ ਹੈ ਕਿ ਇਨ੍ਹਾਂ ਨੂੰ ਰੋਜ਼ਾਨਾ ਇਸਤੇਮਾਲ ਕਰਨ ਨਾਲ ਇਨ੍ਹਾਂ ਵਿਚ ਕਈ ਵਾਰ ਮਹਿਕ ਵੀ ਰਹਿ ਜਾਂਦੀ ਹੈ। ਏਨਾ ਹੀ ਨਹੀਂ ਇਸ ਵਿਚ ਲੱਗੇ ਦਾਗ਼ ਧੱਬੇ ਬਹੁਤ ਭੈੜੇ ਲਗਦੇ ਹਨ। ਅੱਜ ਤੁਹਾਨੂੰ ਦਸਾਂਗੇ ਕਿ ਕਿਵੇਂ ਤੁਸੀਂ ਦਾਗ਼ ਧੱਬਿਆਂ ਅਤੇ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।

ਪਲਾਸਟਿਕ ਦੇ ਭਾਂਡਿਆਂ ਤੋਂ ਦਾਗ਼ ਅਤੇ ਬੁਦਬੂ ਹਟਾਉਣ ਲਈ ਤੁਸੀਂ ਸਿਰਕੇ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਸ ਲਈ ਤੁਹਾਨੂੰ ਪਾਣੀ ਵਿਚ ਸਿਰਕੇ ਨੂੰ ਮਿਲਾ ਕੇ ਬਰਤਨ ਉਤੇ ਪਾ ਕੇ ਕੁੱਝ ਦੇਰ ਲਈ ਛਡਣਾ ਹੋਵੇਗਾ। ਕੁੱਝ ਦੇਰ ਬਾਅਦ ਇਸ ਨੂੰ ਰਗੜ ਕੇ ਸਾਫ਼ ਕਰੋ। ਅਜਿਹਾ ਕਰਨ ਨਾਲ ਤੁਹਾਡੇ ਬਰਤਨ ਤੋਂ ਬਦਬੂ ਵੀ ਚਲੀ ਜਾਵੇਗੀ ਅਤੇ ਨਾਲ ਹੀ ਇਹ ਚਮਕਦਾਰ ਵੀ ਲੱਗੇਗਾ।

ਬਲੀਚ ਨਾਲ ਤੁਸੀਂ ਕਪੜਿਆਂ ਵਿਚ ਲੱਗੇ ਦਾਗ਼ ਤਾਂ ਕਈ ਵਾਰ ਹਟਾਏ ਹੋਣਗੇ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਨਾਲ ਤੁਸੀਂ ਪਲਾਸਟਿਕ ਦੇ ਬਰਤਨਾਂ ਵਿਚ ਲੱਗੇ ਦਾਗ਼ਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਏਨਾ ਹੀ ਨਹੀਂ ਇਹ ਤੁਹਾਡੇ ਟਿਫ਼ਿਨ ਵਿਚੋਂ ਆਉਣ ਵਾਲੀ ਬਦਬੂ ਨੂੰ ਵੀ ਦੂਰ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਤੁਹਾਨੂੰ ਬਸ ਤਰਲ ਕਲੋਰੀਨ ਬਲੀਚ ਦਾ ਇਸਤੇਮਾਲ ਕਰਨਾ ਹੋਵੇਗਾ।

ਅਪਣੇ ਭਾਂਡਿਆਂ ਨੂੰ ਚਮਕਾਉਣ ਅਤੇ ਮਹਿਕਾਉਣ ਲਈ ਤੁਸੀਂ ਬੇਕਿੰਗ ਸੋਡੇ ਦਾ ਸਹਾਰਾ ਲੈ ਸਕਦੇ ਹੋ। ਇਸ ਦੇ ਲਈ ਤੁਸੀਂ ਇਕ ਬਾਲਟੀ ਵਿਚ ਗਰਮ ਪਾਣੀ ਭਰ ਲਉ ਅਤੇ ਇਸ ਵਿਚ ਤਿੰਨ ਤਿੰਨ ਚਮਚ ਬੇਕਿੰਗ ਸੋਡਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਉ। ਹੁਣ ਅਪਣੇ ਪਲਾਸਟਿਕ ਦੇ ਭਾਂਡਿਆਂ ਨੂੰ ਇਸ ਵਿਚ ਪਾ ਕੇ ਰੱਖ ਦਿਉ। ਧਿਆਨ ਰਹੇ ਤੁਹਾਡੇ ਬਰਤਨ ਪੂਰੀ ਤਰ੍ਹਾਂ ਇਸ ਵਿਚ ਡੁੱਬ ਜਾਵੇ। ਅੱਧੇ ਘੰਟੇ ਬਾਅਦ ਇਨ੍ਹਾਂ ਭਾਂਡਿਆਂ ਨੂੰ ਸਕਰੱਬਰ ਨਾਲ ਰਗੜ ਕੇ ਸਾਫ਼ ਪਾਣੀ ਨਾਲ ਧੋ ਲਉ।


 

SHARE ARTICLE

ਏਜੰਸੀ

Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement