
ਤੁਹਾਡੇ ਘਰ ਵਿਚ ਅਜਿਹੀਆਂ ਕਈ ਚੀਜ਼ਾਂ ਮੌਜੂਦ ਹੁੰਦੀਆਂ ਹਨ ਜੋ ਤੁਹਾਡੇ ਰੋਜ ਦੇ ਜੀਵਨ ਵਿਚ ਕਾਫ਼ੀ ਕੰਮ ਆਉਂਦੀਆਂ ਹਨ। ਇਸ ਲਈ ਸਾਨੂੰ ਉਨ੍ਹਾਂ ਚੀਜ਼ਾਂ ਦੀ ...
ਤੁਹਾਡੇ ਘਰ ਵਿਚ ਅਜਿਹੀਆਂ ਕਈ ਚੀਜ਼ਾਂ ਮੌਜੂਦ ਹੁੰਦੀਆਂ ਹਨ ਜੋ ਤੁਹਾਡੇ ਰੋਜ ਦੇ ਜੀਵਨ ਵਿਚ ਕਾਫ਼ੀ ਕੰਮ ਆਉਂਦੀਆਂ ਹਨ। ਇਸ ਲਈ ਸਾਨੂੰ ਉਨ੍ਹਾਂ ਚੀਜ਼ਾਂ ਦੀ ਸਾਫ਼ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਅਸੀਂ ਘਰ ਦੀ ਸਫਾਈ ਕਰਦੇ ਸਮੇਂ ਕਈ ਚੀਜ਼ਾਂ ਨੂੰ ਸਾਫ਼ ਕਰਣਾ ਭੁੱਲ ਜਾਂਦੇ ਹਾਂ ਜਾਂ ਫਿਰ ਕਦੇ ਅਜਿਹਾ ਹੁੰਦਾ ਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਇਸ ਨ੍ਹੂੰ ਕਿਸ ਤਰ੍ਹਾਂ ਸਾਫ਼ ਕਰਨਾ ਹੈ। ਇਨ੍ਹਾਂ ਚੀਜ਼ਾਂ ਵਿਚ ਇਕ ਹੁੰਦਾ ਹੈ ਤੁਹਾਡੇ ਘਰ ਦੇ ਬਾਹਰ ਰੱਖਿਆ ਸ਼ੂ ਰੈਕ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ੂ ਰੈਕ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਸਾਫ਼ ਰੱਖ ਸਕਦੇ ਹੋ।
shoe rackਤੁਸੀਂ ਸ਼ੂ ਰੈਕ ਨੂੰ ਕਿਸੇ ਅਜਿਹੀ ਜਗ੍ਹਾ ਰੱਖੋ ਜਿੱਥੇ ਧੂਲ ਅਤੇ ਮਿੱਟੀ ਘੱਟ ਆਉਂਦੀ ਹੋਵੇ। ਇਸ ਨਾਲ ਤੁਹਾਡੇ ਸ਼ੂਜ ਵੀ ਘੱਟ ਗੰਦੇ ਹੋਣਗੇ ਅਤੇ ਰੈਕ ਵੀ ਸਾਫ਼ ਰਹੇਗਾ। ਹਫ਼ਤੇ ਵਿਚ ਇਕ ਵਾਰ ਸ਼ੂ ਰੈਕ ਜ਼ਰੂਰ ਸਾਫ਼ ਕਰੋ। ਇਸ ਦੇ ਲਈ ਤੁਸੀਂ ਸ਼ੂ ਰੈਕ ਸਾਫ਼ ਕਰਨ ਵਾਲੀ ਕਿੱਟ ਬਾਜ਼ਾਰ ਤੋਂ ਵੀ ਲਿਆ ਸਕਦੇ ਹੋ।
ਘਰ ਵਿਚ ਮੌਜੂਦ ਹਰ ਛੋਟੀ ਵੱਡੀ ਚੀਜ਼ ਦਾ ਰਖ-ਰਖਾਵ ਕਰਨਾ ਸਾਡੀ ਜ਼ਿੰਮੇਦਾਰੀ ਦਾ ਇਕ ਹਿਸਾ ਹੁੰਦਾ ਹੈ ਤਾਂਕਿ ਘਰ ਦੀਆਂ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਿਆ ਜਾ ਸਕੇ। ਘਰ ਦੇ ਇਕ ਕੋਨੇ ਵਿਚ ਰੱਖੇ ਸ਼ੂ ਰੈਕ ਉਤੇ ਸਾਡਾ ਧਿਆਨ ਕਦੇ-ਕਦੇ ਹੀ ਜਾ ਪਾਉਂਦਾ ਹੈ। ਸ਼ੂ ਰੈਕ ਨੂੰ ਸਾਫ਼ ਰੱਖਣ ਲਈ ਉਸ ਵਿਚ ਰੱਖੇ ਜਾਣ ਵਾਲੀਆਂ ਜੁੱਤੀਆਂ - ਚੱਪਲਾਂ ਨੂੰ ਸਾਫ਼ ਕਰਕੇ ਰੱਖੋ , ਇਸ ਨਾਲ ਗੰਦਗੀ ਘੱਟ ਹੋਵੇਗੀ।
shoe rackਘਰ ਵਿਚ ਇਕ ਕੋਨੇ ਵਿਚ ਰੱਖਿਆ ਸ਼ੂ ਰੈਕ ਜੇਕਰ ਸਾਫ਼ ਸਾਫ਼ ਹੋਵੇਗਾ ਤਾਂ ਘਰ ਦੀ ਸ਼ੋਭਾ ਨੂੰ ਖ਼ਰਾਬ ਹਣ ਤੋਂ ਬਚਾਏਗਾ। ਸ਼ੂ ਰੈਕ ਜੇਕਰ ਲੱਕੜੀ ਦਾ ਹੋਵੇ ਤਾਂ ਹਮੇਸ਼ਾ ਧਿਆਨ ਰੱਖੋ ਕਿ ਲੱਕੜੀ ਪਾਲਿਸ਼ ਕੀਤੀ ਗਈ ਹੋ ਤਾਂ ਕਿ ਦੀਮਕ ਤੋਂ ਲੱਕੜੀ ਬਚੀ ਰਹੇ। ਰੋਜ ਨਹੀਂ ਤਾਂ ਹਫਤੇ ਵਿਚ ਇਕ ਵਾਰ ਸ਼ੂ ਰੈਕ ਨੂੰ ਜ਼ਰੂਰ ਸਾਫ਼ ਕਰੋ। ਸ਼ੂ ਰੈਕ ਜੇਕਰ ਲੋਹੇ ਦਾ ਹੈ ਤਾਂ ਇਸ ਨੂੰ ਜਿਆਦਾ ਪਾਣੀ ਨਾਲ ਸਾਫ਼ ਕਰਣ ਤੋਂ ਬਚੋ। ਇਸ ਵਿਚ ਜੰਗ ਜਲਦੀ ਲੱਗਣ ਦਾ ਖ਼ਤਰਾ ਰਹਿੰਦਾ ਹੈ।
shoe rackਸ਼ੂ ਰੈਕ ਦੀ ਸਫਾਈ ਤੋਂ ਬਚਣ ਲਈ ਕੈਬੀਨਟ ਸ਼ੂ ਰੈਕ ਦਾ ਇਸਤੇਮਾਲ ਕਰਣਾ ਫਾਇਦੇ ਦਾ ਸੌਦਾ ਰਹਿੰਦਾ ਹੈ। ਘਰ ਵਿਚ ਜੁੱਤੀਆਂ ਜਿਆਦਾ ਹਨ ਤਾਂ ਦੋ ਸ਼ੂ ਰੈਕ ਵੀ ਰੱਖੇ ਜਾ ਸਕਦੇ ਹਨ। ਅਜਿਹਾ ਕਰਨ ਨਾਲ ਇਹ ਗੰਦਾ ਵੀ ਘੱਟ ਹੋਵੇਗਾ ਅਤੇ ਫੁਟਵੀਅਰ ਖ਼ਰਾਬ ਹੋਣ ਤੋਂ ਬਚਣਗੇ। ਮੌਸਮ ਦੇ ਬਦਲਾਵਾਂ ਨੂੰ ਹਮੇਸ਼ਾ ਧਿਆਨ ਵਿਚ ਰੱਖੋ ਜਿਵੇਂ ਸਰਦੀ ਅਤੇ ਵਰਖਾ ਦੇ ਮੌਸਮ ਦੀ ਨਮੀ ਤੋਂ ਸ਼ੂ ਰੈਕ ਨੂੰ ਬਚਾਉਣਾ ਜ਼ਰੂਰੀ ਹੈ। ਕਈ ਫੁਟਵੀਅਰ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਇਸਤੇਮਾਲ ਅਸੀਂ ਬਹੁਤ ਘੱਟ ਕਰਦੇ ਹਾਂ ਤਾਂ ਉਨ੍ਹਾਂ ਨੂੰ ਸ਼ੂ ਰੈਕ ਵਿਚ ਰੱਖਣ ਦੀ ਬਜਾਏ ਡੱਬੇ ਵਿਚ ਪੈਕ ਕਰ ਕੇ ਵੱਖਰੇ ਰੱਖ ਦਿਉ।