
ਮੁਲਾਇਮ ਚਮੜੇ ਤੋਂ ਬਣੀਆਂ ਜੁੱਤੀਆਂ ਗਰਮੀ ਦੇ ਮੌਸਮ ਵਿਚ ਪੈਰਾਂ ਲਈ ਸਭ ਤੋਂ ਅਨੁਕੂਲ ਹੁੰਦੀਆਂ ਹਨ। ਇਸ ਤਰ੍ਹਾਂ ਦੀਆਂ ਜੁੱਤਆਂ ਨੂੰ ਪਹਿਨਣ ਨਾਲ ਤੁਹਾਡੇ .....
ਮੁਲਾਇਮ ਚਮੜੇ ਤੋਂ ਬਣੀਆਂ ਜੁੱਤੀਆਂ ਗਰਮੀ ਦੇ ਮੌਸਮ ਵਿਚ ਪੈਰਾਂ ਲਈ ਸਭ ਤੋਂ ਅਨੁਕੂਲ ਹੁੰਦੀਆਂ ਹਨ। ਇਸ ਤਰ੍ਹਾਂ ਦੀਆਂ ਜੁੱਤਆਂ ਨੂੰ ਪਹਿਨਣ ਨਾਲ ਤੁਹਾਡੇ ਪੈਰਾਂ ਤੋਂ ਦੁਰਗੰਧ ਆਉਣ ਅਤੇ ਸੰਕਰਮਣ ਹੋਣ ਦੀ ਸੰਭਾਵਨਾ ਘੱਟ ਰਹਿੰਦੀ ਹੈ। ਜਦੋਂ ਗੱਲ ਪੈਰਾਂ ਦੀ ਦੇਖਭਾਲ ਦੀ ਹੋਵੇ, ਤਾਂ ਗਰਮੀਆਂ ਵਿਚ ਭਾਰੀ ਜੁੱਤੀਆਂ ਨਹੀਂ ਪਹਿਨੀਆਂ ਚਾਹੀਦੀਆਂ। ਇਸ ਮੌਸਮ ਵਿਚ ਮੁਲਾਇਮ ਚਮੜੇ ਤੋਂ ਬਣੀਆਂ ਜੁੱਤੀਆਂ ਪੈਰਾਂ ਲਈ ਸਭ ਤੋਂ ਵਧੀਆ ਰਹਿੰਦੀਆਂ ਹਨ। ਬਾਜ਼ਾਰਾਂ ਵਿਚ ਮੁਲਾਇਮ ਚਮੜੇ ਤੋਂ ਬਣੀਆਂ ਜੁੱਤੀਆਂ ਦੀਆਂ ਕਾਫੀ ਕਿਸਮਾਂ ਬਾਜ਼ਾਰ ਵਿਚ ਮੌਜੂਦ ਹਨ।
sandalsਟਰੇਂਡੀ ਸੈਂਡਲ :-ਗਰਮੀਆਂ ਦੇ ਮੌਸਮ ਵਿਚ ਕੈਂਡੀ ਕਲਰ ਦੇ ਡਿਜ਼ਾਇਨ ਕਾਫ਼ੀ ਫ਼ੈਸ਼ਨ ਵਿਚ ਰਹਿੰਦੇ ਹਨ। ਕਿਸੇ ਵੀ ਤਰ੍ਹਾਂ ਦੀ ਪਾਰਟੀ ਲਈ ਇਸ ਤਰ੍ਹਾਂ ਦੀਆਂ ਜੁੱਤੀਆਂ ਬਾਜ਼ਾਰ ਵਿਚ ਮੌਜੂਦ ਹਨ। ਗੁਲਾਬੀ, ਪੀਚ, ਨਾਰੰਗੀ ਰੰਗਾਂ ਤੋਂ ਇਲਾਵਾ ਕਈ ਹੋਰ ਰੰਗਾਂ ਵਿਚ ਵੀ ਮੌਜੂਦ ਹਨ। ਸਟਰੇਪ, ਰਿਬਨ ਸਟਰੇਪ, ਬੀਡਸ, ਲਟਕਨ ਅਤੇ ਰੇਸ਼ਮੀ ਧਾਗੇ ਦੇ ਗੁੱਛੇ ਨਾਲ ਸਜਾਏ ਹੋਏ ਸੈਂਡਲਸ ਸਮਰ ਕੱਪੜਿਆਂ ਦੇ ਨਾਲ ਤੁਹਾਨੂੰ ਇਕ ਕੂਲ ਲੁਕ ਦੇਣਗੇ।
flatsਪ੍ਰਿੰਟੇਡ ਫਲੈਟਸ :-ਜੇਕਰ ਤੁਸੀਂ ਹਾਈ ਹੀਲ ਤੋਂ ਜ਼ਿਆਦਾ ਫਲੈਟਸ ਪਹਿਨਣ ਵਿਚ ਸਹਿਜ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਸਟਾਈਲ ਦੇ ਨਾਲ ਸਮਝੌਤਾ ਕਰਣ ਦੀ ਜ਼ਰੂਰਤ ਨਹੀਂ ਹੈ। ਬਾਜ਼ਾਰ ਵਿਚ ਫਲੈਟ ਸਟਾਈਲਿਸ਼ ਜੁੱਤੀਆਂ ਮੌਜੂਦ ਹਨ। ਇਹ ਪ੍ਰਿੰਟੇਡ ਫਲੈਟਸ ਤੁਹਾਨੂੰ ਗਰਮੀ ਵਿਚ ਸਟਾਈਲ ਦੇ ਨਾਲ ਕੰਫਰਟ ਲੁਕ ਵੀ ਦਿੰਦੀਆਂ ਹਨ। ਤੁਹਾਨੂੰ ਤੁਹਾਡੇ ਕੱਪੜਿਆਂ ਦੇ ਹਿਸਾਬ ਨਾਲ ਕਈ ਪ੍ਰਿੰਟਸ ਵਿਚ ਜੁੱਤੀਆਂ ਮਿਲ ਜਾਣਗੀਆਂ।
heelਕਲਰਫੁਲ ਹੀਲਸ :- ਜੇਕਰ ਤੁਹਾਨੂੰ ਹੀਲ ਪਹਿਨਣਾ ਕਾਫ਼ੀ ਪਸੰਦ ਹੈ, ਤਾਂ ਤੁਹਾਡੇ ਲਈ ਇਸ ਮੌਸਮ ਵਿਚ ਕਲਰਫੁਲ ਹੀਲਸ ਮੌਜੂਦ ਹਨ , ਜਿਨ੍ਹਾਂ ਨੂੰ ਪਲੇਨ ਟੀ - ਸ਼ਰਟ ਅਤੇ ਜੀਂਸ ਦੇ ਨਾਲ ਪਹਿਨਿਆ ਜਾ ਸਕਦਾ ਹੈ। ਹਰੇ, ਬੈਂਗਨੀ ਅਤੇ ਪੀਲੇ ਰੰਗ ਦੇ ਨਾਲ ਮਿਕਸ ਐਂਡ ਮੈਚ ਕਲਰ ਵਿਚ ਵੀ ਹੀਲਸ ਮੌਜੂਦ ਹਨ।
gladiatorਹਾਈ ਗਲੇਡਿਏਟਰ ਸੈਂਡਲ :- ਗਰਮੀਆਂ ਵਿਚ ਸ਼ੌਰਟ, ਮਿਨੀ ਸਕਰਟ ਨੂੰ ਪਹਿਨਣਾ ਕੁੜੀਆਂ ਜਿਆਦਾ ਪਸੰਦ ਕਰਦੀਆਂ ਹਨ। ਇਨਾਂ ਕੱਪੜਿਆਂ ਦੇ ਨਾਲ ਪੈਰਾਂ ਦੇ ਉਪਰੀ ਹਿੱਸੇ ਤੱਕ ਆਉਣ ਵਾਲੀ ਹਾਈ ਗਲੇਡਿਏਟਰ ਸੈਂਡਲ ਵੀ ਇਸ ਮੌਸਮ ਲਈ ਕਾਫ਼ੀ ਵਧੀਆ ਅਤੇ ਕੂਲ ਲੁਕ ਦੇਵੇਗੀ। ਇਸ ਤਰ੍ਹਾਂ ਦੀਆਂ ਜੁੱਤੀਆਂ ਨੂੰ ਕੈਜੁਅਲ ਮੌਕਿਆਂ ਉਤੇ ਪਾਇਆ ਜਾ ਸਕਦਾ ਹੈ।
flip flopਫਲਿਪ ਫਲੌਪ :- ਹਲਕੇ ਫਲਿਪ ਫਲੌਪ ਸਲੀਪਰ ਗਰਮੀਆਂ ਵਿਚ ਪਹਿਨਣ ਲਈ ਸਭ ਤੋਂ ਬਿਹਤਰ ਹੁੰਦੇ ਹਨ। ਬਾਜ਼ਾਰ ਵਿਚ ਕਾਫ਼ੀ ਸਟਾਇਲਿਸ਼ ਅਤੇ ਵੇਲਵੇਟ ਕੱਪੜੇ ਵਿਚ ਵੀ ਫਲਿਪ ਫਲੌਪ ਮੌਜੂਦ ਹਨ, ਜੋ ਆਰਾਮ ਦੇ ਨਾਲ ਸਟਾਈਲਿਸ਼ ਵੀ ਹੁੰਦੇ ਹਨ। ਪੈਰਾਂ ਵਿਚ ਹੋਣ ਵਾਲੇ ਦਰਦ ਤੋਂ ਬਚਣ ਲਈ ਚੰਗੇ ਫਲਿਪ ਫਲੌਪ ਹੀ ਪਹਿਨੋ।