ਚਮੜੀ ਅਤੇ ਮਾਈਗਰੇਨ ਲਈ ਬਹੁਤ ਫ਼ਾਇਦੇਮੰਦ ਹਨ ਮਹਿੰਦੀ ਦੇ ਪੱਤੇ
Published : Nov 15, 2022, 7:46 am IST
Updated : Nov 15, 2022, 8:47 am IST
SHARE ARTICLE
Mehndi leaves are very beneficial for skin and migraine
Mehndi leaves are very beneficial for skin and migraine

ਹੱਥਾਂ-ਪੈਰਾਂ ਤੋਂ ਇਲਾਵਾ ਲੋਕ ਇਸ ਨੂੰ ਵਾਲਾਂ ’ਤੇ ਵੀ ਲਗਾਉਂਦੇ ਹਨ ਤਾਕਿ ਚਿੱਟੇ ਵਾਲਾਂ ਨੂੰ ਛੁਪਾਇਆ ਜਾ ਸਕੇ

 

ਮਹਿੰਦੀ ਦੀ ਵਰਤੋਂ ਲੋਕ ਪੁਰਾਣੇ ਸਮੇਂ ਤੋਂ ਕਰਦੇ ਆ ਰਹੇ ਹਨ। ਆਮ ਤੌਰ ’ਤੇ ਇਸ ਨੂੰ ਵਿਆਹ ਜਾਂ ਤਿਉਹਾਰ ਦੇ ਸਮੇਂ ’ਤੇ ਲਗਾਇਆ ਜਾਂਦਾ ਹੈ। ਹੱਥਾਂ-ਪੈਰਾਂ ਤੋਂ ਇਲਾਵਾ ਲੋਕ ਇਸ ਨੂੰ ਵਾਲਾਂ ’ਤੇ ਵੀ ਲਗਾਉਂਦੇ ਹਨ ਤਾਕਿ ਚਿੱਟੇ ਵਾਲਾਂ ਨੂੰ ਛੁਪਾਇਆ ਜਾ ਸਕੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਸੱਭ ਤੋਂ ਇਲਾਵਾ ਵੀ ਮਹਿੰਦੀ ਦੇ ਕਈ ਗੁਣਕਾਰੀ ਲਾਭ ਹਨ। ਇਹ ਸਾਡੀ ਸਿਹਤ ਲਈ ਕਿੰਨੀ ਜ਼ਰੂਰੀ ਹੈ। ਆਉ ਜਾਣਦੇ ਹਾਂ ਇਸ ਦੇ ਫ਼ਾਇਦੇ ਬਾਰੇ:

ਜੇ ਤੁਸੀਂ ਗੁਰਦੇ ਦੇ ਰੋਗ ਤੋਂ ਪ੍ਰੇਸ਼ਾਨ ਹੋ ਤਾਂ ਅੱਧਾ ਲੀਟਰ ਪਾਣੀ ਵਿਚ 50 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਪਾਉ। ਫਿਰ ਇਸ ਨੂੰ ਉਬਾਲ ਲਉ ਅਤੇ ਛਾਣ ਕੇ ਪੀਉ। ਮਾਈਗਰੇਨ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ 200 ਗ੍ਰਾਮ ਪਾਣੀ ਵਿਚ 100 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਕੁੱਟ ਕੇ ਭਿਉਂ ਕੇ ਰੱਖੋ। ਸਵੇਰੇ ਉਠਦੇ ਹੀ ਇਸ ਪਾਣੀ ਨੂੰ ਛਾਣ ਲਉ ਅਤੇ ਇਸ ਦੀ ਵਰਤੋਂ ਕਰੋ।

ਚਮੜੀ ਦਾ ਰੋਗ ਹੋਣ ’ਤੇ ਮਹਿੰਦੀ ਦੇ ਰੁੱਖ ਦੀ ਛਾਲ ਨੂੰ ਪੀਸ ਕੇ ਕਾੜ੍ਹਾ ਬਣਾ ਲਉ। ਫਿਰ ਇਸ ਦੀ ਇਕ ਮਹੀਨੇ ਤਕ ਵਰਤੋਂ ਕਰੋ ਪਰ ਧਿਆਨ ਰੱਖੋ ਕਿ ਇਸ ਪ੍ਰਕਿਰਿਆ ਦੌਰਾਨ ਸਾਬਣ ਦੀ ਵਰਤੋਂ ਤੋਂ ਪਰਹੇਜ਼ ਕਰੋ। ਇਸ ਸਮੱਸਿਆ ਵਿਚ ਮਹਿੰਦੀ ਇਕ ਵਰਦਾਨ ਹੈ। ਮਹਿੰਦੇ ਦੇ ਪੱਤਿਆਂ ਦੇ ਪੀਸ ਕਰ ਕੇ ਅਪਣੇ ਪੈਰਾਂ ਦੇ ਤਲਿਆਂ ਅਤੇ ਹੱਥਾਂ ’ਤੇ ਲਗਾਉ। ਅੱਧਾ ਲੀਟਰ ਪਾਣੀ ਵਿਚ 50 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਉਬਾਲ ਲਉ ਜਦੋਂ 100 ਗ੍ਰਾਮ ਪਾਣੀ ਬਚ ਜਾਵੇ ਤਾਂ ਇਸ ਨੂੰ ਛਾਣ ਕੇ ਪੀ ਲਉ।

ਜੇ ਤੁਹਾਡੇ ਸਰੀਰ ਦਾ ਕੋਈ ਅੰਗ ਸੜ ਗਿਆ ਹੈ ਤਾਂ ਮਹਿੰਦੀ ਦੇ ਪੱਤਿਆਂ ਦਾ ਗਾੜ੍ਹਾ ਲੇਪ ਤਿਆਰ ਕਰੋ ਅਤੇ ਇਸ ਨੂੰ ਸੜੇ ਹੋਈ ਥਾਂ ’ਤੇ ਲਗਾਉ। ਸੜਕਨ ਤੁਰਤ ਸ਼ਾਂਤ ਹੋ ਜਾਵੇਗੀ। ਮਹਿੰਦੀ ਦੇ ਪੱਤਿਆਂ ਨੂੰ ਚਬਾਉਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ। ਰਾਤ ਨੂੰ 200 ਗ੍ਰਾਮ ਪਾਣੀ ਵਿਚ 100 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਕੁੱਟ ਕੇ ਭਿਉਂ ਕੇ ਰੱਖ ਲਉ ਅਤੇ ਸਵੇਰੇ ਛਾਣ ਕੇ ਪੀਉ। ਅਜਿਹਾ ਇਕ ਹਫ਼ਤੇ ਤਕ ਰੋਜ਼ਾਨਾ ਕਰੋ। ਇਹ ਪੀਲੀਏ ਨੂੰ ਦੂਰ ਕਰਨ ਵਿਚ ਬੜਾ ਕਾਰਗਾਰ ਸਾਬਤ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM
Advertisement