ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਕਈ ਫਾਇਦੇ
Published : Jun 16, 2020, 3:26 pm IST
Updated : Jun 16, 2020, 3:29 pm IST
SHARE ARTICLE
chapati
chapati

ਬੇਹੀ ਰੋਟੀ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦੀ ਹੈ। ਬੇਹੀ ਰੋਟੀ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਭੋਜਨ ਨੂੰ ਪਚਾਉਣ 'ਚ ਕਾਫ਼ੀ ਮਦਦ ਕਰਦੀ ਹੈ।

ਰਾਤ ਦਾ ਬਚਿਆ ਹੋਇਆ ਭੋਜਨ ਖਾਣਾ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। 12 ਘੰਟਿਆਂ ਤੋਂ ਜ਼ਿਆਦਾ ਰੱਖਿਆ ਹੋਇਆ ਭੋਜਨ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਤੋਂ ਇਲਾਵਾ ਬੇਹੀ ਰੋਟੀ ਖਾਣ ਨਾਲ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋਣ ਲੱਗਦੀ ਹੈ

Stale chapatiStale chapati

ਪਰ ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਸ਼ਾਇਦ ਕੋਈ-ਕੋਈ ਹੀ ਜਾਣਦਾ ਹੋਵੇਗਾ। ਬੇਹੀ ਰੋਟੀ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦੀ ਹੈ। ਬੇਹੀ ਰੋਟੀ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਭੋਜਨ ਨੂੰ ਪਚਾਉਣ 'ਚ ਕਾਫ਼ੀ ਮਦਦ ਕਰਦੀ ਹੈ। ਬੇਹੀ ਰੋਟੀ ਦੇ ਫਾਇਦੇ

DiabetesDiabetes

1. ਡਾਇਬਟੀਜ਼
ਡਾਇਬਿਟੀਜ਼ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਵੀ ਬੇਹੀ ਰੋਟੀ ਕਾਫੀ ਮਦਦਗਾਰ ਹੁੰਦੀ ਹੈ। ਹਰ ਰੋਜ਼ ਫਿੱਕੇ ਦੁੱਧ ਨਾਲ ਬੇਹੀ ਰੋਟੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦਾ ਹੈ।

stomach painstomach pain

2. ਪੇਟ ਲਈ ਫਾਇਦੇਮੰਦ
ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਬੇਹੀ ਰੋਟੀ ਦਵਾਈ ਦੇ ਬਰਾਬਰ ਹੁੰਦੀ ਹੈ। ਸਵੇਰ ਦੇ ਸਮੇਂ ਠੰਡੇ ਦੁੱਧ ਨਾਲ ਬੇਹੀ ਰੋਟੀ ਦੀ ਵਰਤੋਂ ਕਰੋ। ਇਸ ਨਾਲ ਕਬਜ਼,ਐਸਿਡਿਟੀ, ਪੇਟ 'ਚ ਜਲਣ ਆਦਿ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਪਾਚਨ ਸ਼ਕਤੀ ਠੀਕ ਹੁੰਦੀ ਹੈ।

blood pressureblood pressure

3. ਬਲੱਡ ਪ੍ਰੈਸ਼ਰ
ਠੰਡੇ ਦੁੱਧ 'ਚ ਬੇਹੀ ਰੋਟੀ ਨੂੰ ਭਿਉਂ ਕੇ 10 ਮਿੰਟ ਲਈ ਰੱਖ ਦਿਓ। ਸਵੇਰ ਦੇ ਨਾਸ਼ਤੇ 'ਚ ਇਸ ਨੂੰ ਖਾਓ। ਆਪਣੀ ਪਸੰਦ ਨਾਲ ਸੁਆਦ ਲਈ ਇਸ 'ਚ ਖੰਡ ਵੀ ਮਿਲਾ ਸਕਦੇ ਹੋ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ। ਰੋਜ਼ਾਨਾ ਸਵੇਰੇ ਠੰਡੇ ਦੁੱਧ ਨਾਲ 2 ਬੇਹੀ ਰੋਟੀਆਂ ਖਾਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement