ਮੂੰਹ ਸੁੱਕਣ ਦੀ ਸਮੱਸਿਆ ਤੋਂ ਨਿਜਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
Published : Jul 16, 2021, 4:13 pm IST
Updated : Jul 16, 2021, 4:13 pm IST
SHARE ARTICLE
Dry mouth Problem
Dry mouth Problem

ਮੂੰਹ ਸੁਕਣ ਦੀ ਸਮੱਸਿਆ ਜ਼ਿਆਦਾ ਸ਼ਰਾਬ ਜਾਂ ਸਿਗਰਟ ਪੀਣ ਕਾਰਨ ਹੋ ਜਾਂਦੀ ਹੈ।

ਗਰਮੀ ਵਿਚ ਵਾਰ-ਵਾਰ ਮੂੰਹ ਸੁਕਦਾ ਰਹਿੰਦਾ ਹੈ। ਮੂੰਹ ’ਚੋਂ ਲਾਰ ਬਣਨ ਦੀ ਪ੍ਰਕਿਰਿਆ ਹੋਣ ਕਾਰਨ ਮੂੰਹ ਸੁਕਣ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਇਲਾਵਾ ਥਕਾਵਟ ਅਤੇ ਤਣਾਅ ਜਾਂ ਫਿਰ ਹਾਰਮੋਨ ’ਚ ਬਦਲਾਅ ਆਉਂਦਾ ਹੈ ਜਾਂ ਫਿਰ ਮੂੰਹ ਸੁਕਣ ਦੀ ਸਮੱਸਿਆ ਜ਼ਿਆਦਾ ਸ਼ਰਾਬ ਜਾਂ ਸਿਗਰਟ ਪੀਣ ਕਾਰਨ ਹੋ ਜਾਂਦੀ ਹੈ। ਜੇ ਤੁਸੀਂ ਵੀ ਮੂੰਹ ਸੁਕਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦਸਾਂਗੇ ਜਿਸ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ:

FennelFennel

- ਸੌਂਫ ਵਿਚ ਫ਼ਲਾਵੋਨਾਈਡਸ ਤੱਤ ਹੁੰਦੇ ਹਨ ਜੋ ਲਾਰ ਦੇ ਉਤਪਾਦਨ ’ਚ ਸਹਾਈ ਹੁੰਦੇ ਹਨ। ਇਸ ਲਈ ਰੋਜ਼ਾਨਾ ਸੌਂਫ ਦੇ ਦਾਣਿਆਂ ਨੂੰ ਚਬਾਉ। ਇਸ ਨਾਲ ਮੂੰਹ ਸੁਕਣਾ ਬੰਦ ਹੋਵੇਗਾ ਅਤੇ ਇਹ ਮਾਊਥ ਫ਼ਰੈਸ਼ਨਰ ਦਾ ਕੰਮ ਕਰਦੀ ਹੈ।
- ਜੇ ਤੁਸੀਂ ਜ਼ਿਆਦਾ ਮਾਤਰਾ ’ਚ ਪਾਣੀ ਪੀਉਗੇ ਤਾਂ ਇਸ ਨਾਲ ਮੂੰਹ ਦੀ ਲਾਰ ਬਣੇਗੀ ਅਤੇ ਮੂੰਹ ਸੁਕਣ ਦੀ ਸਮੱਸਿਆ ਦੂਰ ਹੋ ਜਾਵੇਗੀ।

Orange JuiceJuice

- ਇਸ ਤੋਂ ਇਲਾਵਾ ਤਾਜ਼ੇ ਫਲਾਂ ਦੇ ਜੂਸ ਦੀ ਵਰਤੋਂ ਕਰੋ। ਇਸ ਨਾਲ ਵੀ ਮੂੰਹ ਸੁਕਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
- ਐਲੋਵੇਰਾ ਦਾ ਇਸਤੇਮਾਲ ਕਈ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਐਲੋਵੇਰਾ ਮੂੰਹ ਦੇ ਸੰਵੇਦਨਸ਼ੀਲ ਉਤਕਾ ਦੀ ਰਖਿਆ ਕਰ ਕੇ ਮੂੰਹ ਨੂੰ ਸੁਕਣ ਤੋਂ ਬਚਾਉਂਦਾ ਹੈ। ਰੋਜ਼ਾਨਾ ਇਕ ਚੌਥਾਈ ਐਲੋਵੇਰਾ ਜੂਸ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਤੁਸੀਂ ਐਲੋਵੇਰਾ ਜੈੱਲ ਨੂੰ ਰੂੰ ਦੀ ਮਦਦ ਨਾਲ ਮੂੰਹ ’ਤੇ ਲਗਾਉ। ਕੁੱਝ ਦੇਰ ਬਾਅਦ ਪਾਣੀ ਨਾਲ ਕੁਰਲੀ ਕਰ ਲਉ।

Eat Cardamom Eat Cardamom

- ਜੇ ਤੁਹਾਡਾ ਮੂੰਹ ਹਰ ਸਮੇਂ ਸੁਕਦਾ ਰਹਿੰਦਾ ਹੈ ਤਾਂ ਇਲਾਇਚੀ ਚਬਾਉ। ਇਸ ਨਾਲ ਮੂੰਹ ’ਚ ਗਿੱਲਾਪਨ ਆਵੇਗਾ ਅਤੇ ਸਾਹ ਦੀ ਬਦਬੂ ਵੀ ਦੂਰ ਹੋ ਜਾਵੇਗੀ। ਖਾਣਾ ਖਾਣ ਦੇ ਬਾਅਦ ਇਲਾਇਚੀ ਜ਼ਰੂਰ ਚਬਾਉ।
- ਮੂੰਹ ਦੀ ਲਾਰ ਵਧਾਉਣ ਲਈ ਅਦਰਕ ਨੂੰ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਤਾਜ਼ੇ ਅਦਰਕ ਦੇ ਛੋਟੇ-ਛੋਟੇ ਟੁਕੜੇ ਚਬਾਉ। ਦਿਨ ਵਿਚ ਅਜਿਹਾ 2-3 ਵਾਰ ਕਰੋ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement