ਗੁਣਾਂ ਦਾ ਖ਼ਜ਼ਾਨਾ ਆਲੂਬੁਖ਼ਾਰਾ
Published : Jun 17, 2020, 2:58 pm IST
Updated : Jun 17, 2020, 2:59 pm IST
SHARE ARTICLE
Plum
Plum

ਆਲੂਬੁਖ਼ਾਰਾ ਗਰਮੀਆਂ ਦੇ ਮੌਸਮ ਦਾ ਇਕ ਖੱਟਾ-ਮਿੱਠਾ ਫਲ ਹੈ

ਆਲੂਬੁਖ਼ਾਰਾ ਗਰਮੀਆਂ ਦੇ ਮੌਸਮ ਦਾ ਇਕ ਖੱਟਾ-ਮਿੱਠਾ ਫਲ ਹੈ। ਬਹੁਤ ਸਾਰੇ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੋਣ ਕਰ ਕੇ, ਇਸ ਨੂੰ ਸਿਹਤ ਲਈ ਗੁਣਾਂ ਦਾ ਖ਼ਜ਼ਾਨਾ ਵੀ ਕਿਹਾ ਜਾ ਸਕਦਾ ਹੈ। ਆਲੂਬੁਖ਼ਾਰੇ 'ਚ ਵਿਟਾਮਿਨ ਸੀ, ਕੇ, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਸਾਰੇ ਪੋਸ਼ਕ ਤੱਤ ਮਿਲਦੇ ਹਨ।

PlumPlum

ਇਹ ਸਾਡੀ ਪਾਚਨ ਸ਼ਕਤੀ ਨੂੰ ਵਧਾਉਣ ਵਿਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਇਸ ਨੂੰ ਛਿਲਕਿਆਂ ਸਮੇਤ ਖਾਣ ਨਾਲ ਸਰੀਰ ਵਿਚ ਕੈਂਸਰ ਅਤੇ ਰਸੌਲੀ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਆਓ ਜਾਣਦੇ ਹਾਂ ਅਪਣੀ ਰੋਜ਼ਾਨਾ ਖੁਰਾਕ ਵਿਚ ਆਲੂਬੁਖਾਰੇ ਦੇ ਕੀ ਫ਼ਾਇਦੇ ਹਨ :

 plumplum

ਭਾਰ ਨਹੀਂ ਵਧਦਾ: ਆਲੂਬੁਖ਼ਾਰਾ ਭਾਰ ਨਿਯੰਤਰਣ ਕਰਨ ਵਿਚ ਸਹਾਇਤਾ ਕਰਦਾ ਹੈ। 100 ਗ੍ਰਾਮ ਆਲੂਬੁਖ਼ਾਰੇ ਵਿਚ 46% ਕੈਲੋਰੀ ਹੁੰਦੀ ਹੈ, ਜੋ ਕਿ ਹੋਰ ਸਾਰੇ ਫਲਾਂ ਨਾਲੋਂ ਬਹੁਤ ਘੱਟ ਹੈ। ਇਸ ਲਈ ਇਸ ਨੂੰ ਖਾਣ ਨਾਲ ਭਾਰ ਵਧਣ ਦੀ ਸੰਭਾਵਨਾ ਘੱਟ ਹੁੰਦੀ ਹੈ।

plum plum

ਅੱਖਾਂ ਦੀ ਰੌਸ਼ਨੀ ਵਧਾਉ : ਇਸ ਵਿਚ ਵਿਟਾਮਿਨ ਸੀ, ਕੇ, ਬੀ-6 ਬਹੁਤ ਹੁੰਦਾ ਹੈ। ਇਸ ਲਈ ਇਹ ਅੱਖਾਂ ਲਈ ਫ਼ਾਇਦੇਮੰਦ ਹੈ। ਇਸ ਦੇ ਨਿਯਮਤ ਸੇਵਨ ਨਾਲ ਅੱਖਾਂ ਅਤੇ ਚਮੜੀ ਤੰਦਰੁਸਤ ਰਹਿੰਦੀ ਹੈ। ਆਲੂਬੁਖ਼ਾਰਾ ਇਮਿਊਨਿਟੀ ਵਧਾਉਣ ਵਿਚ ਵੀ ਸਹਾਇਤਾ ਕਰਦਾ ਹੈ।

plum plum

ਦਿਲ ਲਈ ਫ਼ਾਇਦੇਮੰਦ : ਆਲੂਬੁਖ਼ਾਰੇ ਵਿਚ ਮੌਜੂਦ ਪੌਸ਼ਟਿਕ ਤੱਤ ਦਿਲ ਨੂੰ ਸਿਹਤਮੰਦ ਰੱਖਦੇ ਹਨ। ਅਜਿਹੀ ਸਥਿਤੀ ਵਿਚ, ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਹ ਸਰੀਰ ਵਿਚ ਖ਼ੂਨ ਦੇ ਵਹਾਅ ਨੂੰ ਠੀਕ ਰਖਦਾ ਹੈ। ਅਜਿਹੀ ਸਥਿਤੀ ਵਿਚ, ਬਲੱਡ ਪ੍ਰੈਸ਼ਰ ਨਿਯੰਤਰਣ ਨਾਲ ਅਲਜ਼ਾਈਮਰ ਰੋਗ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।

plumplum

ਦਿਮਾਗ਼ ਲਈ ਫ਼ਾਈਦੇਮੰਦ : ਆਲੂਬੁਖ਼ਾਰੇ ਵਿਚ ਵਿਟਾਮਿਨ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਆਇਰਨ ਆਦਿ ਗੁਣ ਹੁੰਦੇ ਹਨ। ਇਹ ਦਿਮਾਗ਼ ਨੂੰ ਸਹੀ ਤਰ੍ਹਾਂ ਕੰਮ ਕਰਨ ਵਿਚ ਮਦਦ ਕਰਦਾ ਹੈ। ਇਹ ਤਣਾਅ ਘਟਾਉਣ ਵਿਚ ਸਹਾਇਤਾ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement