
ਘਰੇਲੂ ਨੁਸਖਿਆ ਨਾਲ ਵਾਲਾ ਨੂੰ ਪੋਸ਼ਣ ਮਿਲੇਗਾ, 2 ਮੂੰਹੇ ਵਾਲ ਝੜਨ ਤੋਂ ਬੰਦ ਹੋਣਗੇ
ਅੱਜ ਕੱਲ੍ਹ ਦੇ ਬਦਲਦੇ ਲਾਈਫਸਟਾਈਲ ਅਤੇ ਕੈਮੀਕਲ ਪ੍ਰੋਡਕਟਜ਼ ਦੀ ਜ਼ਿਆਦਾ ਵਰਤੋਂ ਕਰਨ ਨਾਲ ਵਾਲ ਜਲਦੀ ਖ਼ਰਾਬ ਅਤੇ ਚਿੱਟੇ ਹੋਣ ਲੱਗਦੇ ਹਨ। ਉਮਰ ਤੋਂ ਪਹਿਲਾਂ ਹੀ ਵਾਲ ਸਫੇਦ ਹੋਣ ਲੱਗਦੇ ਹਨ। ਵੈਸੇ ਤਾਂ ਸਾਰੇ ਸਫੇਦ ਵਾਲਾਂ ‘ਤੇ ਮਹਿੰਦੀ ਲਗਾਉਂਦੇ ਹਨ ਪਰ ਜੇਕਰ ਤੁਸੀਂ ਆਂਵਲਾ ਰੀਠਾ ਅਤੇ ਸ਼ਿਕਾਕਾਈ ਦੇ ਮਿਸ਼ਰਨ ਦੀ ਵਰਤੋਂ ਕਰਦੇ ਹੋ ਤਾਂ ਵਾਲ ਕਾਲੇ ਹੋਣ ਦੇ ਨਾਲ-ਨਾਲ ਵਾਲਾਂ ਦੀਆਂ ਹੋਰ ਸਮੱਸਿਆਵਾਂ ਜਿਵੇਂ ਕਿ ਵਾਲ ਝੜਨਾ, ਦੋ ਮੂੰਹੇ ਵਾਲ, ਡੈਂਡਰਫ, ਬੇਜਾਨ ਅਤੇ ਸੁੱਕੇ ਵਾਲਾਂ ਨੂੰ ਪੋਸ਼ਣ ਮਿਲੇਗਾ। ਇਹਨਾਂ ਚੀਜ਼ਾਂ ਦੀ ਸਹੀ ਵਰਤੋਂ ਕਰਨੀ ਵੀ ਆਉਣੀ ਚਾਹੀਦੀ ਹੈ।
ਕੀ ਨੇ ਆਂਵਲਾ, ਰੀਠਾ, ਸ਼ਿਕਾਕਾਈ ਦੇ ਫਾਇਦੇ
ਵਾਲਾਂ ਨੂੰ ਝੜਨ ਤੋਂ ਰੋਕਦਾ ਹੈ
ਵਾਲਾਂ ਨੂੰ ਵਧਣ ਵਿਚ ਮਦਦ ਕਰਦਾ ਹੈ
ਵਾਲਾਂ ਦੀ ਨਮੀ ਨੂੰ ਕਰਦਾ ਹੈ ਲਾਕ
ਡੈਂਡਰਫ ਦੀ ਸਮੱਸਿਆ ਨੂੰ ਦੂਰ ਕਰਦਾ ਹੈ
ਵਾਲਾਂ ਨੂੰ ਮਜ਼ਬੂਤ ਕਰਦਾ ਹੈ
ਚਿੱਟੇ ਵਾਲਾਂ ਤੋਂ ਛੁਟਕਾਰਾ ਮਿਲਦਾ ਹੈ
ਆਂਵਲਾ, ਰੀਠਾ, ਸ਼ਿਕਾਕਾਈ ਦੀ ਇਸ ਤਰ੍ਹਾਂ ਕਰੋ ਵਰਤੋਂ: ਸਫੇਦ ਵਾਲਾਂ ਨੂੰ ਕਾਲੇ ਕਰਨ ਲਈ ਆਂਵਲਾ, ਰੀਠਾ, ਸ਼ਿਕਾਕਾਈ ਨੂੰ ਮਿਲਾ ਕੇ ਹੇਅਰ ਮਾਸਕ ਤਿਆਰ ਕੀਤਾ ਜਾ ਸਕਦਾ ਹੈ। ਬਸ ਇਨ੍ਹਾਂ ਸਟੈੱਪ ਨੂੰ ਕਰੋ ਫੋਲੋ।
- ਕਿਵੇਂ ਕਰੀਏ ਇਸ ਦੀ ਵਰਤੋਂ
ਆਂਵਲਾ, ਰੀਠਾ, ਸ਼ਿਕਾਕਾਈ ਦੇ 5-6 ਟੁਕੜੇ ਲੈ ਕੇ ਰਾਤ ਭਰ ਪਾਣੀ ‘ਚ ਭਿਓਂ ਕੇ ਰੱਖੋ।
ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ।
ਠੰਡਾ ਹੋਣ ਤੋਂ ਬਾਅਦ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ।
ਹੁਣ ਇਸ ਹੇਅਰ ਮਾਸਕ ਨੂੰ ਆਪਣੇ ਵਾਲਾਂ ‘ਤੇ ਲਗਾਓ ਅਤੇ 3-4 ਘੰਟੇ ਲਈ ਲਗਾ ਕੇ ਛੱਡ ਦਿਓ। ਆਪਣੇ ਵਾਲਾਂ ਨੂੰ ਸਾਦੇ ਪਾਣੀ ਨਾਲ ਧੋਵੋ।
ਜੇਕਰ ਤੁਸੀਂ ਚਾਹੋ ਤਾਂ ਇਸ ਮਿਸ਼ਰਣ ਨੂੰ ਸ਼ੈਂਪੂ ਦੇ ਤੌਰ ‘ਤੇ ਵੀ ਇਸਤੇਮਾਲ ਕਰ ਸਕਦੇ ਹੋ।