Health News: ਚਮੜੀ ਲਈ ਵਰਦਾਨ ਹੈ ਸੰਤਰੇ ਦਾ ਛਿਲਕਾ
Published : Jul 17, 2024, 7:39 am IST
Updated : Jul 17, 2024, 2:00 pm IST
SHARE ARTICLE
Orange peel is a boon for the skin Health News
Orange peel is a boon for the skin Health News

Health News: ਸੰਤਰੇ ਵਿਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ-ਬੈਕਟੀਰੀਅਲ ਤੱਤ ਚਮੜੀ ਦੇ ਦਾਗ਼-ਧੱਬਿਆਂ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ। 

Orange peel is a boon for the skin Health News: ਗਰਮੀਆਂ ਵਿਚ ਸੰਤਰੇ ਦਾ ਸੇਵਨ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ। ਸੰਤਰੇ ਦੇ ਜੂਸ ਤੋਂ ਲੈ ਕੇ ਸੰਤਰੇ ਦੇ ਫਲ ਤਕ ਹਰ ਚੀਜ਼ ਨੂੰ ਲੋਕ ਬੜੇ ਚਾਅ ਨਾਲ ਖਾਂਦੇ-ਪੀਂਦੇ ਹਨ। ਅਜਿਹੇ ਵਿਚ ਬਹੁਤ ਸਾਰੇ ਲੋਕ ਅਪਣੀ ਚਮੜੀ ਦੀ ਦੇਖਭਾਲ ਲਈ ਰੁਟੀਨ ਵਿਚ ਸੰਤਰੇ ਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਟਦੇ। ਦਰਅਸਲ, ਸੰਤਰਾ ਗਰਮੀਆਂ ਵਿਚ ਚਮੜੀ ਨੂੰ ਬਚਾਉਣ ਲਈ ਬਹੁਤ ਪ੍ਰਭਾਵਸਾਲੀ ਨੁਸਖ਼ਾ ਹੈ। ਦੂਜੇ ਪਾਸੇ ਜੇਕਰ ਤੁਸੀਂ ਚਾਹੋ ਤਾਂ ਚਮੜੀ ਨੂੰ ਕੁਦਰਤੀ ਤੌਰ ’ਤੇ ਚਮਕਦਾਰ ਬਣਾਉਣ ਲਈ ਘਰ ਵਿਚ ਬਣੇ ਸੰਤਰੇ ਦੇ ਛਿਲਕਿਆਂ ਦੇ ਸਾਬਣ ਨੂੰ ਵੀ ਅਜ਼ਮਾ ਸਕਦੇ ਹੋ।

ਇਹ ਵੀ ਪੜ੍ਹੋ: Punjab Weather Update News: ਪੰਜਾਬ ਵਿਚ ਅੱਜ ਤੇ ਕੱਲ੍ਹ ਪਵੇਗਾ ਭਾਰੀ ਮੀਂਹ, ਕਈ ਇਲਾਕਿਆਂ ਵਿਚ ਸਵੇਰ ਤੋਂ ਪੈ ਰਿਹਾ ਮੀਂਹ

ਗਰਮੀਆਂ ਵਿਚ ਸਰੀਰ ਦੀ ਬਦਬੂ ਅਤੇ ਪਸੀਨੇ ਤੋਂ ਛੁਟਕਾਰਾ ਪਾਉਣ ਲਈ ਲਗਭਗ ਹਰ ਕੋਈ ਸਾਬਣ ਦੀ ਵਰਤੋਂ ਕਰਦਾ ਹੈ। ਹਾਲਾਂਕਿ ਬਾਜ਼ਾਰ ਵਿਚ ਉਪਲਬਧ ਸਾਬਣ ਕੈਮੀਕਲ ਆਧਾਰਤ ਹੁੰਦੇ ਹਨ ਜਿਨ੍ਹਾਂ ਨੂੰ ਲਗਾਉਣ ਨਾਲ ਚਮੜੀ ਖ਼ੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ, ਘਰ ਵਿਚ ਬਣੇ ਸੰਤਰੇ ਦੇ ਛਿਲਕੇ ਵਾਲਾ ਸਾਬਣ ਚਮੜੀ ਨੂੰ ਚਮਕਦਾਰ ਅਤੇ ਨਰਮ ਰੱਖਣ ਵਿਚ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ: Panthak News: ਹੁਣ ਜਥੇਦਾਰਾਂ ਲਈ ਨਵੀਂ ਚੁਣੌਤੀ, ਸੁਪਰੀਮ ਕੋਰਟ ਮੁਤਾਬਕ ‘ਜਥੇਦਾਰਾਂ’ ਕੋਲ ਨਹੀਂ ਕੋਈ ਤਾਕਤ : ਡਾ. ਹਰਮਿੰਦਰ ਸਿੰਘ

ਸੰਤਰੇ ਦੇ ਛਿਲਕਿਆਂ ਦਾ ਸਾਬਣ ਬਣਾਉਣ ਲਈ ਸੰਤਰੇ ਦੇ ਛਿਲਕਿਆਂ ਨੂੰ ਸੁਕਾ ਕੇ ਪੀਸ ਕੇ ਪਾਊਡਰ ਬਣਾ ਲਉ। ਜੇਕਰ ਤੁਸੀਂ ਚਾਹੋ ਤਾਂ ਛਿਲਕਿਆਂ ਨੂੰ ਸਿੱਧਾ ਵੀ ਪੀਸ ਸਕਦੇ ਹੋ। ਇਸ ਤੋਂ ਬਾਅਦ ਇਕ ਫ਼ਰਾਈਪੈਨ ਵਿਚ ਕੈਮੀਕਲ ਮੁਕਤ ਸਾਬਣ ਦੇ ਕੁੱਝ ਟੁਕੜੇ ਪਾ ਕੇ ਗੈਸ ’ਤੇ ਪਿਘਲਾ ਲਉ। ਇਸ ਵਿਚ ਸੰਤਰੇ ਦੇ ਛਿਲਕੇ ਦਾ ਪਾਊਡਰ ਮਿਲਾਉ। ਸਾਬਣ ਦੇ ਪੂਰੀ ਤਰ੍ਹਾਂ ਪਿਘਲ ਜਾਣ ਤੋਂ ਬਾਅਦ, 1 ਚਮਚ ਐਲੋਵੇਰਾ ਜੈੱਲ, ਅਸੈਂਸ਼ੀਅਲ ਤੇਲ ਦੀਆਂ 5 ਬੂੰਦਾਂ ਅਤੇ ਵਿਟਾਮਿਨ ਈ ਦਾ ਇਕ ਕੈਪਸੂਲ ਪਾਉ। ਧਿਆਨ ਰਹੇ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਮਾਤਰਾ ਸਾਬਣ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਨਹੀਂ ਤਾਂ, ਤੁਹਾਡੇ ਸਾਬਣ ਵਿਚ ਝੱਗ ਨਹੀਂ ਬਣੇਗੀ। ਹੁਣ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਉ ਅਤੇ ਇਸ ਨੂੰ ਮੋਲਡ ਵਿਚ ਰੱਖ ਲਉ। ਥੋੜ੍ਹੀ ਦੇਰ ਟਿਕਣ ਤੋਂ ਬਾਅਦ ਤੁਹਾਡਾ ਸੰਤਰੇ ਦੇ ਛਿਲਕੇ ਵਾਲਾ ਸਾਬਣ ਤਿਆਰ ਹੋ ਜਾਵੇਗਾ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੰਤਰੇ ਦੇ ਛਿਲਕਿਆਂ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ ਜੋ ਚਮੜੀ ਦੇ ਮਰੇ ਸੈੱਲਜ਼ ਨੂੰ ਖ਼ਤਮ ਕਰ ਕੇ ਕੁਦਰਤੀ ਚਮਕ ਲਿਆਉਣ ਦਾ ਕੰਮ ਕਰਦਾ ਹੈ। ਅਜਿਹੀ ਸਥਿਤੀ ਵਿਚ, ਸੰਤਰੇ ਦੇ ਛਿਲਕੇ ਵਾਲੇ ਸਾਬਣ ਦੀ ਨਿਯਮਤ ਵਰਤੋਂ ਕਰਨ ਨਾਲ, ਚਮੜੀ ਚਮਕਦਾਰ ਅਤੇ ਸੁੰਦਰ ਦਿਖਣ ਲਗਦੀ ਹੈ। ਸੰਤਰੇ ਵਿਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ-ਬੈਕਟੀਰੀਅਲ ਤੱਤ ਚਮੜੀ ਦੇ ਦਾਗ਼-ਧੱਬਿਆਂ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ। 

​(For more Punjabi news apart from Orange peel is a boon for the skin Health News , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement