Advertisement
  ਜੀਵਨ ਜਾਚ   ਜੀਵਨਸ਼ੈਲੀ  17 Aug 2019  ਰਸੋਈ ਦੇ ਇਹ ਨੁਸਖੇ ਬਣਾਉਣਗੇ ਤੁਹਾਡੀ ਜ਼ਿੰਦਗੀ ਆਸਾਨ

ਰਸੋਈ ਦੇ ਇਹ ਨੁਸਖੇ ਬਣਾਉਣਗੇ ਤੁਹਾਡੀ ਜ਼ਿੰਦਗੀ ਆਸਾਨ

ਸਪੋਕਸਮੈਨ ਸਮਾਚਾਰ ਸੇਵਾ | Edited by : ਵੀਰਪਾਲ ਕੌਰ
Published Aug 17, 2019, 3:37 pm IST
Updated Aug 17, 2019, 3:37 pm IST
ਨਿੰਬੂਆਂ ਨੂੰ ਸੁਆਹ ਵਿਚ ਦੱਬ ਕੇ ਰੱਖੋ। ਅਜਿਹਾ ਕਰਨ ਨਾਲ ਉਨ੍ਹਾਂ ਦਾ ਰਸ ਸੁੱਕੇਗਾ ਨਹੀਂ ਅਤੇ ਵਧੇਰੇ ਦਿਨ ਤਕ ਚਲਣਗੇ
Cooking Tips
 Cooking Tips

ਮੱਖਣ ਨੂੰ ਵਧੇਰੇ ਸਮੇਂ ਤਕ ਤਾਜ਼ਾ ਰੱਖਣ ਲਈ ਅਤੇ ਬਦਬੂ ਤੋਂ ਬਚਾਉਣ ਲਈ ਥੋੜੀ ਦੇਰ ਲਈ ਖਾਣ ਵਾਲਾ ਸੋਢਾ ਪਾਣੀ ਵਿਚ ਮਿਲਾ ਕੇ ਰੱਖ ਦਿਉ। ਹੁਣ ਜਦੋਂ ਵੀ ਮੱਖਣ ਦੀ ਵਰਤੋਂ ਕਰੋਗੇ ਮੱਖਣ ਤਰੋ ਤਾਜ਼ਾ ਰਹੇਗਾ।

ਨਿੰਬੂਆਂ ਨੂੰ ਸੁਆਹ ਵਿਚ ਦੱਬ ਕੇ ਰੱਖੋ। ਅਜਿਹਾ ਕਰਨ ਨਾਲ ਉਨ੍ਹਾਂ ਦਾ ਰਸ ਸੁੱਕੇਗਾ ਨਹੀਂ ਅਤੇ ਵਧੇਰੇ ਦਿਨ ਤਕ ਚਲਣਗੇ। ਸੁੱਕੇ ਨਿੰਬੂ ਨੂੰ ਕੁੱਝ ਦੇਰ ਗਰਮ ਪਾਣੀ ਵਿਚ ਰੱਖ ਕੇ ਰਸ ਕੱਢੋ, ਰਸ ਦੀ ਮਾਤਰਾ ਜ਼ਿਆਦਾ ਨਿਕਲੇਗੀ।
ਲਾਲ ਟਮਾਟਰਾਂ ਨੂੰ ਤਰੋ-ਤਾਜ਼ਾ ਰੱਖਣ ਲਈ ਉਨਾਂ ਦੇ ਡੰਡਲ 'ਤੇ ਥੋੜਾ ਜਿਹਾ ਮੋਮ ਲਾ ਦਿਉ।

ਗਰਮੀਆਂ ਵਿਚ ਆਟਾ ਗੁੰਨ੍ਹਣ ਤੋਂ ਬਾਅਦ ਉਸ ਉਤੇ ਥੋੜਾ ਜਿਹਾ ਤੇਲ ਲਾ ਦਿਉ। ਆਟੇ 'ਤੇ ਪਾਪੜੀ ਨਹੀਂ ਜੰਮੇਗੀ।
ਖੋਏ ਦੇ ਗੁਲਾਬ ਜਾਮਣ ਬਣਾਉਂਦੇ ਸਮੇਂ ਉਸ ਵਿਚ ਥੋੜੀ ਜਿਹੀ ਪੀਸੀ ਚੀਨੀ ਮਿਲਾ ਦਿਉ। ਗੁਲਾਬ ਜਾਮਣ ਨਰਮ ਬਣਨਗੇ।
ਆਲੂ ਦੀ ਟਿੱਕੀ ਬਣਾਉਂਦੇ ਸਮੇਂ ਉਸ ਵਿਚ ਛੋੜਾ ਜਿਹਾ ਅਰਾਰੋਟ ਮਿਲਾ ਦਿਉ। ਟਿੱਕੀਆਂ ਕੁਰਕੁਰੀਆਂ ਬਣਨਗੀਆਂ।

ਚਾਕੂ ਅਤੇ ਛੁਰੀਆਂ ਤੇ ਕਾਲਾਪਨ ਨਾ ਆਵੇ ਇਸ ਲਈ ਉਨ੍ਹਾਂ ਨੂੰ ਅਖ਼ਬਾਰ ਵਿਚ ਲਪੇਟ ਕੇ ਰਖੋ।
ਕਸਟਰਡ ਬਣਾਉਂਦੇ ਸਮੇਂ ਇਕ ਚਮਚ ਸ਼ਹਿਦ ਦਾ ਮਿਲਾ ਦਿਉ। ਇਸ ਨਾਲ ਕਸਟਰਡ ਦਾ ਸੁਆਦ ਵੱਧ ਜਾਵੇਗਾ।
ਦਹੀਂ ਵੜੇ ਦੀ ਦਾਲ ਫੈਂਟਦੇ ਸਮੇਂ ਉਸ ਵਿਚ ਬੇਕਿੰਗ ਸੋਢਾ ਮਿਲਾਉਣ ਨਾਲ ਦਹੀਂ ਵੜੇ ਮੁਲਾਇਮ ਅਤੇ ਫੁੱਲੇ ਹੋਏ ਬਣਦੇ ਹਨ।

Advertisement
Advertisement

 

Advertisement