ਗਰਭਵਤੀ ਮਹਿਲਾ ਲਈ ਪੱਕਿਆ ਹੋਇਆ ਤੇ ਬਿਨਾਂ ਛਿਲਕੇ ਵਾਲਾ ਅਮਰੂਦ ਖਾਣਾ ਸੁਰੱਖਿਅਤ ਹੈ
ਗਰਭਵਤੀ ਮਹਿਲਾ ਲਈ ਪੱਕਿਆ ਹੋਇਆ ਤੇ ਬਿਨਾਂ ਛਿਲਕੇ ਵਾਲਾ ਅਮਰੂਦ ਖਾਣਾ ਸੁਰੱਖਿਅਤ ਹੈ। ਅਮਰੂਦ ਵਿਚ ਫ਼ਾਈਬਰ ਉਚਿਤ ਮਾਤਰਾ ਵਿਚ ਹੁੰਦਾ ਹੈ ਤੇ ਇਹ ਪਾਚਨ ਵਿਚ ਸੁਧਾਰ ਲਿਆਉਂਦਾ ਹੈ। ਇਸ ਵਿਚ ਵਿਟਾਮਿਨ-ਸੀ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ।
ਗਰਭ ਅਵਸਥਾ ਦੌਰਾਨ ਅਮਰੂਦ ਖਾਣ ਦੇ ਫ਼ਾਇਦੇ:
- ਗਰਭ ਅਵਸਥਾ ਦੌਰਾਨ ਆਇਰਨ ਦੀ ਕਮੀ ਹੋਣ ਦਾ ਖ਼ਤਰਾ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਨਾਲ ਮਾਂ ਤੇ ਬੱਚੇ ਦੋਵਾਂ ਦੀ ਸਿਹਤ ਨੂੰ ਖ਼ਤਰਾ ਰਹਿੰਦਾ ਹੈ। ਅਮਰੂਦ ਇਸ ਨੂੰ ਦੂਰ ਕਰ ਸਕਦਾ ਹੈ।
- ਅਮਰੂਦ ਹਾਈ ਬਲੱਡ ਪ੍ਰੈਸ਼ਰ ਨੂੰ ਕੰਟੋਰਲ ਕਰਦਾ ਤੇ ਖ਼ੂਨ ਨੂੰ ਜੰਮਣ ਤੋਂ ਰੋਕਦਾ ਹੈ।
ਗਰਭ ਅਵਸਥਾ ਵਿਚ ਅਮਰੂਦ ਖਾਣ ਦੇ ਨੁਕਸਾਨ : ਅਮਰੂਦ ਵਿਚ ਫ਼ਾਈਬਰ ਹੁੰਦਾ ਹੈ ਜਿਸ ਦੀ ਜ਼ਰੂਰਤ ਤੋਂ ਜ਼ਿਆਦਾ ਸੇਵਨ ਨਾਲ ਦਸਤ ਜਿਹੀ ਸਮੱਸਿਆ ਸ਼ੁਰੂ ਹੋ ਸਕਦੀ ਹੈ। ਪੱਕਿਆ ਜਾਂ ਅੱਧ-ਪੱਕਿਆ ਅਮਰੂਦ ਖਾਣ ਨਾਲ ਗਰਭ ਅਵਸਥਾ ਦੌਰਾਨ ਦੰਦਾਂ ਵਿਚ ਦਰਦ ਜਾਂ ਦੰਦਾਂ ਨਾਲ ਜੁੜੀ ਕੋਈ ਪ੍ਰੇਸ਼ਾਨੀ ਵੀ ਹੋ ਸਕਦੀ ਹੈ।