ਗਰਭ ਅਵਸਥਾ ਤੋਂ ਬਾਅਦ ਵਧੇ ਹੋਏ ਭਾਰ ਨੂੰ ਘਟਾਉਣ ਲਈ ਅਪਣਾਉ ਇਹ ਨੁਸਖ਼ੇ
Published : Nov 17, 2020, 6:11 pm IST
Updated : Nov 17, 2020, 6:11 pm IST
SHARE ARTICLE
weight loss
weight loss

ਸਰੀਰ ਨੂੰ ਪਿਛਲੇ ਰੂਪ ਵਿਚ ਵਾਪਸ ਕਰਨਾ ਨਿਸ਼ਚਤ ਤੌਰ 'ਤੇ ਅਸਾਨ ਨਹੀਂ ਹੈ

ਮੁਹਾਲੀ: ਗਰਭ ਅਵਸਥਾ ਤੋਂ ਬਾਅਦ ਔਰਤਾਂ ਦੀ ਸੱਭ ਤੋਂ ਵੱਡੀ ਚਿੰਤਾ ਭਾਰ ਘਟਾਉਣਾ ਬਣ ਜਾਂਦੀ ਹੈ ਜੋ ਕਿ ਮੁਸ਼ਕਲ ਕੰਮ ਨਹੀਂ ਹੈ। ਤੁਸੀਂ ਕੁੱਝ ਅਭਿਆਸਾਂ ਅਤੇ ਖ਼ੁਰਾਕ ਦੀ ਪਾਲਣਾ ਕਰ ਕੇ ਅਸਾਨੀ ਨਾਲ ਭਾਰ ਘਟਾ ਸਕਦੇ ਹੋ। ਗਰਭ ਅਵਸਥਾ ਦੌਰਾਨ ਅਤੇ ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਦਾ ਭਾਰ ਵਧਣਾ ਸੁਭਾਵਕ ਹੈ। ਇਸ ਲਈ ਇਸ ਬਾਰੇ ਬਹੁਤ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਸਰੀਰ ਨੂੰ ਪਿਛਲੇ ਰੂਪ ਵਿਚ ਵਾਪਸ ਕਰਨਾ ਨਿਸ਼ਚਤ ਤੌਰ 'ਤੇ ਅਸਾਨ ਨਹੀਂ ਹੈ, ਪਰ ਅਸੰਭਵ ਵੀ ਨਹੀਂ ਹੈ। ਰੋਜ਼ਾਨਾ ਘਰੇਲੂ ਕੰਮਾਂ ਨਾਲ, ਤੁਸੀਂ ਬੱਚੇ ਦੀ ਦੇਖਭਾਲ ਕਰ ਕੇ ਕਈ ਕਿਲੋ ਭਾਰ ਘੱਟ ਕਰ ਸਕਦੇ ਹੋ।

weight lossweight loss

ਪਹਿਲਾਂ ਅਪਣੀ ਪਿੱਠ ਦੇ ਭਾਰ ਲੇਟ ਜਾਉ ਅਤੇ ਲੰਮੇ ਸਾਹ ਲਉ। ਸਾਹ ਇੰਨਾ ਡੂੰਘਾ ਹੋਣਾ ਚਾਹੀਦਾ ਹੈ ਕਿ ਪੇਟ ਦੀਆਂ ਮਾਸਪੇਸ਼ੀਆਂ 'ਤੇ ਤਣਾਅ ਪੈਦਾ ਹੋਵੇ। ਉਸ ਤੋਂ ਬਾਅਦ, ਹੌਲੀ ਹੌਲੀ ਸਾਹ ਲਉ। ਅਪਣੇ ਬੱਚੇ ਦੇ ਜਨਮ ਤੋਂ ਬਾਅਦ ਸ਼ੁਰੂਆਤੀ ਦਿਨਾਂ ਵਿਚ ਇਹ ਕਸਰਤ ਲਗਾਤਾਰ ਕਰੋ। ਅਪਣੀ ਪਿੱਠ ਦੇ ਭਾਰ ਲੇਟੋ। ਲੱਤਾਂ ਨੂੰ ਥੋੜ੍ਹਾ ਜਿਹਾ ਖੁੱਲ੍ਹਾ ਰੱਖੋ। ਹੌਲੀ ਹੌਲੀ ਹੱਥ ਵਧਾਉ, ਪਰ ਕੂਹਣੀ ਨੂੰ ਮੋੜਨਾ ਨਹੀਂ। ਪੈਰ ਵੀ ਜ਼ਮੀਨ 'ਤੇ ਰੱਖੋ। ਫਿਰ ਦੋਵੇਂ ਹੱਥ ਜ਼ਮੀਨ 'ਤੇ ਵਾਪਸ ਲਿਆਉ। ਇਸ ਨੂੰ ਕਈ ਵਾਰ ਦੁਹਰਾਉ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਏਗਾ।


 belly fatbelly fat

 ਅਪਣੀ ਪਿੱਠ ਦੇ ਭਾਰ ਲੇਟ ਜਾਉ। ਦੋਵੇਂ ਹੱਥ ਸਾਈਡ 'ਤੇ ਰਹਿਣ ਦਿਉ। ਹੌਲੀ ਹੌਲੀ ਲੱਤਾਂ ਨੂੰ ਵਧਾਉ, ਪਰ ਪੰਜੇ ਅਤੇ ਅੱਡੀ ਨੂੰ ਜ਼ਮੀਨ 'ਤੇ ਰੱਖੋ। ਕਮਰ ਦੇ ਹਿੱਸੇ ਨੂੰ ਵੀ ਚੁੱਕੋ, ਪਰ ਬਾਹਾਂ ਅਤੇ ਲੱਤਾਂ ਨੂੰ ਨਹੀਂ ਵਧਾਉਣਾ ਚਾਹੀਦਾ।ਅਪਣੀ ਪਿੱਠ ਦੇ ਭਾਰ ਲੇਟ ਜਾਉ ਅਤੇ ਸੱਜੀ ਲੱਤ ਨੂੰ ਸਿੱਧਾ ਰੱਖੋ ਅਤੇ ਖੱਬੀ ਲੱਤ ਚੁਕੋ। ਪਰ ਅਪਣੇ ਪੰਜੇ ਅਤੇ ਅੱਡੀ ਨੂੰ ਜ਼ਮੀਨ 'ਤੇ ਰੱਖੋ। ਗੋਡੇ ਨੂੰ ਬਾਂਹ ਨੂੰ ਸਿੱਧਾ ਕਰੋ। ਪਰ ਇਸ ਨੂੰ ਨਾ ਛੂਹੋ। ਨਾਲ ਹੀ, ਖੱਬੇ ਪਾਸੇ ਸਿਰ ਚੁੱਕੋ ਅਤੇ ਲੇਟ ਜਾਉ। ਹੁਣ ਉਹੀ ਕਸਰਤ ਸੱਜੇ ਪੈਰ ਨਾਲ ਕਰੋ।

fatfat

 ਸਿੱਧ ਲੇਟ ਜਾਉ ਅਤੇ ਕੂਹਣੀਆਂ ਨੂੰ ਸਿਰਹਾਣੇ 'ਤੇ ਰੱਖੋ। ਨਾਲ ਹੀ, ਪੇਟ 'ਤੇ ਜ਼ੋਰ ਦਿੰਦੇ ਹੋਏ ਉਪਰ ਚੁਕਦਿਆਂ ਡੂੰਘੇ ਸਾਹ ਲਉ। ਅਪਣੀ ਪਿੱਠ ਦੇ ਭਾਰ ਲੇਟੋ ਅਤੇ ਅਪਣੇ ਹੱਥ ਅਪਣੇ ਸਿਰ ਹੇਠਾ ਰੱਖੋ। ਨਾਲ ਹੀ, ਪੈਰ ਜ਼ਮੀਨ 'ਤੇ ਅਤੇ ਅਪਣੀਆਂ ਲੱਤਾਂ ਨੂੰ ਜਿੰਨਾ ਹੋ ਸਕੇ ਉੱਚਾ ਕਰੋ, ਸਿੱਧਾ ਪੇਟ 'ਤੇ ਜ਼ੋਰ ਦਿੰਦੇ ਹੋਏ 2 ਸੈਕਿੰਡ ਇੰਤਜ਼ਾਰ ਕਰੋ ਫਿਰ ਆਮ 'ਤੇ ਵਾਪਸ ਜਾਉ। ਕੀ-ਕੀ ਖਾਣਾ ਚਾਹੀਦੈ :

AlmondsAlmonds

ਸਵੇਰੇ ਕੀ ਖਾਣਾ ਚਾਹੀਦੈ : 3-4 ਭਿੱਜੇ ਹੋਏ ਬਦਾਮ, ਆਮਲੇਟ, ਸਬਜ਼ੀ ਜਾਂ ਦੁੱਧ
10-11 ਵਜੇ: ਸਬਜ਼ੀਆਂ ਦਾ ਜੂਸ ਜਾਂ ਖੰਡ ਰਹਿਤ ਕੌਫ਼ੀ, ਫ਼ਲ
ਦੁਪਹਿਰ ਦਾ ਖਾਣਾ: ਸਲਾਦ, ਦਹੀਂ, ਇਕ ਕਟੋਰਾ ਮਿਕਸਡ ਦਾਲ, ਪੱਕੀਆਂ ਰੋਟੀਆਂ (ਮੌਸਮੀ ਸਬਜ਼ੀਆਂ ਨਾਲ)

Vegetable pricesVegetable

ਸਨੈਕਸ: ਇਕ ਗਲਾਸ ਲੱਸੀ, ਮੱਖਣ, ਮੂੰਗਫਲੀ
ਰਾਤ ਦਾ ਖਾਣਾ: ਲੱਸਣ ਦੀ ਚਟਣੀ, ਸੂਪ, ਸਬਜ਼ੀਆਾਂ
ਰਾਤ ਦੇ ਖਾਣੇ ਤੋਂ ਬਾਅਦ: ਕੋਈ ਵੀ ਫੱਲ, ਪਨੀਰ ਜਾਂ ਇਕ ਗਲਾਸ
ਦੁੱਧ, ਫੱਲ।

Location: India, Punjab

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement