ਹਾਈ ਬਲਡ ਪ੍ਰੈਸ਼ਰ ਤੋਂ ਪਰੇਸ਼ਾਨ 54 ਫ਼ੀ ਸਦੀ ਤੋਂ ਜ਼ਿਆਦਾ ਮਰੀਜ਼: ਅਧਿਐਨ
Published : Apr 18, 2018, 3:11 pm IST
Updated : Apr 18, 2018, 3:11 pm IST
SHARE ARTICLE
high blood pressure
high blood pressure

ਜੇਕਰ ਤੁਹਾਡੀ ਸੋਚ ਬੇਕਾਬੂ ਹੋ ਰਹੀ ਹੈ ਅਤੇ ਚਾਹ ਕੇ ਵੀ ਤੁਸੀਂ ਗੁੱਸੇ ਨੂੰ ਕਾਬੂ ਨਹੀਂ ਕਰ ਪਾ ਰਹੇ ਹੋ ਤਾਂ ਤੁਰਤ ਅਪਣੇ ਡਾਕਟਰ ਨੂੰ ਮਿਲੋ, ਕਿਉਂਕਿ 90 ਫ਼ੀ ਸਦੀ...

ਮੁੰਬਈ: ਜੇਕਰ ਤੁਹਾਡੀ ਸੋਚ ਬੇਕਾਬੂ ਹੋ ਰਹੀ ਹੈ ਅਤੇ ਚਾਹ ਕੇ ਵੀ ਤੁਸੀਂ ਗੁੱਸੇ ਨੂੰ ਕਾਬੂ ਨਹੀਂ ਕਰ ਪਾ ਰਹੇ ਹੋ ਤਾਂ ਤੁਰਤ ਅਪਣੇ ਡਾਕਟਰ ਨੂੰ ਮਿਲੋ, ਕਿਉਂਕਿ 90 ਫ਼ੀ ਸਦੀ ਤਕ ਹਾਈ ਬਲਡ ਪ੍ਰੈਸ਼ਰ ਦੇ ਮਰੀਜ਼ਾਂ 'ਚ ਲੱਛਣ ਨਹੀਂ ਦਿਖਦੇ। ਜਾਣਕਾਰੀ ਮੁਤਾਬਕ, ਅਕਤੂਬਰ 2015 ਤੋਂ ਸਤੰਬਰ 2017 ਦੇ 'ਚ ਸ਼ਹਿਰ ਦੇ ਮੁੱਖ ਹਸਪਤਾਲਾਂ 'ਚ 5.59 ਲੱਖ ਮਰੀਜ਼ ਆਏ ਜਿਸ 'ਚੋਂ 1.74 ਲੱਖ ਯਾਨੀ ਲਗਭੱਗ 31% ਮਰੀਜ਼ ਮਾਨਸਿਕ ਸਮੱਸਿਆਵਾਂ ਤੋਂ ਪਰੇਸ਼ਾਨ ਸਨ ਜਦਕਿ 1.27 ਲੱਖ ਯਾਨੀ 23% ਮਰੀਜ਼ ਹਾਈ ਬਲਡ ਪ੍ਰੈਸ਼ਰ ਤੋਂ ਪਰੇਸ਼ਾਨ ਸਨ। ਮਾਹਰਾਂ ਨੇ ਦਸਿਆ ਕਿ ਜੀਵਨਸ਼ੈਲੀ 'ਚ ਬਦਲਾਅ ਅਤੇ ਜ਼ਿੰਦਗੀ 'ਚ ਵੱਧਦੇ ਦਬਾਅ ਕਾਰਨ ਲੋਕਾਂ 'ਚ ਇਹ ਦੋ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ।

High Blood PressureHigh Blood Pressure

ਦਿਲ ਦੇ ਰੋਗਾਂ ਦੇ ਮਾਹਰ ਦਾ ਕਹਿਣਾ ਹੈ ਕਿ ਹਾਈ ਬਲਡ ਪ੍ਰੈਸ਼ਰ ਜੀਵਨਸ਼ੈਲੀ ਨਾਲ ਅਧਾਰਤ ਰੋਗ ਹੈ। ਅਜੋਕੇ ਸਮੇਂ 'ਚ ਹਰ ਤੀਜੇ ਮਨੁੱਖ 'ਚ ਇਹ ਸਮੱਸਿਆ ਹੈ। ਹਾਲਾਂਕਿ ਬਦਕਿਸਮਤੀ ਨਾਲ ਸਮੇਂ ਤੇ ਇਸ ਦੀ ਪਹਿਚਾਣ ਹੀ ਨਹੀਂ ਹੋ ਪਾਉਂਦੀ। ਵੱਧਦੇ ਤਨਾਅ ਅਤੇ ਖਾਣ 'ਚ ਜ਼ਿਆਦਾ ਲੂਣ, ਤੇਲ, ਮਸਾਲਿਆਂ ਦੀ ਵਰਤੋਂ ਕਾਰਨ ਲੋਕਾਂ 'ਚ ਇਹ ਸਮੱਸਿਆ ਵੱਧ ਰਹੀ ਹੈ। ਸਮੇਂ ਤੇ ਧਿਆਨ ਨਾ ਦੇਣ ਨਾਲ ਹਾਲਤ ਕਾਫ਼ੀ ਵਿਗੜ ਸਕਦੇ ਹਨ। ਹਾਈ ਬਲਡ ਪ੍ਰੈਸ਼ਰ ਮੁੱਖ ਰੂਪ ਤੋਂ ਦਿਲ, ਦਿਮਾਗ ਅਤੇ ਗੁਰਦੇ ਨੂੰ ਪ੍ਰਭਾਵਤ ਕਰਦਾ ਹੈ।

High Blood PressureHigh Blood Pressure

ਮਾਨਸਿਕ ਸਮੱਸਿਆਵਾਂ ਤੋਂ ਜੂਝਣ ਵਾਲੇ ਮਰੀਜ਼ਾਂ 'ਚ ਉਦਾਸੀ ਦੀ ਸਮੱਸਿਆ ਸੱਭ ਤੋਂ ਆਮ ਗੱਲ ਹੈ। ਮਨੋਰੋਗ ਵਿਭਾਗ  ਦੇ ਮਾਹਰ ਦਸਦੇ ਹਨ ਕਿ ਹਸਪਤਾਲ ਦੀ ਓਪੀਡੀ 'ਚ ਰੋਜ਼ਾਨਾ 200 ਮਰੀਜ਼ ਆਉਂਦੇ ਹਨ। ਇਸ 'ਚ ਜ਼ਿਆਦਾਤਰ ਮਾਮਲੇ ਉਦਾਸੀ ਅਤੇ ਚਿੰਤਾ ਦੇ ਹੁੰਦੇ ਹਨ। ਸਾਡੇ ਦਿਮਾਗ ਦੇ ਅੰਦਰ ਸੀਰੋਟੋਨਿਮ ਨਾਮ ਦਾ ਇਕ ਰਸਾਇਣਕ ਹੁੰਦਾ ਹੈ,  ਜਦੋਂ ਉਸ ਦੀ ਮਾਤਰਾ ਘੱਟ ਹੁੰਦੀ ਹੈ ਤਾਂ ਲੋਕਾਂ 'ਚ ਉਦਾਸੀ ਦੀ ਸਮੱਸਿਆ ਹੁੰਦੀ ਹੈ। ਹਾਲਾਂਕਿ ਇਹ ਕਿਉਂ ਘੱਟ ਹੁੰਦਾ ਹੈ ਇਸ ਦਾ ਪਤਾ ਹਲੇ ਤਕ ਨਹੀਂ ਲਗਾਇਆ ਜਾ ਸਕਿਆ ਹੈ। 

DipressionDipression

ਹਾਈ ਬਲਡ ਪ੍ਰੈਸ਼ਰ ਤੋਂ ਬਚਣ ਦੇ ਉਪਾਅ: 
ਲੂਣ ਦੀ ਮਾਤਰਾ 'ਤੇ ਕਾਬੂ ਰੱਖੋ, 25 ਸਾਲ ਤੋਂ ਬਾਅਦ ਨੇਮੀ ਰੂਪ ਤੋਂ ਬਲਡ ਪ੍ਰੇਸ਼ਰ ਦੀ ਜਾਂਚ ਕਰਾਉ, ਹਰੀ ਸਬਜ਼ੀ ਅਤੇ ਸਲਾਦ ਦਾ ਸੇਵਨ ਕਰੋ, ਸੂਗਰ ਮਰੀਜ਼ ਰਹੇ ਜ਼ਿਆਦਾ ਚੇਤੰਨ, ਮਾਨਸਿਕ ਸਮੱਸਿਆ ਤੋਂ ਬਚਾਅ, ਬਹੁਤ ਜ਼ਿਆਦਾ ਤਨਾਅ ਨਾ ਲਵੋ, ਨੇਮੀ ਰੂਪ ਤੋਂ ਨੀਂਦ ਲਵੋ, ਯੋਗ ਜਾਂ ਮੈਡਿਟੇਸ਼ਨ ਦਾ ਲਵੋ ਸਹਾਰਾ, ਉਦਾਸੀ, ਨਿਰਾਸ਼ਾ ਅਤੇ ਖੁਸ਼ੀ ਮਹਿਸੂਸ ਨਾ ਹੋਣ 'ਤੇ ਮਨੋਵਿਗਿਆਨੀ ਨੂੰ ਮਿਲੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement