Health News: ਲੋਹੇ ਦੀ ਕੜਾਹੀ ਵਿਚ ਭੁਲ ਕੇ ਵੀ ਨਾ ਬਣਾਉ ਇਹ ਸਬਜ਼ੀਆਂ, ਸਿਹਤ ਨੂੰ ਹੋਵੇਗਾ ਨੁਕਸਾਨ
Published : Oct 18, 2024, 9:07 am IST
Updated : Oct 18, 2024, 9:07 am IST
SHARE ARTICLE
Do not forget to cook these vegetables in an iron pan Health News
Do not forget to cook these vegetables in an iron pan Health News

Health News: ਚੁਕੰਦਰ ਤੋਂ ਬਣੀ ਕੋਈ ਵੀ ਡਿਸ਼ ਜਾਂ ਸਬਜ਼ੀ ਲੋਹੇ ਦੀ ਕੜਾਹੀ ਵਿਚ ਨਹੀਂ ਪਕਾਈ ਜਾਣੀ ਚਾਹੀਦੀ।

Do not forget to cook these vegetables in an iron pan Health News: ਲੋਹੇ ਦੇ ਕੜਾਹੀ ਵਿਚ ਪਕਾਈਆਂ ਸਬਜ਼ੀਆਂ ਦਾ ਸੇਵਨ ਕਰਨਾ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਦਰਅਸਲ, ਲੋਹੇ ਦੇ ਕੜਾਹੀ ਵਿਚ ਭੋਜਨ ਪਕਾਉਣ ਨਾਲ ਸਾਡੇ ਸਰੀਰ ਵਿਚ ਆਇਰਨ ਦੀ ਮਾਤਰਾ ਵੱਧ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁੱਝ ਸਬਜ਼ੀਆਂ ਨੂੰ ਗ਼ਲਤੀ ਨਾਲ ਵੀ ਲੋਹੇ ਦੇ ਭਾਂਡੇ ਵਿਚ ਨਹੀਂ ਪਕਾਉਣਾ ਚਾਹੀਦਾ ਹੈ। ਆਉ ਜਾਣਦੇ ਹਾਂ ਕਿਹੜੀਆਂ ਸਬਜ਼ੀਆਂ ਨੂੰ ਲੋਹੇ ਦੀ ਕੜਾਹੀ ਵਿਚ ਨਹੀਂ ਪਕਾਉਣਾ ਚਾਹੀਦਾ:

ਪਾਲਕ ਦੀ ਸਬਜ਼ੀ ਜਾਂ ਦਾਲ ਨੂੰ ਲੋਹੇ ਦੀ ਕੜਾਹੀ ਵਿਚ ਨਹੀਂਂ ਪਕਾਉਣਾ ਚਾਹੀਦਾ। ਦਰਅਸਲ, ਪਾਲਕ ਵਿਚ ਆਕਸਾਲਿਕ ਐਸਿਡ ਮਿਲ ਜਾਂਦਾ ਹੈ ਜੋ ਆਇਰਨ ਨਾਲ ਮਿਲਾਉਣ ’ਤੇ ਪ੍ਰਤੀਕਿਰਿਆ ਕਰਦਾ ਹੈ ਜਿਸ ਕਾਰਨ ਨਾ ਸਿਰਫ਼ ਪਾਲਕ ਦਾ ਰੰਗ ਖ਼ਰਾਬ ਹੋ ਜਾਂਦਾ ਹੈ ਸਗੋਂ ਇਹ ਸਬਜ਼ੀ ਸਿਹਤ ਲਈ ਵੀ ਹਾਨੀਕਾਰਕ ਹੈ।

ਚੁਕੰਦਰ ਤੋਂ ਬਣੀ ਕੋਈ ਵੀ ਡਿਸ਼ ਜਾਂ ਸਬਜ਼ੀ ਲੋਹੇ ਦੀ ਕੜਾਹੀ ਵਿਚ ਨਹੀਂ ਪਕਾਈ ਜਾਣੀ ਚਾਹੀਦੀ। ਦਰਅਸਲ, ਚੁਕੰਦਰ ਵਿਚ ਆਇਰਨ ਪਾਇਆ ਜਾਂਦਾ ਹੈ, ਜੋ ਆਇਰਨ ਨਾਲ ਉਲਟਾ ਪ੍ਰਤੀਕ੍ਰਿਆ ਕਰ ਸਕਦਾ ਹੈ। ਇਸ ਦੇ ਸੇਵਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਇਹ ਖਾਣੇ ਦਾ ਰੰਗ ਵੀ ਖ਼ਰਾਬ ਕਰ ਦਿੰਦਾ ਹੈ।

ਜੇਕਰ ਤੁਸੀਂ ਸਬਜ਼ੀ ਬਣਾ ਰਹੇ ਹੋ ਅਤੇ ਉਸ ਵਿਚ ਨਿੰਬੂ ਦਾ ਰਸ ਵਰਤਣਾ ਹੈ ਤਾਂ ਉਸ ਸਬਜ਼ੀ ਨੂੰ ਲੋਹੇ ਦੇ ਕੜਾਹੀ ਵਿਚ ਨਾ ਪਕਾਉ। ਨਿੰਬੂ ਬਹੁਤ ਤੇਜ਼ਾਬੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਆਇਰਨ ਨਾਲ ਪ੍ਰਤੀਕਿਰਿਆ ਕਰ ਸਕਦਾ ਹੈ। ਇਹ ਨਾ ਸਿਰਫ਼ ਤੁਹਾਡੇ ਖਾਣੇ ਦਾ ਸਵਾਦ ਖ਼ਰਾਬ ਕਰਦਾ ਹੈ, ਸਗੋਂ ਤੁਹਾਡੀ ਸਿਹਤ ’ਤੇ ਵੀ ਬੁਰਾ ਅਸਰ ਪਾਉਂਦਾ ਹੈ। ਇਸ ਕਾਰਨ ਤੁਹਾਨੂੰ ਪਾਚਨ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ਵਿਚ ਤੁਹਾਨੂੰ ਲੋਹੇ ਦੀ ਕੜਾਹੀ ਵਿਚ ਨਿੰਬੂ ਤੋਂ ਬਣੀਆਂ ਚੀਜ਼ਾਂ ਬਣਾਉਣ ਤੋਂ ਬਚਣਾ ਚਾਹੀਦਾ ਹੈ।

ਜੇਕਰ ਤੁਸੀਂ ਕੋਈ ਵੀ ਮਿੱਠੀ ਚੀਜ਼ ਬਣਾ ਰਹੇ ਹੋ ਤਾਂ ਇਸ ਨੂੰ ਲੋਹੇ ਦੇ ਕੜਾਹੀ ਵਿਚ ਨਾ ਬਣਾਉ। ਅਸਲ ਵਿਚ ਲੋਹੇ ਦੇ ਕੜਾਹੀ ਵਿਚ ਖਾਣਾ ਪਕਾਉਣ ਨਾਲ ਇਸ ਦਾ ਸਵਾਦ ਪੂਰੀ ਤਰ੍ਹਾਂ ਖ਼ਰਾਬ ਹੋ ਜਾਂਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀਆਂ ਮਿੱਠੀਆਂ ਚੀਜ਼ਾਂ ਨੂੰ ਲੋਹੇ ਦੀ ਬਜਾਏ ਸਟੇਨਲੈੱਸ ਸਟੀਲ ਦੇ ਪੈਨ ਜਾਂ ਓਵਨ ਵਿਚ ਹੀ ਬਣਾਉ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement