Beauty Tips: ਵਿਆਹ ਤੋਂ ਪਹਿਲਾਂ ਲਾੜੀ ਕਿਵੇਂ ਰੱਖ ਸਕਦੀ ਹੈ ਅਪਣੀ ਸਿਹਤ ਦਾ ਧਿਆਨ

By : GAGANDEEP

Published : May 19, 2024, 11:13 am IST
Updated : May 19, 2024, 11:13 am IST
SHARE ARTICLE
How a bride can take care of her health before marriage
How a bride can take care of her health before marriage

Beauty Tips: ਅਪਣੀ ਚਮੜੀ ’ਤੇ ਫੇਸ ਪੈਕ ਦੀ ਵਰਤੋਂ ਕਰੋ ਅਤੇ ਇਸ ਨੂੰ ਹਾਈਡਰੇਟ ਰੱਖਣ ਲਈ ਭਰਪੂਰ ਪਾਣੀ ਪੀਉ

How a bride can take care of her health before marriage: ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਅਪਣੇ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਲਿਆਉਂਦੀ ਹੈ। ਜਿਵੇਂ-ਜਿਵੇਂ ਹੀ ਵਿਆਹ ਦੀ ਤਰੀਕ ਨੇੜੇ ਆਉਣ ਲਗਦੀ ਹੈ, ਉਸ ਦੀਆਂ ਤਿਆਰੀਆਂ ਵਿਚ ਉਲਝੀ ਲਾੜੀ ਤੋਂ ਅਪਣੀ ਤੰਦਰੁਸਤੀ ਬਣਾਈ ਰੱਖਣ ਦਾ ਨਿਤਨੇਮ ਛੁਟ ਜਾਂਦਾ ਹੈ। ਪਰ ਇਸ ਗੱਲ ਦਾ ਧਿਆਨ ਰਖਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਹਾਡੀ ਤੰਦਰੁਸਤੀ ਬਣੀ ਰਹੇਗੀ ਤਾਂ ਤੁਸੀਂ ਅਪਣੇ ਵਿਆਹ ਵਾਲੇ ਦਿਨ ਵੀ ਸਪੈਸ਼ਲ ਨਜ਼ਰ ਆਉਗੇ। ਆਉ ਤੁਹਾਨੂੰ ਦਸਦੇ ਹਾਂ ਕਿ ਕਿਵੇਂ ਤੁਸੀਂ ਅਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ:

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦਾ ਵਿਰੋਧ, ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

 ਤੰਦਰੁਸਤੀ ਦੇ ਕਿਸੇ ਵੀ ਨਿਤਨੇਮ ਨੂੰ ਅਪਣਾਉਣ ਤੋਂ ਪਹਿਲਾਂ ਉਸ ਦੀ ਸਹੀ ਤਰੀਕੇ ਨਾਲ ਯੋਜਨਾ ਤਿਆਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਬਿਨਾਂ ਸੋਚੇ ਕੁੱਝ ਵੀ ਸ਼ੁਰੂ ਕਰ ਲੈਣ ਨਾਲ ਉਸ ਦਾ ਮਨਚਾਹਿਆ ਨਤੀਜਾ ਨਹੀਂ ਮਿਲ ਸਕਦਾ। ਜੇ ਤੁਹਾਨੂੰ ਕੁੱਝ ਸਮਝ ਨਾ ਆ ਰਿਹਾ ਹੋਵੇ ਤਾਂ ਤੁਸੀਂ ਕਿਸੇ ਮਾਹਰ ਨਾਲ ਵੀ ਸਲਾਹ ਕਰ ਸਕਦੇ ਹੋ। ਵਿਆਹ ਬਾਰੇ ਕਿਸੇ ਵੀ ਤਣਾਅ ਵਿਚ ਨਾ ਰਹੋ। ਜੇ ਮਨ ਦੀ ਸ਼ਾਂਤੀ ਨਹੀਂ ਹੋਵੇਗੀ ਤਾਂ ਤੁਸੀਂ ਅਪਣੀ ਤੰਦਰੁਸਤੀ ’ਤੇ ਸਹੀ ਧਿਆਨ ਨਹੀਂ ਦੇ ਸਕੋਗੇ। ਇਸ ਲਈ ਜਿੰਨਾ ਹੋ ਸਕੇ ਸ਼ਾਂਤ ਰਹੋ।

ਇਹ ਵੀ ਪੜ੍ਹੋ: Lok Sabha Elections 2024: ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟ

 ਲਾੜੀ ਦੀ ਤੰਦਰੁਸਤੀ ਦੇ ਨਿਤਨੇਮ ਵਿਚ ਚਮੜੀ ਦੀ ਦੇਖਭਾਲ ਵੀ ਬਹੁਤ ਜ਼ਰੂਰੀ ਹੈ। ਅਜਿਹੀ ਖ਼ੁਰਾਕ ਦੀ ਵਰਤੋਂ ਕਰੋ ਜੋ ਤੁਹਾਡੀ ਚਮੜੀ ਦੀ ਦੇਖਭਾਲ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਹੋਵੇ। ਅਪਣੀ ਚਮੜੀ ’ਤੇ ਫੇਸ ਪੈਕ ਦੀ ਵਰਤੋਂ ਕਰੋ ਅਤੇ ਇਸ ਨੂੰ ਹਾਈਡਰੇਟ ਰੱਖਣ ਲਈ ਭਰਪੂਰ ਪਾਣੀ ਪੀਉ। ਵਾਲਾਂ ਦੀ ਦੇਖਭਾਲ ਨੂੰ ਅਪਣੀ ਰੁਟੀਨ ਵਿਚ ਸ਼ਾਮਲ ਕਰੋ ਨਹੀਂ ਤਾਂ ਉਹ ਇਸ ਤਰ੍ਹਾਂ ਹੀ ਰੁੱਖੇ ਅਤੇ ਬੇਜਾਨ ਰਹਿਣਗੇ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਆਕਰਸ਼ਕ ਸ਼ਖ਼ਸੀਅਤ ਲਈ ਸਰੀਰਕ ਤੌਰ ’ਤੇ ਹੀ ਨਹੀਂ ਬਲਕਿ ਮਾਨਸਕ ਤੌਰ ’ਤੇ ਵੀ ਤੰਦਰੁਸਤ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਸਮੇਂ ਤੁਸੀਂ ਸਿਰਫ਼ ਸਕਾਰਾਤਮਕ ਹੀ ਸੋਚੋ ਅਤੇ ਭਵਿੱਖ ਦੀਆਂ ਜ਼ਿੰਮੇਵਾਰੀਆਂ ਲਈ ਅਪਣੇ ਆਪ ਨੂੰ ਤਿਆਰ ਕਰੋ। ਜੇ ਤੁਸੀਂ ਮਾਨਸਕ ਤੌਰ ’ਤੇ ਸ਼ਾਂਤ ਹੋ ਤਾਂ ਸੱਭ ਕੁੱਝ ਸੌਖਾ ਹੋ ਜਾਵੇਗਾ। ਤੁਸੀਂ ਮਾਨਸਕ ਸ਼ਾਂਤੀ ਲਈ ਧਿਆਨ ਅਤੇ ਮੈਡੀਟੇਸ਼ਨ ਦਾ ਵੀ ਸਹਾਰਾ ਲੈ ਸਕਦੇ ਹੋ। ਜਦੋਂ ਤੁਸੀ ਅਪਣੇ ਦਿਲ ਤੋਂ ਖ਼ੁਸ਼ ਹੋਵੋਗੇ ਤਾਂ ਇਸ ਦਾ ਪ੍ਰਭਾਵ ਤੁਹਾਡੇ ਚਿਹਰੇ ’ਤੇ ਵੀ ਦਿਖਾਈ ਦੇਵੇਗਾ। ਹਾਲਾਂਕਿ ਤੁਸੀਂ ਤੰਦਰੁਸਤ ਰਹਿਣ ਲਈ ਜਿੰਮ ਵੀ ਜਾ ਸਕਦੇ ਹੋ ਪਰ ਜਲਦੀ ਨਤੀਜੇ ਪ੍ਰਾਪਤ ਕਰਨ ਦੀ ਕਾਹਲੀ ਵਿਚ ਭਾਰੀ ਕਸਰਤ ਨਾ ਕਰੋ ਨਾ ਹੀ ਅਪਣੇ ਭਾਰ ਨੂੰ ਜਲਦੀ ਘਟਾਉਣ ਦੀ ਕੋਸ਼ਿਸ਼ ਕਰੋ। ਇਸ ਨਾਲ ਸਿਰਫ਼ ਤੁਹਾਨੂੰ ਹੀ ਪ੍ਰੇਸ਼ਾਨੀ ਹੋਵੇਗੀ।

 ਵਿਆਹ ਤੋਂ ਪਹਿਲਾਂ ਅਪਣੀ ਨੀਂਦ ਦੀ ਆਦਤ ਨੂੰ ਵੀ ਠੀਕ ਕਰੋ। ਦੇਰ ਰਾਤ ਨੂੰ ਜਾਗਣ ਦੀ ਬਜਾਏ ਸਮੇਂ ਸਿਰ ਸੌਂ ਜਾਉ। ਚੰਗੀ ਅਤੇ ਪੂਰੀ ਨੀਂਦ ਹਮੇਸ਼ਾ ਤੁਹਾਨੂੰ ਠੀਕ ਰਖਦੀ ਹੈ। ਨਾ ਤਾਂ ਦੇਰ ਰਾਤ ਉਠੋ ਅਤੇ ਨਾ ਹੀ ਮੋਬਾਈਲ ਚਲਾਉ ਅਤੇ ਨਾ ਹੀ ਫ਼ਿਲਮਾਂ ਵੇਖੋ ਕਿਉਂਕਿ ਲਾੜੀ ਦੀ ਤੰਦਰੁਸਤੀ ਦੇ ਨਿਤਨੇਮ ਵਿਚ ਚੰਗੀ ਨੀਂਦ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਇਸ ਤਰ੍ਹਾਂ ਦੀ ਤੰਦਰੁਸਤੀ ਨਿਤਨੇਮ ਨੂੰ ਅਪਣਾਉਂਦੇ ਹੋ ਤਾਂ ਤੁਸੀਂ ਵਿਆਹ ਵਾਲੇ ਦਿਨ ਬਹੁਤ ਖ਼ਾਸ ਦਿਖਾਈ ਦੇਵੋਗੇ ਅਤੇ ਹਰ ਕੋਈ ਤੁਹਾਡੇ ਨਿਖਰੇ ਰੂਪ ਦੀ ਤਾਰੀਫ਼ ਕਰੇਗਾ।

(For more Punjabi news apart from How a bride can take care of her health before marriage Beauty Tips , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement