
ਬਜ਼ਾਰ ਵਿਚ ਹਰ ਤਰ੍ਹਾਂ ਦੇ ਪਰਫਿਊਮ ਅਸਾਲੀ ਨਾਲ ਮਿਲ ਜਾਂਦੇ ਹਨ ਪਰ ਅਜਿਹੇ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਪਰਫਿਊਮ ਜ਼ਿਆਦਾ ਲਾਭਦਾਇਕ ਹੁੰਦੇ ਹਨ।
ਗਰਮੀਆਂ ਦੇ ਮੌਸਮ ‘ਚ ਪਸੀਨਾ ਆਉਣਾ ਆਮ ਗੱਲ ਹੈ। ਪਸੀਨੇ ਦੀ ਬਦਬੂ ਨਾਲ ਲੋਕਾਂ ਨੂੰ ਬਹੁਤ ਸ਼ਰਮਿੰਦਾ ਹੋਣਾ ਪੈਂਦਾ ਹੈ। ਵੈਸੇ ਪਸੀਨੇ ਦੀ ਆਪਣੀ ਕੋਈ ਬਦਬੂ ਨਹੀਂ ਹੁੰਦੀ ਪਰ ਜਦੋਂ ਇਹ ਸਰੀਰ ‘ਚ ਜਮ੍ਹਾਂ ਬੈਕਟੀਰੀਆਂ ਨਾਲ ਮਿਲਦਾ ਹੈ ਤਾਂ ਬਦਬੂ ਆਉਣ ਲੱਗਦੀ ਹੈ। ਜ਼ਿਆਦਾਤਰ ਲੋਕ ਬਦਬੂ ਤੋਂ ਛੁਟਕਾਰਾ ਪਾਉਣ ਲਈ ਲੋਕ ਪਰਫਿਊਮ ਦੀ ਵਰਤੋਂ ਕਰਦੇ ਹਨ। ਬਜ਼ਾਰ ਵਿਚ ਹਰ ਤਰ੍ਹਾਂ ਦੇ ਪਰਫਿਊਮ ਅਸਾਲੀ ਨਾਲ ਮਿਲ ਜਾਂਦੇ ਹਨ ਪਰ ਅਜਿਹੇ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਪਰਫਿਊਮ ਜ਼ਿਆਦਾ ਲਾਭਦਾਇਕ ਹੁੰਦੇ ਹਨ।
Natural Scent
ਇਸ ਤਰ੍ਹਾਂ ਬਣਾਓ ਘਰੇਲੂ ਪਰਫਿਊਮ
ਨਿੰਬੂ ਦਾ ਰਸ
ਨਿੰਬੂ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਨਹਾਉਣ ਤੋਂ 10 ਮਿੰਟ ਪਹਿਲਾਂ ਸਰੀਰ ‘ਤੇ ਨਿੰਬੂ ਦਾ ਰਸ ਲਗਾਓ। ਇਸ ਨਾਲ ਬਦਬੂ ਦੂਰ ਹੋਵੇਗੀ।
Home Made Perfume
ਐਪਲ ਸਾਈਡਰ ਵਿਨੇਗਰ
ਜਿਆਦਾ ਅੰਡਰਆਰਮਸ ਤੋਂ ਬਦਬੂ ਆਉਣ ਲੱਗਦੀ ਹੈ। ਇਸ ਲਈ ਅੰਡਰਆਰਮਸ ‘ਤੇ ਐਪਲ ਸਾਈਡਰ ਵਿਨੇਗਰ ਲਗਾਓ ਅਤੇ 10 ਮਿੰਟ ਬਾਅਦ ਨਹਾ ਲਓ।
ਮਸੂਰ ਦੀ ਦਾਲ
ਮਸੂਰ ਦੀ ਦਾਲ ਨੂੰ ਪੀਸ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਵਿਚ ਨਿੰਬੂ ਦਾ ਰਸ ਮਿਲਾ ਕੇ ਸਰੀਰ ‘ਤੇ ਲਗਾਓ। ਸੁੱਕਣ ਤੋਂ ਬਾਅਦ ਨਹਾ ਲਓ।
Perfume
ਟਮਾਟਰ ਦਾ ਰਸ
ਨਹਾਉਣ ਦੇ ਪਾਣੀ ਵਿਚ ਟਮਾਟਰ ਦਾ ਰਸ ਪਾ ਕੇ ਨਹਾਓ। ਧਿਆਨ ਰੱਖੋ ਕਿ ਟਮਾਟਰ ਦਾ ਰਸ ਛਾਣ ਕੇ ਪਾਣੀ ਵਿਚ ਪਾਉਣਾ ਹੈ।
ਫਟਕਰੀ
ਬਦਬੂ ਦੂਰ ਕਰਨ ਲਈ ਫੱਟਕਰੀ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਨਹਾਉਣ ਦੇ ਪਾਣੀ ਵਿਚ ਚੁਟਕੀ ਇਕ ਫੱਟਕਰੀ ਮਿਲਾ ਕੇ ਨਹਾਓ।