ਗਰਮੀਆਂ 'ਚ ਪਰਫ਼ਿਊਮ ਖ਼ਰੀਦਦੇ ਸਮੇਂ ਇਹਨਾਂ ਗੱਲਾਂ ਦਾ ਰੱਖੋ ਧਿਆਨ
Published : Jun 15, 2018, 6:16 pm IST
Updated : Jun 15, 2018, 6:16 pm IST
SHARE ARTICLE
Perfume
Perfume

ਗਰਮੀਆਂ ਦਾ ਮੌਸਮ ਆਉਂਦੇ ਹੀ ਅਸੀਂ ਸੋਚਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਅਪਣੇ ਪਸੀਨੇ ਦੀ ਬਦਬੂ ਨੂੰ ਦੂਰ ਕਰ ਸਕਾਂਗੇ। ਅਸੀਂ ਬਾਜ਼ਾਰ ਵਿਚ ਜਾ ਕੇ ਅਪਣੇ ਲਈ ਕੁਝ ਚੋਣਵੇਂ ...

ਗਰਮੀਆਂ ਦਾ ਮੌਸਮ ਆਉਂਦੇ ਹੀ ਅਸੀਂ ਸੋਚਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਅਪਣੇ ਪਸੀਨੇ ਦੀ ਬਦਬੂ ਨੂੰ ਦੂਰ ਕਰ ਸਕਾਂਗੇ। ਅਸੀਂ ਬਾਜ਼ਾਰ ਵਿਚ ਜਾ ਕੇ ਅਪਣੇ ਲਈ ਕੁਝ ਚੋਣਵੇਂ ਪਰਫ਼ਿਊਮ ਦੀ ਸ਼ੌਪਿੰਗ ਕਰਦੇ ਹਾਂ। ਹਰ ਮਨੁਖ ਦੀ ਵਖਰੀ ਪਸੰਦ ਹੁੰਦੀ ਹੈ, ਕਿਸੇ ਨੂੰ ਸਟ੍ਰਾਂਗ ਖ਼ੂਸ਼ਬੂ ਪਸੰਦ ਹੁੰਦੀ ਹੈ ਅਤੇ ਕਿਸੇ ਨੂੰ ਲਾਈਟ। ਗਰਮੀਆਂ ਦੇ ਮੌਸਮ 'ਚ ਹਰ ਪਾਸੇ ਪਸੀਨੇ ਦੀ ਬਦਬੂ 'ਚ ਤੁਸੀਂ ਫੁੱਲਾਂ ਦੀ ਤਰ੍ਹਾਂ ਮਹਿਕਦੀ ਰਹੋ।

perfumes fragranceperfumes fragrance

ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਚੰਗੇ ਪਰਫ਼ਿਊਮ ਦੀ ਖਰੀਦਦਾਰੀ ਕਰੋ ਜਿਸ ਦੀ ਖ਼ੂਸ਼ਬੂ ਤੁਹਾਡੇ ਬ੍ਰੀਜ਼ ਯੁੱਧ ਡ੍ਰੈਸਿਜ਼ ਦੇ ਨਾਲ ਮੈਚ ਕਰੋ। ਤੁਸੀਂ ਚਾਹੋ ਤਾਂ ਫ਼੍ਰੂਟੀ, ਐਕਵਾ, ਸਪਾਇਸੀ ਕੋਈ ਵੀ ਪਰਫ਼ਿਊਮ ਖਰੀਦ ਸਕਦੇ ਹੋ ਪਰ ਪਰਫ਼ਿਊਮ ਖਰੀਦਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜਾ ਪਰਫ਼ਿਊਮ ਤੁਹਾਡੇ ਲਈ ਠੀਕ ਰਹੇਗਾ। ਲਿਹਾਜ਼ਾ ਇਹਨਾਂ ਗੱਲਾਂ ਦਾ ਧਿਆਨ ਰੱਖੋ।

  perfumes fragranceperfumes fragrance

ਹਲਕੀ ਖ਼ੂਸ਼ਬੂ ਵਾਲਾ ਸੈਂਟ : ਪਰਫ਼ਿਊਮ ਸੀਜ਼ਨਲ ਹੁੰਦੇ ਹਨ ਅਤੇ ਖਾਸ ਤੌਰ 'ਤੇ ਗਰਮੀਆਂ ਵਿਚ ਹਲਕੇ, ਕਰਿਸਪ ਅਤੇ ਤਾਜ਼ਾ ਖ਼ੂਸ਼ਬੂ ਵਾਲੇ ਪਰਫ਼ਿਊਮ ਦੀ ਵਰਤੋਂ ਕਰਨਾ ਚਾਹੀਦਾ ਹੈ ਤਾਂਕਿ ਇਹ ਸੀਜ਼ਨ ਨਾਲ ਮੈਚ ਕਰੇ ਅਤੇ ਤੁਸੀਂ ਵੀ ਇਸ ਨੂੰ ਲਗਾ ਕੇ ਅਰਾਮਦਾਇਕ ਮਹਿਸੂਸ ਕਰੋਗੇ।  

perfumes perfumes

ਫ਼੍ਰੂਟੀ ਖ਼ੂਸ਼ਬੂ ਔਰਤਾਂ ਲਈ ਪਰਫ਼ੈਕਟ : ਔਰਤਾਂ ਲਈ ਗਰਮੀਆਂ ਦੇ ਲਿਹਾਜ਼ ਨਾਲ ਕੈਂਡੀ, ਫ਼੍ਰੂਟੀ ਅਤੇ ਤਾਜ਼ਾ ਫਲੋਰਲ ਖ਼ੂਸ਼ਬੂ ਪਰਫ਼ੈਕਟ ਹੈ। ਇਕ ਤਰਫ਼ ਜਿਥੇ ਕੈਂਡੀ ਅਤੇ ਫ਼੍ਰੂਟੀ ਦਿਨ ਦੇ ਸਮੇਂ ਦੇ ਲਿਹਾਜ਼ ਨਾਲ ਪਰਫ਼ੈਕਟ ਹਨ, ਉਥੇ ਹੀ ਰਾਤ ਦੀ ਪਾਰਟੀ ਜਾਂ ਨਾਈਟ ਆਉਟ ਲਈ ਜਾ ਰਹੇ ਹੋ ਤਾਂ ਫਲੋਰਲ ਸੈਂਟ ਦੀ ਵਰਤੋਂ ਕਰ ਸਕਦੇ ਹੋ।  

perfumesperfumes
 

ਮਸਕ ਅਤੇ ਸਾਇਟਰਸ ਮਰਦਾਂ ਲਈ : ਮਰਦਾਂ ਨੂੰ ਦਿਨ ਦੇ ਸਮੇਂ ਸਾਇਟਰਸ ਫ੍ਰੂਟਸ ਵਾਲੇ ਸੈਂਟ ਦੀ ਵਰਤੋਂ ਕਰਨਾ ਚਾਹੀਦਾ ਹੈ ਜਦਕਿ ਰਾਤ ਦੇ ਸਮੇਂ ਮਸਕ ਅਤੇ ਸਪਾਇਸੀ ਪਰਫ਼ਿਊਮ ਦਾ।

perfumesperfumes

ਲੰਮੇ ਸਮੇਂ ਤਕ ਬਣੀ ਰਹੇ ਖੁਸ਼ਬੂ : ਪਰਫ਼ਿਊਮ ਦੇ ਨਾਲ ਇਕ ਅਤੇ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਜੋ ਸੈਂਟ ਵਰਤੋਂ ਕਰ ਰਹੇ ਹੋ ਉਹ ਤੁਹਾਡੇ ਨਾਲ ਲੰਮੇ ਸਮੇਂ ਤੱਕ ਰਹੇ ਅਤੇ ਤੁਰਤ ਗਾਇਬ ਨਾ ਹੋ ਜਾਵੇ। ਇਸ ਦੇ ਲਈ ਤੁਸੀਂ ਚਾਹੋ ਤਾਂ ਲੈਵੇਂਡਰ, ਵਨੀਲਾ ਜਾਂ ਜੈਸਮੀਨ ਵਰਗੇ ਸੈਂਟ ਦੀ ਵਰਤੋਂ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement