
ਬਲੱਡ ਸ਼ੂਗਰ ਨੂੰ ਵੀ ਰੱਖਦਾ ਹੈ ਕੰਟਰੋਲ 'ਚ
ਚੰਡੀਗੜ੍ਹ: ਛੱਲੀ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤਕ ਸਾਰੇ ਬੜੇ ਸਵਾਦ ਨਾਲ ਖਾਣਾ ਪਸੰਦ ਕਰਦੇ ਹਨ। ਛੱਲੀ ਖਾਣ ਵਿਚ ਮਿੱਠੇ ਸਵਾਦ ਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਛੱਲੀ ਨੂੰ ਉਬਾਲ ਕੇ, ਭੁੰਨ ਕੇ, ਪਕਾ ਕੇ ਕਿਸੇ ਵੀ ਤਰ੍ਹਾਂ ਖਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਛੱਲੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ…:
Corn Agriculture
ਅੱਖਾਂ ਨੂੰ ਸਿਹਤਮੰਦ ਰੱਖਣ ਲਈ ਛੱਲੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਵਿਚ ਕਾਫ਼ੀ ਮਾਤਰਾ ਵਿਚ ਬੀਟਾ-ਕੈਰੋਟੀਨ ਅਤੇ ਵਿਟਾਮਿਨ ਏ ਹੁੰਦਾ ਹੈ, ਜੋ ਅੱਖਾਂ ਦੀ ਹਰ ਸਮੱਸਿਆ ਨੂੰ ਦੂਰ ਕਰਦਾ ਹੈ।
Corn Agriculture
ਛੱਲੀ ਵਿਚ ਵਿਟਾਮਿਨ-ਬੀ 12, ਆਇਰਨ ਅਤੇ ਫ਼ੋਲਿਕ ਐਸਿਡ ਹੁੰਦਾ ਹੈ, ਜੋ ਲਾਲ ਖ਼ੂਨ ਕੋਸ਼ਿਕਾਵਾਂ ਦੇ ਉਤਪਾਦਨ ਵਿਚ ਮਦਦ ਕਰਦਾ ਹੈ। ਛੱਲੀ ਸਰੀਰ ਨੂੰ ਦਿਨ ਭਰ ਕੰਮ ਕਰਨ ਲਈ ਊਰਜਾ ਦਿੰਦੀ ਹੈ। ਤੁਸੀਂ ਛੱਲੀ ਸਲਾਦ ਨੂੰ ਅਪਣੇ ਨਾਸ਼ਤੇ ਵਿਚ ਵੀ ਸ਼ਾਮਲ ਕਰ ਸਕਦੇ ਹੋ।
Corn Agriculture
ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਛੱਲੀ ਤੁਹਾਡੀ ਮਦਦ ਕਰ ਸਕਦੀ ਹੈ। ਇਸ ਵਿਚ ਕਾਫ਼ੀ ਕੈਲੋਰੀ ਹੁੰਦੀ ਹੈ। ਭਾਰ ਵਧਾਉਣ ਲਈ ਦਿਨ ਭਰ ਵਿਚ ਤਿੰਨ ਵਾਰੀ ਇਸ ਦੀ ਵਰਤੋਂ ਕਰੋ ਅਤੇ ਜੇਕਰ ਤੁਸੀਂ ਅਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਿਰਫ਼ ਨਾਸ਼ਤੇ ਵਿਚ ਹੀ ਇਸ ਦੀ ਵਰਤੋ ਕਰੋ। ਇਸ ਨਾਲ ਪੇਟ ਭਰਿਆ-ਭਰਿਆ ਰਹਿੰਦਾ ਹੈ।
Corn
ਛੱਲੀ ਵਿਚ ਵਿਟਾਮਿਨ ਸੀ, ਕੈਰੋਟੇਨਾਈਡ ਅਤੇ ਫ਼ਾਈਬਰ ਹੁੰਦਾ ਹੈ, ਜੋ ਸਰੀਰ ਵਿਚ ਕੈਲੇਸਟਰੋਲ ਨੂੰ ਘੱਟ ਕਰ ਕੇ ਖ਼ੂਨ ਦੀਆਂ ਕੋਸ਼ਿਕਾਵਾਂ ਨੂੰ ਸਾਫ਼ ਕਰਦਾ ਹੈ। ਨਾਲ ਹੀ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਵਿਚ ਰਖਦਾ ਹੈ।