
ਮਾਹਰਾਂ ਦਾ ਕਹਿਣਾ ਹੈ ਕਿ ਵਾਲਾਂ ਦੀ ਸੰਭਾਲ ਜ਼ਰੂਰੀ ਤਾਂ ਹੈ ਪਰ ਜ਼ਰੂਰੀ ਨਹੀਂ ਕਿ ਕੈਮਿਕਲ ਤੱਤਾਂ ਵਾਲੀ ਕ੍ਰੀਮ ਜਾਂ ਉਤਪਾਦ ਇਸਤੇਮਾਲ ਕੀਤੇ ਜਾਣ, ਬਾਜ਼ਾਰ 'ਚ ਅਮੋਨਿਆ...
ਮਾਹਰਾਂ ਦਾ ਕਹਿਣਾ ਹੈ ਕਿ ਵਾਲਾਂ ਦੀ ਸੰਭਾਲ ਜ਼ਰੂਰੀ ਤਾਂ ਹੈ ਪਰ ਜ਼ਰੂਰੀ ਨਹੀਂ ਕਿ ਕੈਮਿਕਲ ਤੱਤਾਂ ਵਾਲੀ ਕ੍ਰੀਮ ਜਾਂ ਉਤਪਾਦ ਇਸਤੇਮਾਲ ਕੀਤੇ ਜਾਣ, ਬਾਜ਼ਾਰ 'ਚ ਅਮੋਨਿਆ ਤੋਂ ਬਿਨਾਂ ਜਾਂ ਕੁਦਰਤੀ ਹੇਅਰ ਕਲਰ ਵੀ ਮੌਜੂਦ ਹਨ ਜੋ ਵਾਲਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਮਾਹਰ ਦਸਦੇ ਹਨ ਕਿ ਵਾਲਾਂ ਦਾ ਝੱੜਨਾ ਇਹਨਾਂ ਦਿਨੀਂ ਲੋਕਾਂ 'ਚ ਹੋਣ ਵਾਲੀ ਪਰੇਸ਼ਾਨੀ ਦਾ ਮੁੱਖ ਕਾਰਨ ਹੈ। ਅਜਿਹੇ 'ਚ ਕੁਦਰਤੀ ਰੰਗਾਂ ਦੀ ਵਰਤੋਂ ਕਰਨ ਦੇ ਕਾਫ਼ੀ ਫ਼ਾਇਦੇ ਹਨ, ਜਿਨ੍ਹਾਂ ਤੋਂ ਖ਼ੂਬਸੂਰਤ ਲੁਕ ਤਾਂ ਮਿਲਦੀ ਹੀ ਹੈ, ਨਾਲ ਹੀ ਵਾਲਾਂ ਨੂੰ ਨੁਕਸਾਨ ਵੀ ਨਹੀਂ ਹੁੰਦਾ।
apply hair colour
ਉਨ੍ਹਾਂ ਨੇ ਦਸਿਆ ਕਿ ਵਾਲਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਨੋ ਅਮੋਨਿਆ ਹੇਅਰ ਕੇਅਰ ਲੜੀ ਬਾਜ਼ਾਰ ਵਿਚ ਮੌਜੂਦ ਹਨ, ਜਿਸ ਵਿਚ ਹਿਨਾ ਦਾ ਪੋਸ਼ਣ ਵਾਲਾ ਕਲਰ ਹੈ। ਇਹ ਕੁਦਰਤੀ ਹਨ ਅਤੇ ਕਿਸੇ ਤਰ੍ਹਾਂ ਦਾ ਕੈਮਿਕਲ ਇਹਨਾਂ 'ਚ ਸ਼ਾਮਲ ਨਹੀਂ ਹੈ। ਨਾਲ ਹੀ ਹਿਨਾ ਦੀ ਹਾਜ਼ਰੀ ਉਪਭੋਕਤਾਵਾਂ ਲਈ ਰੰਗ ਵਿਕਲਪਾਂ ਵਿਚੋਂ ਇਕ ਵਿਕਲਪ ਪ੍ਰਦਾਨ ਕਰਦਾ ਹੈ। ਚਿੱਟੇ ਵਾਲਾਂ ਨੂੰ ਛਿਪਾਉਣ ਅਤੇ ਵਾਲਾਂ ਨੂੰ ਨਵਾਂ ਸਟਾਇਲ ਅਤੇ ਲੁੱਕ ਦੇਣ ਲਈ ਹੇਅਰ ਕਲਰ ਦਾ ਚਲਨ ਤੇਜ਼ੀ ਨਾਲ ਵਧ ਰਿਹਾ ਹੈ।
natural hair colour
ਕੁੱਝ ਵਿਅਕਤਿਆਂ ਦੀ ਚਮੜੀ ਬਹੁਤ ਸੈਂਸਟਿਵ ਹੁੰਦੀ ਹੈ, ਅਜਿਹੇ ਲੋਕਾਂ ਨੂੰ ਸਿਰਫ਼ ਕੁਦਰਤੀ ਰੰਗਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਬਾਜ਼ਾਰ 'ਚ ਉਪਲਬਧ ਕਲਰਮੇਟ ਦੀ ਨਵੀਂ ਰੇਂਜ ਲੋਕਾਂ ਨੂੰ ਇਕ ਕੁਦਰਤੀ ਹੇਅਰ ਕਲਰ ਸੋਲਿਊਸ਼ਨ ਪ੍ਰਦਾਨ ਕਰਦੀ ਹੈ। ਇਹਨਾਂ ਕਲਰਾਂ ਨਾਲ ਵਾਲਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਜਦਕਿ ਕੈਮਿਕਲ ਤੱਤਾਂ ਵਾਲੀ ਕ੍ਰੀਮ ਨਾਲ ਖ਼ੁਰਕ, ਸੋਜ ਵਰਗੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਵਾਲਾਂ ਦੇ ਨੁਕਸਾਨ ਦਾ ਡਰ ਰਹਿੰਦਾ ਹੈ ਅਤੇ ਉਹ ਇਸ ਦੀ ਵਰਤੋਂ ਕਰਨ ਤੋਂ ਬਚਦੇ ਹਨ, ਜੋ ਕਿ ਗਲਤ ਧਾਰਨਾ ਹੈ।