
ਫ਼ਾਊਂਡੇਸ਼ਨ ਗਾੜ੍ਹਾ ਹੋਵੇ ਤਾਂ ਉਸ 'ਚ ਟੋਨਰ ਜਾਂ ਪਾਣੀ ਮਿਲਾਇਆ ਜਾ ਸਕਦਾ ਹੈ। ਇਸ ਨੂੰ ਇੰਨਾ ਪਤਲਾ ਕਰੋ ਕਿ ਲਗਾਉਣ ਤੇ ਇਹ ਤੁਹਾਡੀ ਕੁਦਰਤੀ ਖ਼ੂਬਸੂਰਤੀ ਕਾਇਮ ਰੱਖੇ...
ਫ਼ਾਊਂਡੇਸ਼ਨ ਗਾੜ੍ਹਾ ਹੋਵੇ ਤਾਂ ਉਸ 'ਚ ਟੋਨਰ ਜਾਂ ਪਾਣੀ ਮਿਲਾਇਆ ਜਾ ਸਕਦਾ ਹੈ। ਇਸ ਨੂੰ ਇੰਨਾ ਪਤਲਾ ਕਰੋ ਕਿ ਲਗਾਉਣ ਤੇ ਇਹ ਤੁਹਾਡੀ ਕੁਦਰਤੀ ਖ਼ੂਬਸੂਰਤੀ ਕਾਇਮ ਰੱਖੇ। ਫ਼ਾਊਂਡੇਸ਼ਨ ਨੂੰ ਚਿਹਰੇ ਤੇ ਲਗਾਉਣ ਤੋਂ ਪਹਿਲਾਂ ਬਰਫ਼ ਰਗੜੋ। ਇਸ ਨਾਲ ਇਹ ਦੇਰ ਤਕ ਟਿਕਿਆ ਰਹੇਗਾ। ਜੇ ਕੰਪਲੈਕਸ਼ਨ ਸਾਫ਼ ਦਿਖਾਉਣਾ ਚਾਹੁੰਦੇ ਹੋ ਤਾਂ ਅਪਣੀ ਰੰਗਤ ਤੋਂ ਇਕ ਸ਼ੇਡ ਹਲਕਾ ਫ਼ਾਊਂਡੇਸ਼ਨ ਚੁਣੋ। ਇਸ ਦੌਰਾਨ ਸਕਿਨ ਟਾਈਪ ਦਾ ਵੀ ਧਿਆਨ ਰੱਖੋ। ਮਸਲਨ ਆਇਲੀ ਸਕਿਨ ਲਈ ਮੈਟ ਜਾਂ ਮੂਸ ਫ਼ਾਊਂਡੇਸ਼ਨ ਚੁਣੋ ਅਤੇ ਰੁੱਖੀ ਚਮੜੀ ਲਈ ਲਿਕੁਏਡ ਬੇਸ ਫ਼ਾਊਂਡੇਸ਼ਨ ਦੀ ਵਰਤੋਂ ਕਰੋ।
foundation
ਸਧਾਰਣ ਚਮੜੀ ਲਈ ਦੋਵੇਂ ਤਰ੍ਹਾਂ ਦੇ ਫ਼ਾਊਂਡੇਸ਼ਨ ਨੂੰ ਮਿਕਸ ਕਰ ਕੇ ਲਗਾਉ। ਇਸ ਨਾਲ ਚਮੜੀ ਨੂੰ ਨਮੀ ਮਿਲੇਗੀ ਪਰ ਇਹ ਆਇਲੀ ਨਹੀਂ ਹੋਵੇਗੀ। ਦਿਨ ਦੇ ਸਮੇਂ ਦਾ ਫ਼ਾਊਂਡੇਸ਼ਨ ਹਲਕਾ ਹੋਣਾ ਚਾਹੀਦਾ, ਜਦਕਿ ਰਾਤ ਨੂੰ ਚਮਕ ਵਾਲਾ ਫ਼ਾਊਂਡੇਸ਼ਨ ਲਗਾਉ। ਫ਼ਾਊਂਡੇਸ਼ਨ ਨੂੰ ਬਫ਼ਰ ਬ੍ਰਸ਼ ਜਾਂ ਉਂਗਲੀਆਂ ਦੀ ਮਦਦ ਨਾਲ ਲਗਾਇਆ ਜਾ ਸਕਦਾ ਹੈ। ਵੈਸੇ, ਇਹ ਵੀ ਚਮੜੀ ਟਾਈਪ 'ਤੇ ਨਿਰਭਰ ਕਰਦਾ ਹੈ। ਦਾਗ਼ ਅਤੇ ਧੱਬਿਆਂ ਵਾਲੀ ਚਮੜੀ 'ਤੇ ਮੈਟ ਬੇਸ ਵਾਲਾ ਫ਼ਾਊਂਡੇਸ਼ਨ ਲਗਾਉ। ਸਾਫ਼ ਸੁਥਰੀ ਚਮੜੀ 'ਤੇ ਲਿਕੁਏਡ ਫ਼ਾਊਂਡੇਸ਼ਨ ਨੂੰ ਬ੍ਰਸ਼ ਦੀ ਮਦਦ ਨਾਲ ਲਗਾਉ ਅਤੇ ਫਿਰ ਗਿੱਲੇ ਸਪੰਜ ਨਾਲ ਚੰਗੀ ਤਰ੍ਹਾਂ ਫੈਲਾ ਲਉ।
apply foundation on face
ਫ਼ਾਊਂਡੇਸ਼ਨ ਨੂੰ ਚੰਗੀ ਤਰ੍ਹਾਂ ਇਕਸਾਰ ਨਾ ਲਗਾਉਣ ਨਾਲ ਚਿਹਰੇ 'ਤੇ ਪੈਚ ਬਣ ਜਾਂਦੇ ਹਨ। ਰਾਤ ਦੇ ਸਮੇਂ ਨੂੰ ਫ਼ਾਊਂਡੇਸ਼ਨ ਲਗਾਉਣ ਤੋਂ ਪਹਿਲਾਂ ਮਾਇਸਚਰਾਈਜ਼ਰ ਲਗਾਉਣਾ ਨਾ ਭੁੱਲੋ। ਦਿਨ ਦੇ ਸਮੇਂ ਫ਼ਾਊਂਡੇਸ਼ਨ ਲਗਾਉਣ ਨਾਲ 60 ਐਸ ਪੀ ਐਫ ਵਾਲਾ ਸਨਸਕ੍ਰੀਨ ਲਗਾਉ। ਫ਼ਾਊਂਡੇਸ਼ਨ ਲਗਾਉਣ ਤੋਂ ਪਹਿਲਾਂ ਗਿੱਲੇ ਟਿਸ਼ੂ ਪੇਪਰ ਨਾਲ ਚਿਹਰੇ ਨੂੰ ਸਾਫ਼ ਕਰੋ ਅਤੇ ਫਿਰ ਨਮੀ ਵਾਲਾ ਮਿਨਰਲ ਵਾਟਰ ਬੇਸ ਸਕਿਨ ਸਪਰੇ ਛਿੜਕੋ। ਫ਼ਾਊਂਡੇਸ਼ਨ ਦਾਗ ਧੱਬੇ, ਡਾਰਕ ਸਰਕਲ ਵਰਗੇ ਦੋਸ਼ਾਂ ਨੂੰ ਛੁਪਾ ਕੇ ਤੁਹਾਨੂੰ ਫ਼ਰੈੱਸ਼ ਅਤੇ ਖ਼ੂਬਸੂਰਤ ਦਿਖ ਦਿੰਦਾ ਹੈ।