Home Remedies to get rid of Flies: ਮੱਖੀਆਂ ਤੋਂ ਛੁਟਕਾਰਾ ਪਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ
Published : Aug 20, 2024, 10:12 am IST
Updated : Aug 20, 2024, 10:12 am IST
SHARE ARTICLE
Follow these home remedies to get rid of flies
Follow these home remedies to get rid of flies

Home Remedies to get rid of Flies: ਮੀਂਹ ਦੇ ਮੌਸਮ ਵਿਚ ਸਾਡੇ ਨੇੜੇ ਤੇੜੇ ਗੰਦਗੀ ਹੋ ਜਾਂਦੀ ਹੈ ਜਿਸ ਨਾਲ ਘਰ ਵਿਚ ਕੀੜੇ-ਮਕੌੜਿਆਂ ਦਾ ਖ਼ਤਰਾ ਵੱਧ ਜਾਂਦਾ ਹੈ।

 

Home Remedies to get rid of Flies: ਮੀਂਹ ਦੇ ਮੌਸਮ ਵਿਚ ਸਾਡੇ ਨੇੜੇ ਤੇੜੇ ਗੰਦਗੀ ਹੋ ਜਾਂਦੀ ਹੈ ਜਿਸ ਨਾਲ ਘਰ ਵਿਚ ਕੀੜੇ-ਮਕੌੜਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਮੀਂਹ ਦੇ ਮੌਸਮ ਵਿਚ ਸਾਡੇ ਨੇੜੇ ਤੇੜੇ ਦੇ ਵਾਤਾਵਰਣ ਵਿਚ ਬਹੁਤ ਸਾਰੇ ਬਦਲਾਵ ਆਉਂਦੇ ਹਨ। ਘਰ ਵਿਚ ਗਿੱਲਾਪਣ ਅਤੇ ਗੰਦਗੀ, ਘਰ ਅਤੇ ਆਲੇ ਦੁਆਲੇ ਪਾਣੀ ਭਰੇ ਖੱਡੇ, ਖੁੱਲ੍ਹਾ ਪਿਆ ਕੂੜਾ-ਕਰਕਟ ਅਤੇ ਘਰ ਦੇ ਖੂੰਜਿਆਂ ਵਿਚ ਜਮੀ ਮਿੱਟੀ।

ਇਨ੍ਹਾਂ ’ਤੇ ਵੀ ਇਕ ਨਜ਼ਰ ਪਾਉਣੀ ਜ਼ਰੂਰੀ ਹੈ ਕਿਉਂਕਿ ਇਹੀ ਉਹ ਸਥਾਨ ਹਨ ਜਿਥੇ ਕੀੜੇ ਪਨਪਣ ਲਗਦੇ ਹਨ ਜਿਸ ਵਿਚ ਸੱਭ ਤੋਂ ਜ਼ਿਆਦਾ ਪ੍ਰੇਸ਼ਾਨ ਮੱਖੀਆਂ ਕਰਦੀਆਂ ਹਨ। ਇਹ ਪਹਿਲਾਂ ਘਰ ਦੇ ਬਾਹਰ ਪਏ ਕੂੜੇ ’ਤੇ ਬੈਠਦੀਆਂ ਹਨ, ਫਿਰ ਸਾਡੇ ਖਾਣ ਪੀਣ ਦੀਆਂ ਚੀਜ਼ਾਂ ’ਤੇ। ਫਿਰ ਸ਼ੁਰੂ ਹੁੰਦੀਆਂ ਹਨ ਬੀਮਾਰੀਆਂ ਜੋ ਕਦੇ ਕਦੇ ਜਾਨਲੇਵਾ ਵੀ ਸਾਬਤ ਹੋ ਜਾਂਦੀਆਂ ਹਨ। 

ਕਪੂਰ: ਕਪੂਰ ਮੱਖੀਆਂ ਨੂੰ ਘਰ ਵਿਚ ਆਉਣੋਂ ਰੋਕਦਾ ਹੈ। ਥੋੜ੍ਹਾ ਜਿਹਾ ਕਪੂਰ ਜਲਾਉ ਅਤੇ ਪੂਰੇ ਕਮਰੇ ਵਿਚ ਉਸ ਨੂੰ ਘੁਮਾਉ। ਕਪੂਰ ਦੀ ਮਹਿਕ ਨਾਲ ਮੱਖੀਆਂ ਭੱਜ ਜਾਣਗੀਆਂ।

ਤੁਲਸੀ: ਤੁਲਸੀ ਸਿਰਫ਼ ਅਪਣੇ ਔਸ਼ਧੀ ਗੁਣਾਂ ਲਈ ਹੀ ਨਹੀਂ ਜਾਣੀ ਜਾਂਦੀ ਸਗੋਂ ਇਹ ਮੱਖੀਆਂ ਨੂੰ ਵੀ ਭਜਾਉਣ ਵਿਚ ਬਹੁਤ ਕਾਰਗਰ ਹੈ। ਘਰ ਵਿਚ ਤੁਲਸੀ ਦਾ ਪੌਦਾ ਲਗਾਉ ਅਤੇ ਮੱਖੀਆਂ ਨੂੰ ਭਜਾਉ। ਇਸ ਤੋਂ ਇਲਾਵਾ ਤੁਸੀਂ ਟਕਸਾਲ, ਲੈਵੇਂਡਰ ਜਾਂ ਗੇਂਦੇ ਦੇ ਬੂਟੇ ਵੀ ਲਗਾ ਸਕਦੇ ਹੋ।
ਸੇਬ ਅਤੇ ਲੌਂਗ: ਇਕ ਸੇਬ ਵਿਚ ਕੁੱਝ ਲੌਂਗ ਨੂੰ ਦਬਾ ਦਿਉ ਅਤੇ ਅਜਿਹੀ ਥਾਂ ’ਤੇ ਰੱਖੋ ਜਿਥੇ ਮੱਖੀਆਂ ਹੋਣ। ਤੁਸੀ ਵੇਖੋਗੇ ਕਿ ਮੱਖੀਆਂ ਭੱਜ ਰਹੀਆਂ ਹਨ , ਮੱਖੀਆਂ ਲੌਂਗ ਦੀ ਮਹਿਕ ਬਰਦਾਸ਼ਤ ਨਹੀਂ ਕਰ ਰਹੀਆਂ।

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement