
ਸੱਭ ਤੋਂ ਪਹਿਲਾਂ, ਮਹਿੰਦੀ ਨੂੰ ਸੁਕਣ ਤੋਂ ਬਾਅਦ ਵੀ, ਇਸ ਨੂੰ ਕੁੱਝ ਘੰਟਿਆਂ ਲਈ ਪਾਣੀ ਤੋਂ ਦੂਰ ਰੱਖੋ ਅਤੇ ਧੋਣ ਤੋਂ ਪਹਿਲਾਂ ਹੱਥਾਂ 'ਤੇ ਤੇਲ ਲਗਾਉ
Darker henna color Beauty tips: ਘਰ ਵਿਚ ਵਿਆਹ ਦਾ ਸੰਗੀਤ ਹੋਵੇ ਜਾਂ ਕੋਈ ਖ਼ਾਸ ਤਿਉਹਾਰ, ਕੁੜੀਆਂ ਅਤੇ ਔਰਤਾਂ ਹਮੇਸ਼ਾ ਮਹਿੰਦੀ ਲਗਾਉਣ ਦਾ ਮੌਕਾ ਲੱਭਦੀਆਂ ਰਹਿੰਦੀਆਂ ਹਨ। ਭਾਰਤ ਵਿਚ ਔਰਤਾਂ ਲਈ ਮਹਿੰਦੀ ਲਗਾਉਣਾ ਸ਼ਿੰਗਾਰ ਦਾ ਹਿੱਸਾ ਹੈ। ਉਨ੍ਹਾਂ ਲਈ ਤਿਉਹਾਰ ਅਪਣੇ ਹੱਥਾਂ ’ਤੇ ਮਹਿੰਦੀ ਲਗਾਏ ਬਿਨਾਂ ਅਧੂਰੇ ਹਨ। ਅੱਜਕਲ ਬਾਜ਼ਾਰ ਵਿਚ ਕਈ ਤਰ੍ਹਾਂ ਦੀ ਮਹਿੰਦੀ ਮਿਲਦੀ ਹੈ ਜਿਸ ਨੂੰ ਕੁੱਝ ਸਮੇਂ ਲਈ ਲਗਾਉਣ ’ਤੇ ਹੀ ਹੱਥਾਂ ’ਤੇ ਗੂੜ੍ਹਾ ਰੰਗ ਆ ਜਾਂਦਾ ਹੈ ਪਰ ਜੋ ਰੰਗਤ ਅਤੇ ਖ਼ੁਸ਼ਬੂ ਰਵਾਇਤੀ ਮਹਿੰਦੀ ਵਿਚ ਹੁੰਦੀ ਹੈ, ਉਹ ਟੈਟੂ ਵਾਲੀ ਮਹਿੰਦੀ ਵਿਚ ਦਿਖਾਈ ਨਹੀਂ ਦਿੰਦੀ।
ਮਹਿੰਦੀ ਦੇ ਰੰਗ ਨੂੰ ਲੈ ਕੇ ਕਈ ਮਾਨਤਾਵਾਂ ਹਨ ਜਿਸ ਕਾਰਨ ਹਰ ਕਿਸੇ ਦੀ ਨਜ਼ਰ ਇਕ-ਦੂਜੇ ਦੀ ਮਹਿੰਦੀ ਦੇ ਰੰਗ ’ਤੇ ਟਿਕ ਜਾਂਦੀ ਹੈ। ਜਿਸ ਦੀ ਮਹਿੰਦੀ ਗੂੜ੍ਹੀ ਹੋਵੇ ਓਨੀ ਹੀ ਚੰਗੀ ਸਮਝੀ ਜਾਂਦੀ ਹੈ। ਇਸੇ ਲਈ ਮਹਿੰਦੀ ਲਗਾਉਣ ਤੋਂ ਬਾਅਦ, ਸਾਰੀਆਂ ਔਰਤਾਂ ਅਕਸਰ ਇਸ ਦੇ ਰੰਗ ਨੂੰ ਲੈ ਕੇ ਚਿੰਤਤ ਰਹਿੰਦੀਆਂ ਹਨ। ਆਉ ਜਾਣਦੇ ਹਾਂ ਕੱੁਝ ਆਸਾਨ ਨੁਸਖ਼ੇ ਜਿਨ੍ਹਾਂ ਨੂੰ ਅਪਣਾ ਕੇ ਤੁਹਾਡੀ ਮਹਿੰਦੀ ਦੀ ਹਰ ਪਾਸੇ ਚਰਚਾ ਹੋ ਜਾਵੇਗੀ।
ਸੱਭ ਤੋਂ ਪਹਿਲਾਂ, ਮਹਿੰਦੀ ਨੂੰ ਸੁਕਣ ਤੋਂ ਬਾਅਦ ਵੀ, ਇਸ ਨੂੰ ਕੁੱਝ ਘੰਟਿਆਂ ਲਈ ਪਾਣੀ ਤੋਂ ਦੂਰ ਰੱਖੋ ਅਤੇ ਧੋਣ ਤੋਂ ਪਹਿਲਾਂ ਹੱਥਾਂ ’ਤੇ ਤੇਲ ਲਗਾਉ। ਮਹਿੰਦੀ ਸੁਕਣ ਤੋਂ ਬਾਅਦ ਹੱਥਾਂ ਦੀ ਮਹਿੰਦੀ ’ਤੇ ਰੂੰ ਦੀ ਮਦਦ ਨਾਲ ਨਿੰਬੂ ਦਾ ਰਸ ਅਤੇ ਚੀਨੀ ਦਾ ਮਿਸ਼ਰਣ ਲਗਾਉ ਅਤੇ ਸੁਕਣ ਦਿਉ। ਇਸ ਘੋਲ ਨੂੰ ਮਹਿੰਦੀ ਨੂੰ ਧੋਣ ਤੋਂ ਪਹਿਲਾਂ ਕਈ ਵਾਰ ਲਗਾਇਆ ਜਾ ਸਕਦਾ ਹੈ। ਮਹਿੰਦੀ ਨੂੰ ਸੁਕਣ ਤੋਂ ਬਾਅਦ, ਅਚਾਰ ਵਿਚ ਮੌਜੂਦ ਸਰ੍ਹੋਂ ਦਾ ਤੇਲ ਲਗਾਉ ਅਤੇ ਕੁੱਝ ਦੇਰ ਲਈ ਛੱਡ ਦਿਉ।
ਤਵੇ ਨੂੰ ਘੱਟ ਅੱਗ ’ਤੇ ਰੱਖੋ ਅਤੇ ਇਸ ਵਿਚ ਚਾਰ-ਪੰਜ ਲੌਂਗ ਰੱਖ ਕੇ ਧੂੰਆਂ ਆਉਣ ’ਤੇ ਹੱਥਾਂ ਦੀ ਮਹਿੰਦੀ ਨੂੰ ਇਸ ਧੂੰਏਂ ਉਪਰ ਕਰ ਲਵੋ। ਲੌਂਗ ਦੇ ਧੂੰਏ ਨਾਲ ਮਹਿੰਦੀ ਦਾ ਰੰਗ ਨਿਖਰਦਾ ਹੈ। ਮਹਿੰਦੀ ਨੂੰ ਸੁਕਾ ਕੇ ਉਸ ’ਤੇ ਚੂਨਾ ਰਗੜਨ ਨਾਲ ਰੰਗ ਗੂੜ੍ਹਾ ਹੋ ਜਾਂਦਾ ਹੈ। ਮਹਿੰਦੀ ਸੁਕਣ ਤੋਂ ਬਾਅਦ ਰੂੰ ਦੀ ਮਦਦ ਨਾਲ ਹੱਥਾਂ ’ਤੇ ਸਰ੍ਹੋਂ ਦਾ ਤੇਲ ਜਾਂ ਪੁਦੀਨੇ ਦਾ ਤੇਲ ਲਗਾਉ। ਵਿਕਸ ਅਤੇ ਆਇਉਡੈਕਸ ਵਰਗੇ ਬਾਮ ਗਰਮ ਹੁੰਦੇ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਇਨ੍ਹਾਂ ਦੀ ਗਰਮੀ ਨਾਲ ਮਹਿੰਦੀ ਦਾ ਰੰਗ ਸੰਘਣਾ ਅਤੇ ਗੂੜ੍ਹਾ ਹੋ ਜਾਂਦਾ ਹੈ।
(For more news apart from “Women should follow these tips to get a darker henna color Beauty tips, ” stay tuned to Rozana Spokesman.)