Lifestyle: ਔਰਤਾਂ ਅਲਸੀ ਦੇ ਬੀਜਾਂ ਨਾਲ ਝੁਰੜੀਆਂ ਨੂੰ ਕਰ ਸਕਦੀਆਂ ਹਨ ਦੂਰ
Published : Feb 21, 2024, 2:01 pm IST
Updated : Feb 21, 2024, 2:01 pm IST
SHARE ARTICLE
Women can remove wrinkles with flax seeds
Women can remove wrinkles with flax seeds

ਅਲਸੀ ਦੇ ਬੀਜਾਂ ਵਿਚ ਵਿਟਾਮਿਨ ਈ, ਓਮੇਗਾ-3 ਫ਼ੈਟੀ ਐਸਿਡ ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ

Lifestyle: ਅੱਜਕਲ ਦੀ ਤੇਜ਼ੀ ਵਾਲੀ ਜ਼ਿੰਦਗੀ ਕਰ ਕੇ ਬਹੁਤ ਸਾਰੇ ਨੌਜਵਾਨ ਅਤੇ ਔਰਤਾਂ ਖ਼ਰਾਬ ਚਮੜੀ ਤੋਂ ਪ੍ਰੇਸ਼ਾਨ ਹਨ। ਝੁਰੜੀਆਂ ਚਿਹਰੇ ਦੀ ਸੁੰਦਰਤਾ ਨੂੰ ਘਟਾ ਦਿੰਦੀਆਂ ਹਨ ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਸੈਲੂਨ ਵਿਚ ਕਈ ਤਰ੍ਹਾਂ ਦੇ ਇਲਾਜ ਲੈਂਦੇ ਹਨ। ਇਹ ਇਲਾਜ ਮਹਿੰਗੇ ਹੋਣ ਦੇ ਨਾਲ ਚਿਹਰੇ ਦੀ ਚਮੜੀ ਲਈ ਹਾਨੀਕਾਰਕ ਵੀ ਸਾਬਤ ਹੋ ਸਕਦੇ ਹਨ। ਅਜਿਹੀ ਸਥਿਤੀ ਵਿਚ ਤੁਸੀਂ ਝੁਰੜੀਆਂ ਨੂੰ ਘੱਟ ਕਰਨ ਲਈ ਘਰੇਲੂ ਨੁਸਖ਼ਿਆਂ ਨੂੰ ਅਜ਼ਮਾ ਸਕਦੇ ਹੋ। ਆਲਸੀ ਯਾਨੀਕਿ ਫ਼ਲੈਕਸਸੀਡ ਜੈੱਲ ਦੀ ਵਰਤੋਂ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ।

ਅਲਸੀ ਦੇ ਬੀਜਾਂ ਵਿਚ ਵਿਟਾਮਿਨ ਈ, ਓਮੇਗਾ-3 ਫ਼ੈਟੀ ਐਸਿਡ ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਸੁਧਾਰਦੇ ਹਨ ਅਤੇ ਦਾਗ਼-ਧੱਬਿਆਂ ਨੂੰ ਘਟਾਉਣ ਵਿਚ ਮਦਦ ਕਰ ਸਕਦੇ ਹਨ। ਘਰ ਵਿਚ ਅਲਸੀ ਵਾਲੀ ਜੈੱਲ ਬਣਾਉਣਾ ਬਹੁਤ ਆਸਾਨ ਹੈ। ਇਸ ਲਈ ਤੁਹਾਨੂੰ 4 ਚਮਚ ਫ਼ਲੈਕਸਸੀਡ ਨੂੰ ਰਾਤ ਭਰ ਪਾਣੀ ਵਿਚ ਭਿਉਂ ਕੇ ਰਖਣਾ ਹੋਵੇਗਾ ਅਤੇ ਅਗਲੀ ਸਵੇਰ ਅਲਸੀ ਦੇ ਬੀਜਾਂ ਨੂੰ ਪਾਣੀ ਵਿਚ ਉਬਾਲੋ, 5 ਤੋਂ 10 ਮਿੰਟ ਤਕ ਉਬਾਲਣ ਤੋਂ ਬਾਅਦ, ਤੁਹਾਡੀ ਫ਼ਲੈਕਸਸੀਡ ਜੈੱਲ ਤਿਆਰ ਹੋ ਜਾਵੇਗੀ, ਜਦੋਂ ਇਹ ਠੰਢੀ ਹੋ ਜਾਵੇ ਤਾਂ ਹੀ ਇਸ ਦੀ ਵਰਤੋਂ ਕਰੋ।

ਨਿੰਬੂ ਦੇ ਨਾਲ ਝੁਰੜੀਆਂ ਦੀ ਸਮੱਸਿਆ ਨੂੰ ਘੱਟ ਕਰਨ ਲਈ ਇਕ ਕਟੋਰੀ ’ਚ ਅੱਧਾ ਚਮਚ ਨਿੰਬੂ ਦਾ ਰਸ ਅਤੇ 1 ਚਮਚ ਫ਼ਲੈਕਸਸੀਡ ਜੈੱਲ ਮਿਲਾ ਲਵੋ। ਇਸ ਪੇਸਟ ਨਾਲ ਨਿਯਮਤ ਤੌਰ ’ਤੇ ਅਪਣੇ ਚਿਹਰੇ ਦੀ ਮਾਲਿਸ਼ ਕਰੋ ਅਤੇ ਫਿਰ ਸੁਕਣ ਤੋਂ ਬਾਅਦ, ਅਪਣੇ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਕੇ ਸਾਫ਼ ਕਰੋ। ਫ਼ਲੈਕਸਸੀਡ ਜੈੱਲ ਦੀ ਇਸ ਤਰ੍ਹਾਂ ਵਰਤੋਂ ਕਰਨ ਨਾਲ ਤੁਹਾਨੂੰ ਕੁੱਝ ਹੀ ਦਿਨਾਂ ’ਚ ਫ਼ਰਕ ਨਜ਼ਰ ਆਉਣ ਲੱਗੇਗਾ। ਸ਼ਹਿਦ ਅਤੇ ਅੱਧਾ ਚਮਚ ਐਲੋਵੇਰਾ ਜੈੱਲ ਨੂੰ 1 ਚਮਚ ਫ਼ਲੈਕਸਸੀਡ ਜੈੱਲ ਦੇ ਨਾਲ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਅਪਣੇ ਪੂਰੇ ਚਿਹਰੇ ’ਤੇ ਲਗਾਉ ਅਤੇ ਫਿਰ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਸੁਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਕੇ ਸਾਫ਼ ਕਰੋ।

ਸ਼ਹਿਦ ਵਿਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਸਿਹਤਮੰਦ ਰਖਦੇ ਹਨ ਅਤੇ ਝੁਰੜੀਆਂ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੇ ਹਨ। ਜੇਕਰ ਤੁਸੀਂ ਫ਼ਲੈਕਸਸੀਡ ਜੈੱਲ ਦੇ ਨਾਲ ਕੌਫੀ ਪਾਊਡਰ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਚਿਹਰੇ ਦੀ ਚਮੜੀ ਨੂੰ ਬਹੁਤ ਫ਼ਾਇਦੇ ਮਿਲੇਗਾ। ਇਸ ਲਈ ਕੌਫ਼ੀ ਪਾਊਡਰ ਨੂੰ 2 ਚਮਚ ਫ਼ਲੈਕਸਸੀਡ ਜੈੱਲ ’ਚ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਇਸ ਨੂੰ ਅਪਣੇ ਪੂਰੇ ਚਿਹਰੇ ’ਤੇ ਲਗਾਉ ਅਤੇ ਸੁਕਣ ਦਾ ਇੰਤਜ਼ਾਰ ਕਰੋ। ਇਸ ਪੈਕ ਨੂੰ ਸਾਫ਼ ਕਰਨ ਲਈ ਅਪਣੀਆਂ ਹਥੇਲੀਆਂ ਨੂੰ ਗਿੱਲਾ ਕਰੋ ਅਤੇ ਮਾਲਿਸ਼ ਕਰੋ। ਝੁਰੜੀਆਂ ਦੀ ਸਮੱਸਿਆ ਨੂੰ ਘੱਟ ਕਰਨ ਲਈ ਹਫ਼ਤੇ ’ਚ 2 ਤੋਂ 3 ਵਾਰ ਇਸ ਦੀ ਵਰਤੋਂ ਕਰੋ। ਕੌਫੀ ਪਾਊਡਰ ਵਿਚ ਮੌਜੂਦ ਐਂਟੀਆਕਸੀਡੈਂਟ ਚਮੜੀ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦੇ ਹਨ। ਝੁਰੜੀਆਂ ਨੂੰ ਘੱਟ ਕਰਨ ਵਿਚ ਵੀ ਮਦਦਗਾਰ ਹੋ ਸਕਦੇ ਹਨ।

(For more Punjabi news apart from Lifestyle: Women can remove wrinkles with flax seeds, stay tuned to Rozana Spokesman)

Location: India, Chhatisgarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement