ਦੁਨੀਆਂ ਦਾ ਸੱਭ ਤੋਂ Youngest Yoga Guru, ਕੋਟਾ ਦਾ Pratyaksha Vijay
Published : Jun 21, 2025, 1:11 pm IST
Updated : Jun 21, 2025, 1:11 pm IST
SHARE ARTICLE
The world's Youngest Yoga Guru Pratyaksha Vijay of Kota Latest News in Punjabi
The world's Youngest Yoga Guru Pratyaksha Vijay of Kota Latest News in Punjabi

4 ਸਾਲ ਦੀ ਉਮਰ ’ਚ ਮਾਪਿਆਂ ਤੋਂ ਸਿਖਿਆ ਯੋਗਾ, ਤਿੰਨ ਵਿਸ਼ਵ ਰਿਕਾਰਡ ਕਰ ਚੁੱਕੈ ਅਪਣੇ ਨਾਮ 

The world's Youngest Yoga Guru Pratyaksha Vijay of Kota Latest News in Punjabi ਕੋਟਾ ਦੇ ਪ੍ਰਤਿਅਕਸ਼ ਵਿਜੇ ਦੁਨੀਆਂ ਦਾ ਸੱਭ ਤੋਂ ਛੋਟੀ ਉਮਰ ਦਾ ਯੋਗ ਗੁਰੂ ਹੈ। ਪ੍ਰਤਿਅਕਸ਼ ਨੇ ਅਪਣੇ ਮਾਪਿਆਂ ਦੀ ਪ੍ਰੇਰਨਾ ਨਾਲ 4 ਸਾਲ ਦੀ ਉਮਰ ਵਿਚ ਯੋਗਾ ਕਰਨਾ ਸ਼ੁਰੂ ਕਰ ਦਿਤਾ ਸੀ। ਉਹ ਆਸਾਨੀ ਨਾਲ 60 ਤੋਂ 70 ਗੁੰਝਲਦਾਰ ਯੋਗਾ ਆਸਣ ਕਰ ਸਕਦਾ ਹੈ। ਉਸ ਨੂੰ ਇਹ ਖ਼ਿਤਾਬ 6 ਸਾਲ ਦੀ ਉਮਰ ਵਿਚ ਦਿਤਾ ਗਿਆ।

ਪ੍ਰਤਿਅਕਸ਼ ਨੂੰ ਅਪਣੀ ਅਸਾਧਾਰਨ ਪ੍ਰਤਿਭਾ ਲਈ ਕਈ ਵੱਕਾਰੀ ਪੁਰਸਕਾਰ ਮਿਲੇ ਹਨ। ਉਸ ਦਾ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ, ਇੰਡੀਆ ਬੁੱਕ ਆਫ਼ ਰਿਕਾਰਡ ਤੇ ਇੰਟਰਨੈਸ਼ਨਲ ਯੋਗਾ ਬੁੱਕ ਆਫ਼ ਰਿਕਾਰਡ ਵਿਚ ਦਰਜ ਹੈ।

ਪਿਤਾ ਜੀ ਨੇ ਕਿਹਾ, ਇਹ ਉਸ ਦੀ ਮਿਹਨਤ ਦਾ ਫਲ
ਪ੍ਰਤਿਅਕਸ਼ ਦੇ ਪਿਤਾ ਗੌਰਵ ਵਿਜੇ ਨੇ ਕਿਹਾ ਕਿ ਪ੍ਰਤੀਕ ਨੇ ਸਰਟੀਫ਼ਿਕੇਟ ਅਤੇ ਰਿਕਾਰਡ ਲਈ ਕਾਫ਼ੀ ਮਿਹਨਤ ਕੀਤੀ ਹੈ। ਉਸ ਨੇ 4 ਸਾਲ ਦੀ ਉਮਰ ਵਿਚ ਯੋਗਾ ਸਿੱਖਣਾ ਸ਼ੁਰੂ ਕਰ ਦਿਤਾ ਸੀ। ਉਸ ਨੇ 5 ਸਾਲ ਦੀ ਉਮਰ ਵਿਚ ਯੋਗਾ ਸਿਖਾਉਣਾ ਸ਼ੁਰੂ ਕਰ ਦਿਤਾ ਸੀ। ਪ੍ਰਤਿਅਕਸ਼ ਦੀ ਮਾਂ ਦੀਕਸ਼ਾ ਵਿਜੇ ਵੀ ਆਯੂਸ਼ ਮੰਤਰਾਲੇ ਤੋਂ ਇਕ ਪ੍ਰਮਾਣਿਤ ਯੋਗਾ ਅਧਿਆਪਕ ਹੈ ਅਤੇ ਪ੍ਰਤੀਕਸ਼ ਨੇ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਯੋਗਾ ਸ਼ੁਰੂ ਕੀਤਾ ਸੀ।

ਪ੍ਰਧਾਨ ਮੰਤਰੀ ਨਾਲ ਯੋਗਾ ਕਰਨ ਦਾ ਸੁਪਨਾ
ਪ੍ਰਤਿਅਕਸ਼ ਦੇ ਪਿਤਾ ਨੇ ਕਿਹਾ ਕਿ ਇੱਕ ਦਿਨ ਟੀਵੀ 'ਤੇ ਇੱਕ ਯੋਗਾ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਸਨ ਅਤੇ ਯੋਗ ਨੂੰ ਉਤਸ਼ਾਹਤ ਕਰਨ ਬਾਰੇ ਗੱਲ ਕਰ ਰਹੇ ਸਨ। ਉਦੋਂ ਤੋਂ ਪ੍ਰਤਿਅਕਸ਼ ਦੇ ਮਨ ਵਿਚ ਇਹ ਸੁਪਨਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਯੋਗਾ ਦਾ ਅਭਿਆਸ ਕਰੇ।

ਛੋਟੇ ਗੁਰੂ ਦੇ ਵੱਡੀ ਆਸਣ: 
ਪ੍ਰਤਿਅਕਸ਼ ਹਰ ਰੋਜ਼ 60 ਤੋਂ 70 ਯੋਗਾ ਆਸਣ ਕਰਦਾ ਹੈ। ਇਨ੍ਹਾਂ ਵਿਚ ਸ਼ਾਮਲ ਹਨ ਤਾਡਾਸਨ, ਵ੍ਰਿਕਸ਼ਾਸਨ, ਉਤਕਟਾਸਨ, ਪਦਹਸਤਾਸਨ, ਅਰਧ ਚੱਕਰਸਾਨ, ਭੁਜੰਗਾਸਨ, ਸ਼ਵਾਸਨ, ਧਨੁਰਾਸਨ, ਵਜਰਾਸਨ, ਪਸ਼ਚਿਮੋਟਾਨਾਸਨ, ਸਰਵਾਂਗਾਸਨ, ਹਲਾਸਨਾ, ਮਤਸਿਆਸਨ, ਉਸਰਾਸਨ, ਅਰਧ ਮਤਸੇਂਦ੍ਰਾਸਨ, ਸਿੱਧਸਾਸਨ, ਪਤਰਾਜਾਸਨ, ਪਤਰਾਜਾਸਨ, ਪਾਤਸਾਸਨ ਵੀਰਭਦਰਾਸਨ, ਤ੍ਰਿਕੋਣਾਸਨ, ਪਰਿਵਰਤ ਤ੍ਰਿਕੋਣਾਸਨ, ਪ੍ਰਸਾਰਿਤਾ ਪਦੋਟਾਨਾਸਨ, ਇਨ੍ਹਾਂ ਵਿਚ ਬਾਲਸਾਨ, ਸਰਵਾਂਗਾਸਨ, ਹਨੁਮਾਨਾਸਨ, ਅੰਜਨੇਯਾਸਨ, ਮੰਜਰਿਆਸਨ, ਬਿਟਿਲਾਸਨ ਅਤੇ ਸੁਖਾਸਨ ਸ਼ਾਮਲ ਹਨ। ਪ੍ਰਤਿਅਕਸ਼ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਯੂ-ਟਿਊਬ ਰਾਹੀਂ ਲੋਕਾਂ ਨੂੰ 21 ਦਿਨਾਂ ਦੀ ਮੁਫ਼ਤ ਯੋਗਾ ਸਿਖਲਾਈ ਦਿੰਦਾ ਹੈ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement