
ਤਿਉਹਾਰਾਂ ਦੇ ਮੌਸਮ ਵਿਚ ਡਾਕਟਰਾਂ ਦੀ ਲੋਕਾਂ ਨੂੰ ਸਲਾਹ
ਨਵੀਂ ਦਿੱਲੀ: ਤਿਉਹਾਰਾਂ ਦੇ ਮੌਸਮ ਵਿਚ ਡਾਕਟਰਾਂ ਨੇ ਲੋਕਾਂ ਨੂੰ ਮਿਲਾਵਟੀ ਮਠਿਆਈਆਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿਤੀ ਹੈ। ਬਾਲਾਜੀ ਐਕਸ਼ਨ ਮੈਡੀਕਲ ਇੰਸਟੀਚਿਊਟ ਵਿਚ ਸੀਨੀਅਰ ਕੰਸਲਟੈਂਟ ਇੰਟਰਨਲ ਮੈਡੀਸਨ ਡਾ. ਅਰਵਿੰਦ ਅਗਰਵਾਲ ਕਹਿੰਦੇ ਹਨ ਕਿ ਹੁਣ ਤਾਂ ਨਕਲੀ ਦੁੱਧ, ਨਕਲੀ ਖੋਆ, ਨਕਲੀ ਦੇਸੀ ਘੀ ਅਤੇ ਇਥੋਂ ਤਕ ਕਿ ਨਕਲੀ ਫੱਲ ਵੀ ਬਾਜ਼ਾਰਾਂ ਵਿਚ ਧੜੱਲੇ ਨਾਲ ਵਿਕ ਰਹੇ ਹਨ ਅਤੇ ਜੇ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਨ੍ਹਾਂ ਦੀ ਵਰਤੋਂ ਨਾਲ ਤਬੀਅਤ ਖ਼ਰਾਬ ਹੋਣ ਤੋਂ ਲੈ ਕੇ ਜਾਨਜਾਣ ਤਕ ਦਾ ਖ਼ਤਰਾ ਹੈ।
Enjoy the festival but avoid artificial sweets
ਉਨ੍ਹਾਂ ਦਸਿਆ ਕਿ ਸਿਹਤ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਖੋਆ ਖਾਣ ਵਿਚ ਕੋਈ ਬੁਰਾਈ ਨਹੀਂ ਪਰ ਜੇ ਇਹ ਦੁੱਧ ਤੋਂ ਬਣਿਆ ਹੋਣ ਦੀ ਬਜਾਏ ਸਿੰਥੈਟਿਕ ਜਾਂ ਨਕਲੀ ਹੋਵੇ ਤਾਂ ਇਸ ਨਾਲ ਬਣਾਈਆਂ ਜਾਣ ਵਾਲੀਆਂ ਮਠਿਆਈਆਂ ਦੀ ਵਰਤੋਂ ਨਾਲ ਸਰੀਰ ਦੇ ਅਹਿਮ ਅੰਗਾਂ ਜਿਵੇਂ ਦਿਲ, ਕਿਡਨੀ, ਲਿਵਰ ਆਦਿ ਨੂੰ ਨੁਕਸਾਨ ਪਹੁੰਚ ਸਕਦਾ ਹੈ। ਡਾ. ਅਗਰਵਾਲ ਨੇ ਕਿਹਾ ਕਿ ਤਿਉਹਾਰਾਂ ਵਿਚ ਦੁੱਧ ਦੀ ਮੰਗ ਬਹੁਤ ਵੱਧ ਜਾਂਦੀ ਹੈ ਅਤੇ ਪੂਰਾ ਕਰਨ ਲਈ ਸ਼ੈਂਪੂ, ਡਿਟਰਜੈਂਟ, ਯੂਰੀਆ ਅਤੇ ਹੋਰ ਮਾਰੂ ਰਸਾਇਣਾਂ ਦੇ ਮਿਸ਼ਰਨ ਨਾਲ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ।
Enjoy the festival but avoid artificial sweet
ਇਹ ਖ਼ਤਰਨਾਕ ਰਸਾਇਣ ਖ਼ਾਸਕਰ ਯੂਰੀਆ ਸਿੱਧਾ ਕਿਡਨੀ ਰੋਗਾਂ ਨੂੰ ਜਨਮ ਦਿੰਦਾ ਹੈ ਅਤੇ ਇਸ ਦੀ ਲਗਾਤਾਰ ਵਰਤੋਂ ਨਾਲ ਇਸ ਦਾ ਅਸਰ ਲਿਵਰ 'ਤੇ ਵੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਾਨਵਰਾਂ ਦੀ ਚਰਬੀ ਅਤੇ ਰਸਾਇਣਾਂ ਦੀ ਮਦਦ ਨਾਲ ਬਣਾਏ ਜਾਣ ਵਾਲੇ ਨਕਲੀ ਦੇਸੀ ਘੀ ਨਾਲ ਢਿੱਡ ਵਿਚ ਇਨਫ਼ੈਕਸ਼ਨ ਹੋ ਸਕਦਾ ਹੈ ਅਤੇ ਇਹ ਦਿਲ ਦੀ ਸਿਹਤ ਲਈ ਵੀ ਠੀਕ ਨਹੀਂ।
ਗੁਰੂਗ੍ਰਾਮ ਦੇ ਕੋਲੰਬੀਆ ਹਸਪਤਾਲ ਦੇ ਖ਼ੁਰਾਕ ਮਾਹਰ ਡਾ. ਸ਼ਾਲਿਨੀ ਬਿਲਸ ਦਾ ਕਹਿਣਾ ਹੈ ਕਿ ਤਿਉਹਾਰ ਵਿਚ ਵਧਦੀ ਮੰਗ ਨੂੰ ਪੂਰਾ ਕਰਨ ਲਈ ਪੁਰਾਣੇ ਅਤੇ ਖ਼ਰਾਬ ਫਲਾਂ ਨੂੰ ਖ਼ੂਬਸੂਰਤ ਪੈਕਿੰਗ ਵਿਚ ਸਜਾ ਕੇ ਤੁਹਾਡੀ ਸਿਹਤ ਨਾਲ ਖਿਲਵਾੜ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਮੇਵੇ ਫ਼ੂਡ ਪੁਆਇਜ਼ਨਿੰਗ ਦਾ ਕਾਰਨ ਬਣਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।