
ਤਿਉਹਾਰਾਂ ਦਾ ਮਜ਼ਾ ਮਠਿਆਈਆਂ ਨਾਲ ਹੀ ਆਉਂਦਾ ਹੈ। ਸਿਰਫ਼ ਖੁਦ ਖਾਣ ਵਿਚ ਹੀ ਨਹੀਂ, ਤਿਓਹਾਰਾਂ ਵਿਚ ਮਠਿਆਇਆਂ ਉਪਹਾਰ ਵਜੋਂ ਵੀ ਦੇਣ ਦਾ ਰਿਵਾਜ਼ ਹੈ। ਦਸ਼...
ਤਿਉਹਾਰਾਂ ਦਾ ਮਜ਼ਾ ਮਠਿਆਈਆਂ ਨਾਲ ਹੀ ਆਉਂਦਾ ਹੈ। ਸਿਰਫ਼ ਖੁਦ ਖਾਣ ਵਿਚ ਹੀ ਨਹੀਂ, ਤਿਓਹਾਰਾਂ ਵਿਚ ਮਠਿਆਇਆਂ ਉਪਹਾਰ ਵਜੋਂ ਵੀ ਦੇਣ ਦਾ ਰਿਵਾਜ਼ ਹੈ। ਦਸ਼ਹਿਰਾ ਤੋਂ ਲੈ ਕੇ ਦੀਵਾਲੀ ਤੱਕ ਮਠਿਆਈਆਂ ਦੀ ਖਰੀਦਾਰੀ ਸੱਭ ਤੋਂ ਜ਼ਿਆਦਾ ਹੁੰਦੀ ਹੈ। ਇਸ ਦੀਆਂ ਦੁਕਾਨਾਂ ਦੇ ਅੱਗੇ ਲੱਗੀ ਭੀੜ ਇਸ ਗੱਲ ਦੀ ਗਵਾਹ ਹੁੰਦੀ ਹੈ ਕਿ ਲੋਕ ਫੈਸਟਿਵਲ ਸੀਜ਼ਨ ਵਿਚ ਕਿੰਨੀ ਮਠਿਆਈ ਖਰੀਦਦੇ ਹਨ ਪਰ ਮਠਿਆਈ ਦੀ ਵਧੀ ਹੋਈ ਖਪਤ ਨੂੰ ਪੂਰਾ ਕਰਨ ਅਤੇ ਜ਼ਿਆਦਾ ਮੁਨਾਫੇ ਲਈ ਫੈਸਟਿਵ ਸੀਜ਼ਨ ਵਿਚ ਨਕਲੀ ਮਠਿਆਈ ਬਣਾਉਣ ਦਾ ਕੰਮ ਵੱਧ ਜਾਂਦਾ ਹੈ। ਮਠਿਆਈ ਵਿਚ ਸੱਭ ਤੋਂ ਵੱਧ ਖੋਆ ਹੀ ਨਕਲੀ ਯਾਨੀ ਮਿਲਾਵਟੀ ਹੁੰਦਾ ਹੈ।
Sweets
ਇਸ ਤੋਂ ਇਲਾਵਾ ਮਠਿਆਈ ਵਿਚ ਪਾਇਆ ਜਾਣ ਵਾਲਾ ਰੰਗ ਵੀ ਨਕਲੀ ਹੁੰਦਾ ਹੈ। ਵੇਸਣ ਅਤੇ ਬੂੰਦੀ ਤੋਂ ਤਿਆਰ ਹੋਣ ਵਾਲੇ ਲੱਡੂ ਅਤੇ ਬਾਲੂ ਸ਼ਾਹੀ ਤੱਕ ਮਿਲਾਵਟੀ ਹੋ ਜਾਂਦੀਆਂ ਹੈ।ਇਹੀ ਵਜ੍ਹਾ ਹੈ ਕਿ ਹੁਣ ਮਠਿਆਈ ਘੱਟ ਖਰੀਦਿਆਂ ਜਾ ਰਹੀਆਂ ਹਨ। ਹੁਣ ਜ਼ਿਆਦਾਤਰ ਲੋਕ ਡਰਾਈਫਰੂਟਸ, ਚਾਕਲੇਟ ਅਤੇ ਮੇਵੇ ਤੋਂ ਤਿਆਰ ਮਠਿਆਈ ਉਪਹਾਰ ਵਿਚ ਦੇਣ ਲੱਗੇ ਹਨ। ਇਹ ਮਹਿੰਗੀ ਹੋਣ ਦੇ ਬਾਵਜੂਦ ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ।
ਮਿਲਾਵਟ ਦੀ ਵਜ੍ਹਾ ਨਾਲ ਫੈਸਟਿਵਲ ਵਿਚ ਮਠਿਆਈ ਦਾ ਮਜ਼ਾ ਬੇ-ਸੁਆਦਾ ਨਾ ਹੋਵੇ ਅਜਿਹੇ ਵਿਚ ਉਸ ਨੂੰ ਖਾਣ ਤੋਂ ਪਹਿਲਾਂ ਉਸ ਦੀ ਜਾਂਚ ਕਰ ਲੈਣੀ ਜ਼ਰੂਰੀ ਹੁੰਦੀ ਹੈ। ਹੁਣ ਇਹ ਜਾਂਚ ਤੁਸੀਂ ਖੁਦ ਵੀ ਕਰ ਸਕਦੇ ਹੋ, ਜਿਸ ਨਾਲ ਸਿਹਤ ਨੂੰ ਨੁਕਸਾਨ ਨਹੀਂ ਹੁੰਦਾ ਹੈ।
Fake Khoa
ਇੰਝ ਬਣਦੈ ਨਕਲੀ ਖੋਆ :
1 ਕਿੱਲੋਗ੍ਰਾਮ ਦੁੱਧ ਨਾਲ ਸਿਰਫ 200 ਗ੍ਰਾਮ ਖੋਆ ਹੀ ਨਿਕਲਦਾ ਹੈ। ਇਸ ਨਾਲ ਖੋਆ ਬਣਾਉਣ ਵਾਲੀਆਂ ਅਤੇ ਵਪਾਰੀਆਂ ਨੂੰ ਜ਼ਿਆਦਾ ਫਾਇਦਾ ਨਹੀਂ ਹੋ ਪਾਉਂਦਾ ਅਤੇ ਜ਼ਿਆਦਾ ਫਾਈਦੇ ਲਈ ਮਿਲਾਵਟੀ ਖੋਆ ਬਣਾਇਆ ਜਾਂਦਾ ਹੈ। ਇਸ ਨੂੰ ਬਣਾਉਣ ਵਿਚ ਸ਼ਕਰਕੰਦੀ, ਸਿੰਘਾੜੇ ਦਾ ਆਟਾ, ਆਲੂ ਅਤੇ ਮੈਦੇ ਦਾ ਇਸਤੇਮਾਲ ਹੁੰਦਾ ਹੈ। ਆਲੂ ਦੀ ਵਰਤੋਂ ਸੱਭ ਤੋਂ ਵੱਧ ਹੁੰਦਾ ਹੈ। ਨਕਲੀ ਖੋਏ ਤੋਂ ਬਣਨ ਵਾਲੀ ਮਠਿਆਈ ਜਲਦੀ ਖ਼ਰਾਬ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਨਕਲੀ ਖੋਆ ਬਣਾਉਣ ਵਿਚ ਸਟਾਰਚ, ਆਇਓਡੀਨ ਅਤੇ ਆਲੂ ਇਸ ਲਈ ਮਿਲਾਇਆ ਜਾਂਦਾ ਹੈ ਤਾਂਕਿ ਖੋਏ ਦਾ ਭਾਰ ਵੱਧ ਜਾਵੇ।
ਇਸ ਤੋਂ ਇਲਾਵਾ ਖੋਏ ਦਾ ਭਾਰ ਵਧਾਉਣ ਲਈ ਉਸ ਵਿੱਚ ਆਟਾ ਵੀ ਮਿਲਾਇਆ ਜਾਂਦਾ ਹੈ। ਨਕਲੀ ਖੋਆ ਅਸਲੀ ਖੋਏ ਦੀ ਤਰ੍ਹਾਂ ਵਿਖੇ ਇਸ ਲਈ ਉਸ ਵਿਚ ਕੈਮਿਕਲ ਵੀ ਮਿਲਾਇਆ ਜਾਂਦਾ ਹੈ। ਕੁੱਝ ਦੁਕਾਨਦਾਰ ਮਿਲਕ ਪਾਊਡਰ ਵਿਚ ਵਨਸਪਤੀ ਘੀਓ ਮਿਲਾ ਕੇ ਖੋਆ ਤਿਆਰ ਕਰਦੇ ਹਨ। ਇਸ ਲਈ ਸਿੰਥੈਟਿਕ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਫੈਸਟਿਵਲ ਤੋਂ ਪਹਿਲਾਂ ਬਾਜ਼ਾਰ ਵਿਚ ਸਿੰਥੈਟਿਕ ਦੁੱਧ ਦਾ ਵੀ ਅਤਿਵਾਦ ਵੱਧ ਜਾਂਦਾ ਹੈ।
ਸਿੰਥੈਟਿਕ ਦੁੱਧ ਬਣਾਉਣ ਲਈ ਸੱਭ ਤੋਂ ਪਹਿਲਾਂ ਉਸ ਵਿਚ ਯੂਰੀਆ ਪਾ ਕੇ ਉਸ ਨੂੰ ਹਲਕੀ ਅੱਗ 'ਤੇ ਉਬਾਲਿਆ ਜਾਂਦਾ ਹੈ। ਉਸ ਤੋਂ ਬਾਅਦ ਉਸ ਵਿਚ ਕਪੜੇ ਧੋਣੇ ਵਾਲਾ ਡਿਟਰਜੈਂਟ, ਸੋਡਾ ਸਟਾਰਚ, ਵਾਸ਼ਿੰਗ ਪਾਊਡਰ ਆਦਿ ਮਿਲਾਇਆ ਜਾਂਦਾ ਹੈ। ਉਸ ਤੋਂ ਬਾਅਦ ਥੋੜ੍ਹਾ ਅਸਲੀ ਦੁੱਧ ਵੀ ਮਿਲਾਇਆ ਜਾਂਦਾ ਹੈ। ਇਸ ਦੁੱਧ ਤੋਂ ਤਿਆਰ ਹੋਣ ਵਾਲਾ ਖੋਆ ਸੱਭ ਤੋਂ ਖ਼ਰਾਬ ਹੁੰਦਾ ਹੈ।
Sweets
ਇੰਝ ਕਰੋ ਪਹਿਚਾਣ :
ਦੁੱਧ ਵਿਚ ਮਿਲਾਵਟ ਦੀ ਪਹਿਚਾਣ ਕਰਨਾ ਆਸਾਨ ਹੈ। ਥੋੜ੍ਹੇ ਜਿਹੇ ਦੁੱਧ ਵਿਚ ਬਰਾਬਰ ਮਾਤਰਾ ਵਿਚ ਪਾਣੀ ਮਿਲਾਓ। ਜੇਕਰ ਉਸ ਵਿਚ ਝੱਗ ਆਏ ਤਾਂ ਸਮਝ ਲਵੋ ਕਿ ਇਸ ਵਿਚ ਡਿਟਰਜੈਂਟ ਦੀ ਮਿਲਾਵਟ ਹੈ। ਸਿੰਥੈਟਿਕ ਦੁੱਧ ਦੀ ਪਹਿਚਾਣ ਕਰਨ ਲਈ ਦੁੱਧ ਨੂੰ ਹਥੇਲੀਆਂ 'ਚ ਰਗੜੋ। ਜੇਕਰ ਸਾਬਣ ਵਰਗਾ ਲੱਗੇ ਤਾਂ ਦੁੱਧ ਸਿੰਥੈਟਿਕ ਹੋ ਸਕਦਾ ਹੈ। ਸਿੰਥੈਟਿਕ ਦੁੱਧ ਗਰਮ ਕਰਨ 'ਤੇ ਹਲਕਾ ਪੀਲਾ ਹੋ ਜਾਂਦਾ ਹੈ।
ਇੰਝ ਹੀ ਮਿਲਾਵਟੀ ਖੋਏ ਦੀ ਪਹਿਚਾਣ ਲਈ ਫਿਲਟਰ 'ਤੇ ਆਇਓਡੀਨ ਦੀਆਂ 2 - 3 ਬੂੰਦਾਂ ਪਾਓ। ਜੇਕਰ ਉਹ ਕਾਲਾ ਪੈ ਜਾਵੇ ਤਾਂ ਸਮਝ ਲਵੋ ਕਿ ਮਿਲਾਵਟੀ ਹੈ। ਖੋਆ ਜੇਕਰ ਦਾਣੇਦਾਰ ਹੈ ਤਾਂ ਉਹ ਮਿਲਾਵਟੀ ਹੋ ਸਕਦਾ ਹੈ। ਇਸ ਦੀ ਪਹਿਚਾਣ ਲਈ ਉਂਗਲੀਆਂ 'ਚ ਉਸ ਨੂੰ ਮਸਲੋ। ਦਾਣੇ ਜਿਵੇਂ ਲੱਗੇ ਤਾਂ ਖੋਆ ਮਿਲਾਵਟੀ ਹੈ।
ਮਿਲਾਵਟੀ ਘੀਓ ਦੀ ਪਹਿਚਾਣ ਲਈ ਉਸ ਵਿਚ ਕੁੱਝ ਬੂੰਦਾਂ ਆਇਓਡੀਨ ਟਿੰਚਰ ਦੀਆਂ ਮਿਲਾ ਦਿਓ। ਜੇਕਰ ਘੀਓ ਦਾ ਰੰਗ ਨੀਲਾ ਹੋ ਜਾਵੇ ਤਾਂ ਉਹ ਮਿਲਾਵਟੀ ਹੋ ਸਕਦਾ ਹੈ। ਪਨੀਰ ਨੂੰ ਪਾਣੀ ਵਿਚ ਉਬਾਲ ਕੇ ਠੰਡਾ ਕਰ ਲਵੋ। ਇਸ ਵਿਚ ਕੁੱਝ ਬੂੰਦਾਂ ਆਇਓਡੀਨ ਟਿੰਚਰ ਦੀਆਂ ਪਾਓ। ਜੇਕਰ ਪਨੀਰ ਦਾ ਰੰਗ ਨੀਲਾ ਹੋ ਜਾਵੇ ਤਾਂ ਸਮਝ ਲਵੋ ਕਿ ਉਹ ਮਿਲਾਵਟੀ ਹੈ।
ਮਠਿਆਈ 'ਤੇ ਚੜ੍ਹੇ ਚਾਂਦੀ ਦੇ ਵਰਕ ਵਿਚ ਅਲਮੀਨੀਅਮ ਧਾਤੁ ਦੀ ਮਿਲਾਵਟ ਕੀਤੀ ਜਾਂਦੀ ਹੈ, ਜੋ ਸਿਹਤ ਲਈ ਚੰਗੀ ਨਹੀਂ ਹੁੰਦੀ। ਅਲਮੀਨੀਅਮ ਦੀ ਮਿਲਾਵਟ ਦੀ ਅਸਾਨੀ ਨਾਲ ਜਾਂਚ ਕੀਤੀ ਜਾ ਸਕਦੀ ਹੈ। ਚਾਂਦੀ ਦੇ ਵਰਕ ਨੂੰ ਜਲਾਉਣ ਨਾਲ ਉਹ ਉਹਨੇ ਹੀ ਭਾਰ ਦੀ ਛੋਟੀ ਜਿਹੀ ਗੇਂਦ ਬਣ ਜਾਂਦੀ ਹੈ। ਜੇਕਰ ਵਰਕ ਮਿਲਾਵਟੀ ਹੋਇਆ ਤਾਂ ਉਹ ਸਲੇਟੀ ਰੰਗ ਦਾ ਸੜ੍ਹਿਆ ਹੋਇਆ ਕਾਗਜ ਬਣ ਜਾਵੇਗਾ।