ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਹੁੰਦੇ ਨੇ ਸਰੀਰ ਨੂੰ ਕਈ ਫਾਇਦੇ
Published : Mar 22, 2020, 5:17 pm IST
Updated : Mar 22, 2020, 5:17 pm IST
SHARE ARTICLE
File photo
File photo

ਨਿੰਬੂ ਸਿਹਤ ਲਈ ਬਹੁਤ ਹੀ ਫਾਇਦੇਮਦ ਹੁੰਦਾ ਹੈ, ਇਸਦੇ ਨਾਲ ਹੀ ਨਿੰਬੂ ਪਾਣੀ ਵੀ ਸਿਹਤ ਲਈ ਲਾਭਦਾਇਕ ਹੁੰਦਾ ਹੈ

ਨਿੰਬੂ ਸਿਹਤ ਲਈ ਬਹੁਤ ਹੀ ਫਾਇਦੇਮਦ ਹੁੰਦਾ ਹੈ, ਇਸਦੇ ਨਾਲ ਹੀ ਨਿੰਬੂ ਪਾਣੀ ਵੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਨਿੰਬੂ ਪਾਣੀ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦੇ ਹਨ। ਉੱਥੇ ਹੀ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਨਾਲ ਸਰੀਰ ਦੀ ਪਾਚਨਪ੍ਰਣਾਲੀ ਵੀ ਠੀਕ ਕੰਮ ਕਰਦੀ ਹੈ।

Lemon waterLemon water

ਨਿੰਬੂ ਨੂੰ ਵਿਟਾਮਨ ਅਤੇ ਮਿਨਰਲਜ਼ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਅਤੇ ਰੋਜ਼ ਸਵੇਰੇ ਨਿੰਬੂ-ਪਾਣੀ ਪੀਣ ਨਾਲ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਪਾਣੀ ਵਿਚ ਨਿੰਬੂ ਨਿਚੋੜ ਕੇ ਪੀਣ ਨਾਲ ਸਰੀਰ ਨੂੰ ਵਿਟਾਮਨ ਸੀ, ਪੋਟਾਸ਼ੀਅਮ ਅਤੇ ਫਾਈਬਰ ਮਿਲਦਾ ਹੈ। ਜ਼ਿਆਦਾਤਰ ਲੋਕ ਵਜ਼ਨ ਘੱਟ ਕਰਨ ਲਈ ਕੋਸੇ ਪਾਣੀ ਵਿਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਂਦੇ ਹਨ, ਹਾਲਾਂਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਸਦਾ ਜ਼ਿਆਦਾ ਸੇਵਨ ਕਰਨ ਨਾਲ ਕੁੱਝ ਸਾਈਡ ਇਫੈਕਟ ਵੀ ਹੋ ਸਕਦੇ ਹਨ।

lemon waterlemon water

ਜ਼ਿਆਦਾ ਨਿੰਬੂ ਪਾਣੀ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਡੀ-ਹਾਈਡਰੇਸ਼ਨ ਦੀ ਸਮੱਸਿਆ ਵੀ ਵਧ ਸਕਦੀ ਹੈ। ਇਸ ਤੋਂ ਇਲਾਵਾ ਹੋਰ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਚਮੜੀ ਨੂੰ ਫਾਇਦਾ ਹੋਵੇਗਾ- ਰੋਜ਼ ਸਵੇਰੇ ਨਿੰਬੂ ਪਾਣੀ ਪੀਣ ਨਾਲ ਚੇਹਰੇ ਦੇ ਦਾਗ-ਧੱਬਿਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।

Lemon waterLemon water

ਚਮਕਦਾਰ ਚਮੜੀ ਲਈ ਵੀ ਨਿੰਬੂ ਮਦਦਗਾਰ ਸਾਬਿਤ ਹੁੰਦਾ ਹੈ। ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਬਿਮਾਰੀਆਂ ਨੂੰ ਦੂਰ ਕਰਨ ‘ਚ ਹੋਵੇਗਾ ਫਾਇਦਾ- ਨਿੰਬੂ ਵਿਚ ਵਿਟਾਮਨ ਸੀ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ। ਇਸਦੇ ਕਾਰਨ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਹੋਵੇਗੀ ਪਾਚਨ ਸ਼ਕਤੀ ਮਜ਼ਬੂਤ- ਨਿੰਬੂ ਪਾਚਨ ਵਿਚ ਬਹੁਤ ਸਹਾਇਕ ਸਾਬਿਤ ਹੁੰਦਾ ਹੈ।

Lemon waterLemon water

ਰੋਜ਼ ਸਵੇਰੇ ਨਿੰਬੂ ਪਾਣੀ ਪੀਣ ਨਾਲ ਪੂਰੇ ਦਿਨ ਦੀ ਪਾਚਨ ਕਿਰਿਆ ਨੂੰ ਸਹੀ ਕੀਤਾ ਜਾ ਸਕਦਾ ਹੈ। ਉੱਥੇ ਹੀ ਨਿੰਬੂ-ਪਾਣੀ ਨਾਲ ਐਸਿਡੀਟੀ ਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ। ਸਵੇਰੇ ਖਾਲੀ ਪੇਟ-ਨਿੰਬੂ ਪਾਣੀ ਪੀਣ ਨਾਲ ਮਿਲੇਗੀ ਸਰੀਰ ਨੂੰ ਊਰਜਾ- ਸਵੇਰੇ ਖਾਲੀ ਪੇਟ-ਨਿੰਬੂ ਪਾਣੀ ਪੀਣ ਨਾਲ ਸਰੀਰ ਨੂੰ ਉਰਜਾ ਮਿਲਦੀ ਹੈ ਅਤੇ ਇਸ ਨਾਲ ਸਰੀਰ ਨੂੰ ਤਨਾਅ ਨਾਲ ਲੜਨ ਦੀ ਸ਼ਕਤੀ ਵੀ ਮਿਲਦੀ ਹੈ।

Lemon waterLemon water

ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਵਜ਼ਨ ਘੱਟ ਕਰਨਾ ਹੋਵੇਗਾ ਅਸਾਨ- ਵਧਦੇ ਵਜ਼ਨ ਨੂੰ ਘੱਟ ਕਰਨ ਲਈ ਨਿੰਬੂ ਪਾਣੀ ਕਾਫ਼ੀ ਮਦਦਗਾਰ ਸਾਬਿਤ ਹੁੰਦਾ ਹੈ। ਨਿੰਬੂ ਵਿਚ ਪਾਏ ਜਾਣ ਵਾਲੇ ਪੇਕਟਿਨ ਫਾਈਬਰ ਸਰੀਰ ਨੂੰ ਭੁੱਖ ਮਹਿਸੂਸ ਨਹੀਂ ਹੋਣ ਦਿੰਦੇ। ਨਿੰਬੂ ਸਰੀਰ ਵਿਚੋਂ ਜਹਿਰੀਲੇ ਤੱਤ ਕੱਢ ਕੇ ਵਜ਼ਨ ਘੱਟ ਕਰਨ ਵਿਚ ਮਦਦਗਾਰ ਸਾਬਿਤ ਹੁੰਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement