
ਸਿਹਤ ਉਤੇ ਪੈਂਦਾ ਹੈ ਮਾੜਾ ਅਸਰ
ਮੁਹਾਲੀ: ਅਸੀਂ ਸਾਰੇ ਲੋਕ ਫਲਾਂ ਅਤੇ ਸਬਜ਼ੀਆਂ ਨੂੰ ਲੰਮੇ ਸਮੇਂ ਤਕ ਠੀਕ ਰੱਖਣ ਲਈ ਫ਼ਰਿਜ ਵਿਚ ਰੱਖ ਦਿੰਦੇ ਹਾਂ, ਪਰ ਸ਼ਾਇਦ ਤੁਸੀਂ ਇਸ ਗੱਲ ਤੋਂ ਅਣਜਾਣ ਹੋਵੋਗੇ ਕਿ ਕੁੱਝ ਚੀਜ਼ਾਂ ਨੂੰ ਫ਼ਰਿਜ ਵਿਚ ਨਹੀਂ ਰਖਣਾ ਚਾਹੀਦਾ। ਇਨ੍ਹਾਂ ਨੂੰ ਫ਼ਰਿਜ ਵਿਚ ਰਖਣ ਨਾਲ ਤੁਹਾਡੀ ਸਿਹਤ ਉਤੇ ਮਾੜਾ ਅਸਰ ਪੈਂਦਾ ਹੈ। ਆਉ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਫ਼ਰਿਜ ਵਿਚ ਨਹੀਂ ਰਖਣਾ ਚਾਹੀਦਾ।
Fridge
ਕੌਫ਼ੀ ਨੂੰ ਫ਼ਰਿਜ ਵਿਚ ਨਹੀਂ ਰਖਣਾ ਚਾਹੀਦਾ। ਫ਼ਰਿਜ ਵਿਚ ਰੱਖਣ ਨਾਲ ਇਹ ਉਸ ਵਿਚ ਰੱਖੀਆਂ ਦੂਜੀਆਂ ਚੀਜ਼ਾਂ ਦੀ ਮਹਿਕ ਸੋਖ ਲੈਂਦੀ ਹੈ ਅਤੇ ਜਲਦੀ ਖ਼ਰਾਬ ਹੋ ਜਾਂਦੀ ਹੈ। ਤੁਸੀਂ ਇਹ ਪੜ੍ਹ ਕੇ ਹੈਰਾਨ ਹੋ ਰਹੇ ਹੋਵੋਗੇ, ਪਰ ਬ੍ਰੈਡ ਨੂੰ ਕਦੇ ਵੀ ਫ਼ਰਿਜ ਵਿਚ ਨਹੀਂ ਰਖਣਾ ਚਾਹੀਦਾ, ਕਿਉਂਕਿ ਫ਼ਰਿਜ ਵਿਚ ਰੱਖਣ ਨਾਲ ਇਸ ਦਾ ਸਵਾਦ ਤਾਂ ਬਦਲਦਾ ਹੀ ਹੈ ਨਾਲ ਹੀ ਇਹ ਤੁਹਾਡੀ ਸਿਹਤ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦਾ ਹੈ।
fridge
ਟਮਾਟਰ ਨੂੰ ਕਦੇ ਫ਼ਰਿਜ ਵਿਚ ਨਹੀਂ ਰਖਣਾ ਚਾਹੀਦਾ ਕਿਉਂਕਿ ਫ਼ਰਿਜ ਵਿਚ ਰਖਣ ਨਾਲ ਇਨ੍ਹਾਂ ਦੇ ਅੰਦਰ ਦੀ ਝਿੱਲੀ ਟੁਟ ਜਾਂਦੀ ਹੈ ਜਿਸ ਵਜ੍ਹਾ ਨਾਲ ਟਮਾਟਰ ਜਲਦੀ ਗਲਣ ਲਗਦਾ ਹੈ। ਇੰਨਾ ਹੀ ਨਹੀਂ ਫ਼ਰਿਜ ਵਿਚ ਰੱਖੇ ਟਮਾਟਰ ਸਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਕੇਲੇ ਨੂੰ ਫ਼ਰਿਜ ਵਿਚ ਰੱਖਣ ਨਾਲ ਇਹ ਕਾਲਾ ਹੋਣ ਲੱਗ ਜਾਂਦਾ ਹੈ। ਇਸ ਤੋਂ ਈਥਾਇਲੀਨ ਨਾਮ ਦੀ ਗੈਸ ਨਿਕਲਦੀ ਹੈ ਜਿਸ ਨਾਲ ਇਹ ਅਪਣੇ ਆਸ-ਪਾਸ ਰੱਖੇ ਫਲਾਂ ਨੂੰ ਵੀ ਖ਼ਰਾਬ ਕਰ ਦਿੰਦਾ ਹੈ।
Fridge Smell
ਆਲੂ ਨੂੰ ਫ਼ਰਿਜ ਵਿਚ ਰੱਖਣ ਨਾਲ ਇਸ ਦਾ ਸਟਾਰਚ ਸ਼ੂਗਰ ਵਿਚ ਬਦਲਣ ਲਗਦਾ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਉਸ ਦੇ ਸਵਾਦ ਉਤੇ ਵੀ ਅਸਰ ਪੈਂਦਾ ਹੈ। ਤਰਬੂਜ਼ ਨੂੰ ਵੀ ਫ਼ਰਿਜ ਵਿਚ ਨਹੀਂ ਰੱਖਣਾ ਚਾਹੀਦਾ। ਫ਼ਰਿਜ ਵਿਚ ਤਰਬੂਜ਼ ਰੱਖਣ ਨਾਲ ਇਸ ਵਿਚ ਮੌਜੂਦ ਪੌਸ਼ਟਿਕ ਗੁਣ ਖ਼ਤਮ ਹੋ ਜਾਂਦੇ ਹਨ।