ਦੰਦਾਂ ਦੇ ਦਰਦ ਤੋਂ ਛੁਟਕਾਰੇ ਲਈ ਅਪਣਾਉ ਇਹ ਘਰੇਲੂ ਨੁਸਖ਼ੇ
Published : Jun 22, 2020, 2:42 pm IST
Updated : Jun 22, 2020, 2:45 pm IST
SHARE ARTICLE
File
File

ਦੰਦਾਂ ਦਾ ਦਰਦ ਸਹਿਣ ਕਰਨਾ ਬਹੁਤ ਹੀ ਔਖਾ ਹੁੰਦਾ ਹੈ

ਦੰਦਾਂ ਦਾ ਦਰਦ ਸਹਿਣ ਕਰਨਾ ਬਹੁਤ ਹੀ ਔਖਾ ਹੁੰਦਾ ਹੈ। ਬਜ਼ੁਰਗਾਂ ਨੂੰ ਤਾਂ ਇਹ ਸਮੱਸਿਆ ਹੁੰਦੀ ਹੀ ਹੈ ਪਰ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਦੰਦਾਂ ਵਿਚ ਕੀੜੇ ਲੱਗਣ ਵਰਗੀ ਸਮੱਸਿਆ ਹੋ ਜਾਂਦੀ ਹੈ। ਬੱਚੇ ਮਿੱਠਾ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਅਤੇ ਦੰਦਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਕਰ ਕੇ ਉਨ੍ਹਾਂ ਦੇ ਦੰਦਾਂ ਵਿਚ ਕੀੜੇ ਲੱਗ ਜਾਂਦੇ ਹਨ। ਇਸ ਤੋਂ ਨਿਜਾਤ ਪਾਉਣ ਦੇ ਕਈ ਆਸਾਨ ਉਪਾਅ ਹਨ।

Teeth PainTeeth Pain

- ਦਾਲ ਚੀਨੀ ਦੇ ਤੇਲ ਵਿਚ ਰੂੰ ਨੂੰ ਚੰਗੀ ਤਰ੍ਹਾਂ ਭਿਉਂ ਲਵੋ। ਫਿਰ ਇਸ ਨੂੰ ਬੱਚੇ ਦੇ ਦੰਦ ਉਤੇ, ਜਿਥੇ ਦਰਦ ਹੋ ਰਿਹਾ ਹੈ ਉਥੇ ਰੱਖ ਕੇ ਦੱਬ ਦਿਉ। ਇਸ ਨਾਲ ਦੰਦ ਦੇ ਕੀੜੇ ਤਾਂ ਨਸ਼ਟ ਹੁੰਦੇ ਹੀ ਹਨ ਨਾਲ ਹੀ ਦਰਦ ਵਿਚ ਵੀ ਰਾਹਤ ਮਿਲ ਜਾਂਦੀ ਹੈ।

teeth painteeth pain

- ਫਟਕੜੀ ਨੂੰ ਗਰਮ ਪਾਣੀ ਵਿਚ ਘੋਲ ਕੇ ਰੋਜ਼ਾਨਾ ਅਪਣੇ ਬੱਚੇ ਨੂੰ ਕੁਰਲੀ ਕਰਵਾਉ। ਇਸ ਨਾਲ ਦੰਦਾਂ ਦੇ ਕੀੜੇ ਅਤੇ ਬਦਬੂ ਦੋਵੇਂ ਖ਼ਤਮ ਹੋ ਜਾਂਦੇ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਕੀੜੇ ਵਾਲੇ ਦੰਦ ਜਾਂ ਸੜੇ ਹੋਏ ਦੰਦਾਂ ਵਿਚ ਬੋਹੜ ਦਾ ਦੁੱਧ ਲਾਉ। ਇਸ ਨਾਲ ਕੀੜੇ ਅਤੇ ਦਰਦ ਦੋਹਾਂ ਤੋਂ ਬੱਚੇ ਨੂੰ ਰਾਹਤ ਮਿਲੇਗੀ।

Teeth painTeeth pain

- ਘਰ ਵਿਚ ਰੱਖੀ ਹਿੰਗ ਨਾਲ ਵੀ ਤੁਸੀਂ ਇਸ ਦਾ ਇਲਾਜ ਕਰ ਸਕਦੇ ਹੋ। ਹਿੰਗ ਨੂੰ ਥੋੜ੍ਹਾ ਗਰਮ ਕਰ ਕੇ ਬੱਚੇ ਦੇ ਕੀੜੇ ਲੱਗੇ ਦੰਦਾਂ ਦੇ ਹੇਠਾਂ ਦੱਬ ਕੇ ਰੱਖਣ ਨਾਲ ਦੰਦ ਅਤੇ ਮਸੂੜਿਆਂ ਦੇ ਕੀੜੇ ਮਰ ਜਾਂਦੇ ਹਨ।

Teeth painTeeth pain

- ਪੀਹ ਕੇ ਰੱਖੀ ਹੋਈ ਹਲਦੀ ਅਤੇ ਲੂਣ ਨੂੰ ਸਰ੍ਹੋਂ ਦੇ ਤੇਲ ਵਿਚ ਮਿਲਾ ਲਵੋ ਅਤੇ ਫਿਰ ਇਸ ਨਾਲ ਬੱਚੇ ਦੇ ਦੰਦਾਂ ਉਤੇ ਮੰਜਨ ਵਾਂਗ ਮਲੋ। ਇਸ ਨਾਲ ਦੰਦਾਂ ਵਿਚ ਲੱਗੇ ਕੀੜੇ ਮਰ ਜਾਂਦੇ ਹਨ।

Teeth painTeeth pain

- ਬੱਚਿਆਂ ਦੇ ਕੀੜੇ ਲੱਗੇ ਦੰਦਾਂ ਦੇ ਖੋਖਲੇ ਹਿੱਸੇ ਵਿਚ ਲੌਂਗ ਦਾ ਤੇਲ ਰੂੰ ਵਿਚ ਭਿਉਂ ਕੇ ਰੱਖਣ ਨਾਲ ਦੰਦ ਦੇ ਕੀੜੇ ਨਸ਼ਟ ਹੁੰਦੇ ਹਨ ਅਤੇ ਬੱਚੇ ਨੂੰ ਆਰਾਮ ਮਿਲਦਾ ਹੈ।

- ਨਿੰਮ ਦੀ ਦਾਤਣ ਦਾ ਇਸਤੇਮਾਲ ਪ੍ਰਾਚੀਨ ਕਾਲ ਤੋਂ ਹੀ ਦੰਦਾਂ ਨੂੰ ਸਾਫ਼ ਕਰਨ ਲਈ ਕੀਤਾ ਜਾਂਦਾ ਰਿਹਾ ਹੈ। ਜੇਕਰ ਤੁਹਾਨੂੰ ਨਿੰਮ ਦੀ ਦਾਤਣ ਆਸਾਨੀ ਨਾਲ ਮਿਲ ਸਕਦੀ ਹੈ ਤਾਂ ਤੁਸੀਂ ਟੁਥ-ਬਰੱਸ਼ ਦੀ ਥਾਂ ਉਨ੍ਹਾਂ ਦਾ ਹੀ ਇਸਤੇਮਾਲ ਦੰਦਾਂ ਨੂੰ ਸਾਫ਼ ਕਰਨ ਲਈ ਕਰੋ। ਇਸ ਨਾਲ ਤੁਹਾਡੇ ਸਾਹ ਤੋਂ ਵੀ ਬਦਬੂ ਨਹੀਂ ਆਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement