ਦੀਵਾਲੀ ਮੌਕੇ ਅਸਥਮਾ ਦੇ ਮਰੀਜ਼ ਅਪਨਾਉਣ ਇਹ ਨੁਸਖ਼ੇ, ਮਿਲੇਗੀ ਰਾਹਤ 
Published : Oct 22, 2022, 3:37 pm IST
Updated : Oct 22, 2022, 3:37 pm IST
SHARE ARTICLE
On the occasion of Diwali, asthma patients will get relief by adopting this prescription
On the occasion of Diwali, asthma patients will get relief by adopting this prescription

ਅਸ‍ਥਮਾ ਇਕ ਗੰਭੀਰ ਰੋਗ ਹੈ, ਜੋ ਸਾਹ ਨਾਲੀਆਂ ਨੂੰ ਪ੍ਰਭਾਵਿਤ ਕਰਦਾ ਹੈ

ਦਿਵਾਲੀ ਦਾ ਤਿਉਹਾਰ ਜਿੱਥੇ ਇਕ ਪਾਸੇ ਖੁਸ਼ੀਆਂ ਲੈ ਕੇ ਆਉਂਦਾ ਹੈ ਉਥੇ ਹੀ ਇਸ ਮੌਕੇ ਸੜਨ ਵਾਲੇ ਪਟਾਕਿਆਂ ਨਾਲ ਕਈ ਬੀਮਾਰੀਆਂ ਦਾ ਵੀ ਖ਼ਤਰਾ ਰਹਿੰਦਾ ਹੈ। ਪਟਾਕਿਆਂ ਦਾ ਧੁੰਆ ਅਸਥਮਾ ਮਰੀਜਾਂ ਲਈ ਸਹੀ ਵਿਚ ਬਹੁਤ ਖਤਰਨਾਕ ਹੁੰਦਾ ਹੈ। ਦਿਵਾਲੀ 'ਤੇ ਵੱਧਦੇ ਪ੍ਰਦੂਸ਼ਣ ਦੇ ਚਲਦੇ ਅਸ‍ਥਮਾ ਦੇ ਮਰੀਜ਼ਾਂ ਦੀ ਗਿਣਤੀ ਦਿਨ - ਬ - ਦਿਨ ਵੱਧਦੀ ਜਾ ਰਹੀ ਹੈ।

ਅਸ‍ਥਮਾ ਇਕ ਗੰਭੀਰ ਰੋਗ ਹੈ, ਜੋ ਸਾਹ ਨਾਲੀਆਂ ਨੂੰ ਪ੍ਰਭਾਵਿਤ ਕਰਦੀ ਹੈ। ਅਸਥਮਾ ਦੇ ਦੌਰਾਨ ਖੰਘ, ਨੱਕ ਬੰਦ ਜਾਂ ਵਗਣਾ, ਛਾਤੀ ਵਿਚ ਦਰਦ ਹੋਣਾ, ਰਾਤ ਅਤੇ ਸਵੇਰ ਦੇ ਸਮੇਂ ਸਾਹ ਲੈਣ ਵਿਚ ਤਕਲੀਫ ਆਦਿ ਸਮੱਸਿਆ ਹੁੰਦੀ ਹੈ ਪਰ ਘਬਰਾਓ ਨਹੀਂ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀ ਟਿਪਸ ਦੱਸ ਰਹੇ ਹਾਂ, ਦਿਵਾਲੀ ਵਿਚ ਵੀ ਤੁਸੀਂ ਅਸਥਮਾ ਤੋਂ ਬੱਚ ਸਕਦੇ ਹਾਂ। 

ਵਰਤੋ ਇਹ ਸਾਵਧਾਨੀਆਂ - ਜ਼ਿਆਦਾ ਗਰਮ ਕੱਪੜੇ ਪਾ ਕੇ ਰੱਖੋ। ਅਜਿਹੀ ਕੋਈ ਵੀ ਸਾਮਗਰੀ ਖਾਣ ਤੋਂ ਬਚੇ, ਜੋ ਸਰੀਰ ਵਿਚ ਗਰਮੀ ਨੂੰ ਖਤਮ ਕਰੇ। ਧੁੱਪ ਨਿਕਲਣ ਤੋਂ ਬਾਅਦ ਯੋਗ ਜਾਂ ਐਕਸਰਸਾਈਜ਼ ਕਰਨੀ ਜ਼ਰੂਰੀ ਹੈ। ਗਰਮ ਪਾਣੀ ਜਾਂ ਗਰਮ ਚੀਜ਼ ਨਾਲ ਸਰੀਰ ਦੇ ਹਿੱਸੇ ਨੂੰ ਗਰਮਾਹਟ ਦਿਓ। ਸੂਤਲੀ ਬੰਬ ਨਾ ਚਲਾਓ । ਇਹ ਕਰੀਬ 120 ਡੈਸੀਬਲ ਦਾ ਹੁੰਦਾ ਹੈ। ਇਸ ਨਾਲ ਬੱਚਿਆਂ ਦੇ ਕੰਨ ਦਾ ਪਰਦਾ ਫਟ ਸਕਦਾ ਹੈ। ਅਸਥਮਾ ਦੇ ਮਰੀਜ਼ ਬੰਬ ਪਟਾਕਿਆਂ ਤੋਂ ਦੂਰ ਹੀ ਰਹੋ।

ਚਕਰੀ ਅਤੇ ਅਨਾਰ ਦੇ ਧੂੰਏ ਵਿਚ ਸਲਫਰ ਅਤੇ ਕਾਰਬਨ ਮੋਨੋਆਕਸਾਈਡ ਜਿਹੇ ਜ਼ਹਿਰੀਲੇ ਰਸਾਇਣ ਹੁੰਦੇ ਹਨ। ਐਲਰਜੀ, ਦਮੇ ਦੇ ਮਰੀਜ਼ਾਂ ਅਤੇ ਬੱਚਿਆਂ ਨੂੰ ਇਸ ਤੋਂ ਬਚਾਉਣਾ ਚਾਹੀਦਾ ਹੈ। ਆਪਣਾ ਇੰਹੇਲਰ ਹਮੇਸ਼ਾ ਆਪਣੇ ਕੋਲ ਰੱਖੋ। ਏਸੀ ਜਾਂ ਪੱਖੇ ਦੇ ਬਿਲਕੁਲ ਹੇਠਾਂ ਨਾ ਬੈਠੋ। ਠੱਡ ਭਰੇ ਮਾਹੌਲ 'ਚ ਖੁਦ ਨੂੰ ਢੱਕ ਕੇ ਰੱਖੋ। ਘਰ ਅਤੇ ਬਾਹਰ ਤਾਪਮਾਨ ਵਿਚ ਤਬਦੀਲੀ ਤੋਂ ਸੁਚੇਤ ਰਹੋ। ਜ਼ਿਆਦਾ ਗਰਮ ਅਤੇ ਜ਼ਿਆਦਾ ਨਮ ਮਾਹੌਲ ਤੋਂ ਬਚੋ ਕਿਉਂਕਿ ਅਜਿਹੇ ਵਿਚ ਮੋਲਡ ਸਪੋਰਸ ਦੇ ਫੈਲਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਹਨ੍ਹੇਰੀ ਅਤੇ ਤੂਫਾਨ ਦੇ ਸਮੇਂ ਘਰ ਤੋਂ ਬਾਹਰ ਨਾ ਨਿਕਲੋ। ਅਸਥਮਾ ਨੂੰ ਕਾਬੂ ਰੱਖਣ ਲਈ ਆਪਣੀ ਦਵਾਈ ਹਮੇਸ਼ਾ ਨਾਲ ਰੱਖੋ। ਜੇਕਰ ਤੁਹਾਡਾ ਬੱਚਾ ਅਸਥਮੈਟਿਕ ਹੈ ਤਾਂ ਉਸ ਦੇ ਦੋਸਤਾਂ ਅਤੇ ਅਧਿਆਪਕਾਂ ਨੂੰ ਦੱਸ ਦਿਓ ਕਿ ਅਟੈਕ ਦੀ ਹਾਲਤ ਵਿਚ ਕੀ ਕਰਨ। ਹੋ ਸਕੇ ਤਾਂ ਆਪਣੇ ਕੋਲ ਸਕਾਰਫ ਰੱਖੋ ਜਿਸਦੇ ਨਾਲ ਤੁਸੀਂ ਹਵਾ ਦੇ ਨਾਲ ਆਉਣ ਵਾਲੇ ਧੂੰਏ ਤੋਂ ਬੱਚ ਸਕੋ।

ਡਾਕਟਰਾਂ ਦਾ ਕਹਿਣਾ ਹੈ ਕਿ ਨਵਜਾਤ ਬੱਚਿਆਂ ਲਈ ਇਹ ਦਿਵਾਲੀ ਦੇ ਪਟਾਖਿਆਂ ਦਾ ਧੁੰਆ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਕਿਉਂਕਿ ਇਸ ਮੌਸਮ ਵਿਚ ਹਵਾ ਪ੍ਰਦੂਸ਼ਣ ਹੋਣ  ਦੇ ਨਾਲ ਸਰਦੀ ਵਿਚ ਨਿਮੋਨੀਆ ਅਤੇ ਹੋਰ ਰੋਗ ਹੋਣ ਦਾ ਡਰ ਲਗਾਤਾਰ ਬਣਿਆ ਰਹਿੰਦਾ ਹੈ। ਹਵਾ ਪ੍ਰਦੂਸ਼ਣ ਦੇ ਕਾਰਨ ਨਵਜਾਤ ਬੱਚਿਆਂ ਵਿਚ ਵੀ ਸਾਹ ਦੀ ਬਿਮਾਰੀ ਹੋ ਸਕਦੀ ਹੈ। ਸਮੌਗ ਦੇ ਸਮੇਂ ਬੱਚਿਆਂ ਲਈ ਜ਼ਿਆਦਾ ਖ਼ਤਰਾ ਹੁੰਦਾ ਹੈ, ਕਿਉਂਕਿ ਇਸ ਵਿਚ ਸਾਹ ਲੈਣ 'ਚ ਪਰੇਸ਼ਾਨੀ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement