
ਗਾਜਰ ਪੈਕ ਘਰ ਵਿਚ ਬਣਾਉਣਾ ਵੀ ਬੇਹੱਦ ਆਸਾਨ
ਮੁਹਾਲੀ: ਸਰਦੀਆਂ ਦਾ ਮੌਸਮ ਆਉਂਦੇ ਹੀ ਠੰਢੀਆਂ ਹਵਾਵਾਂ ਸਾਡੀ ਚਮੜੀ ’ਤੇ ਅਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੰਦੀਆਂ ਹਨ। ਇਹ ਚਮੜੀ ਨੂੰ ਸੁਕਾ ਕੇ ਬੇਜਾਨ ਬਣਾ ਦਿੰਦੀਆਂ ਹਨ ਪਰ ਇਸ ਮੌਸਮ ਵਿਚ ਵੀ ਤੁਸੀਂ ਗਾਜਰ ਦੀ ਮਦਦ ਨਾਲ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹੋ। ਸਰਦੀਆਂ ਵਿਚ ਗਾਜਰ ਖਾਣ ਦੇ ਫ਼ਾਇਦੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਪਰ ਅੱਜ ਅਸੀਂ ਤੁਹਾਨੂੰ ਗਾਜਰ ਦੇ ਫ਼ੇਸਪੈਕ ਤੋਂ ਮਿਲਣ ਵਾਲੇ ਫ਼ਾਇਦਆਂ ਬਾਰੇ ਦੱਸਣ ਜਾ ਰਹੇ ਹਾਂ।
Make the face shiny with carrot face pack
ਗਾਜਰ ਅਤੇ ਸ਼ਹਿਦ ਦਾ ਫ਼ੇਸ ਪੈਕ: ਇਸ ਲਈ ਤੁਸੀਂ ਸੱਭ ਤੋਂ ਪਹਿਲਾਂ ਦੋ ਚਮਚ ਗਾਜਰ ਦਾ ਜੂਸ ਲਉ ਅਤੇ ਉਸ ਨੂੰ ਇਕ ਚਮਚ ਸ਼ਹਿਦ ਨਾਲ ਮਿਲਾਉ। ਹੁਣ ਇਸ ਮਿਸ਼ਰਣ ਨੂੰ ਲਗਭਗ 20 ਮਿੰਟ ਲਈ ਅਪਣੇ ਚਿਹਰੇ ਉੱਤੇ ਲਗਾ ਕੇ ਰੱਖੋ। ਸਮਾਂ ਪੂਰਾ ਹੋ ਜਾਣ ’ਤੇ ਤੁਸੀਂ ਹਲਕੇ ਕੋਸੇ ਪਾਣੀ ਨਾਲ ਇਸ ਨੂੰ ਧੋ ਲਉ। ਇਸ ਫੇਸ ਪੈਕ ਦਾ ਇਸਤੇਮਾਲ ਹਫ਼ਤੇ ਵਿਚ ਇਕ ਵਾਰ ਕਰ ਸਕਦੇ ਹੋ।
Make the face shiny with carrot face pack
ਗਾਜਰ, ਮਲਾਈ ਅਤੇ ਅੰਡੇ ਦਾ ਫ਼ੇਸਪੈਕ: ਤੁਸੀਂ ਗਾਜਰ ਕੁਤਰਾ ਕਰ ਲਉ ਅਤੇ ਇਕ ਚਮਚ ਗਾਜਰ ਵਿਚ ਇਕ ਚਮਚ ਮਲਾਈ ਅਤੇ ਅੰਡੇ ਦਾ ਸਫ਼ੈਦ ਹਿੱਸਾ ਪਾਉ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਉ ਅਤੇ ਅਪਣੇ ਚਿਹਰੇ ’ਤੇ ਲਗਾਉ। 15 ਮਿੰਟ ਤਕ ਇਸ ਨੂੰ ਲੱਗਾ ਰਹਿਣ ਦਿਉ ਅਤੇ ਫਿਰ ਅਪਣਾ ਚਿਹਰਾ ਧੋ ਲਉ। ਇਹ ਫ਼ੇਸਪੈਕ ਰੁੱਖੀ ਚਮੜੀ ਵਾਲਿਆਂ ਲਈ ਵਧੀਆ ਹੈ।
Carrot
ਗਾਜਰ, ਸੇਬ ਅਤੇ ਓਟਸ ਦਾ ਪੈਕ: ਤੁਸੀਂ ਇਕ ਚਮਚ ਗਾਜਰ ਵਿਚ ਇਕ ਚਮਚ ਓਟਸ ਅਤੇ ਇਕ ਚਮਚ ਕੱਦੂਕਸ ਕੀਤਾ ਹੋਇਆ ਸੇਬ ਮਿਲਾਉ। ਇਸ ਸੱਭ ਨੂੰ ਮਿਕਸ ਕਰ ਕੇ ਪੇਸਟ ਬਣਾ ਲਉ। ਇਸ ਨੂੰ ਫ਼ੇਸ ’ਤੇ ਲਗਾਉ ਅਤੇ 10 ਮਿੰਟ ਤਕ ਸੁੱਕਣ ਦਿਉ। ਫਿਰ ਹਲਕੇ ਹੱਥਾਂ ਨਾਲ ਰਗੜ ਕੇ ਸਾਫ਼ ਕਰੋ। ਇਹ ਪੈਕ ਚਮੜੀ ਨੂੰ ਚਮਦਕਾਰ ਬਣਾਉਣ ਵਿਚ ਮਦਦ ਕਰੇਗਾ।
ਗਾਜਰ ਅਤੇ ਸੇਬ ਦੇ ਸਿਰਕੇ ਫ਼ੇਸ ਪੈਕ: ਇਹ ਫ਼ੇਸਪੈਕ ਤੇਲੀ ਚਮੜੀ ਲਈ ਬਹੁਤ ਲਾਭਦਾਇਕ ਹੈ। ਸੱਭ ਤੋਂ ਪਹਿਲਾਂ ਇਕ ਚਮਚ ਗਾਜਰ ਦਾ ਜੂਸ ਲਉ ਅਤੇ ਉਸ ਵਿਚ ਇਕ ਚਮਚ ਸੇਬ ਦਾ ਸਿਰਕਾ ਮਿਲਾਉ। ਇਸ ਮਿਸ਼ਰਣ ਨੂੰ ਰੂੰ ਦੀ ਮਦਦ ਨਾਲ ਅਪਣੇ ਚਿਹਰੇ ’ਤੇ ਲਗਾਉ ਅਤੇ 10 ਮਿੰਟ ਤਕ ਲੱਗਾ ਰਹਿਣ ਦਿਉ। ਫਿਰ ਚਿਹਰਾ ਧੋ ਲਉ। ਅਜਿਹਾ ਤੁਸੀਂ ਸਵੇਰੇ ਅਤੇ ਸ਼ਾਮ ਕਰ ਸਕਦੇ ਹੋ।