
ਤੁਸੀਂ ਮਹਿੰਦੀ ਲਗਾਉਣ ਸਮੇਂ ਇਹ ਡਿਜ਼ਾਇਨ ਬਣਵਾ ਸਕਦੇ ਹੋ:
ਮਹਿੰਦੀ ਲਗਾਉਣ ਦਾ ਸ਼ੌਕ ਹਰ ਵਰਗ ਦੀਆਂ ਔਰਤਾਂ ਵਿਚ ਦੇਖਣ ਨੂੰ ਮਿਲਦਾ ਹੈ। ਸਿਰਫ਼ ਵਿਆਹੁਤਾ ਔਰਤਾਂ ਹੀ ਨਹੀਂ ਸਗੋਂ ਕੁਆਰੀਆਂ ਕੁੜੀਆਂ ਵੀ ਸ਼ੁਭ ਕਾਰਜਾਂ ਦੇ ਮੌਕਿਆਂ ’ਤੇ ਮਹਿੰਦੀ ਲਗਾਉਂਦੀਆਂ ਹਨ। ਬਦਲ ਰਹੇ ਸੀਜ਼ਨ ਨਾਲ ਤਰ੍ਹਾਂ-ਤਰ੍ਹਾਂ ਦੇ ਮਹਿੰਦੀ ਡਿਜ਼ਾਈਨ ਪਸੰਦ ਕੀਤੇ ਜਾਂਦੇ ਹਨ। ਮੌਜੂਦਾ ਸਮੇਂ ਵਿਚ ਕੁੜੀਆਂ ਸਿਰਫ਼ ਹੱਥਾਂ ਉਤੇ ਹੀ ਨਹੀਂ ਬਲਕਿ ਬਾਹਾਂ ’ਤੇ ਵੀ ਮਹਿੰਦੀ ਨਾਲ ਟੈਟੂ ਡਿਜ਼ਾਇਨ ਬਣਵਾਉਂਦੀਆਂ ਹਨ। ਤੁਸੀਂ ਮਹਿੰਦੀ ਲਗਾਉਣ ਸਮੇਂ ਇਹ ਡਿਜ਼ਾਇਨ ਬਣਵਾ ਸਕਦੇ ਹੋ:
- ਕਈ ਵਾਰ ਦੁਲਹਨਾਂ ਪੂਰੇ ਹੱਥਾਂ ’ਤੇ ਮਹਿੰਦੀ ਲਗਵਾਉਂਦੀਆਂ ਹਨ। ਅਰੇਬਿਕ ਮਹਿੰਦੀ ਵਿਚ ਮੋਟਾ ਕੋਣ ਇਸਤੇਮਾਲ ਹੁੰਦਾ ਹੈ ਜਿਸ ਕਾਰਨ ਇਸ ਦਾ ਰੰਗ ਗੂੜਾ ਚੜ੍ਹਦਾ ਹੈ।
- ਵਿਆਹ ਹੋਵੇ ਜਾਂ ਕੋਈ ਹੋਰ ਫ਼ੰਕਸ਼ਨ ਜ਼ਿਆਦਾਤਰ ਕੁੜੀਆਂ ਇੰਡੋ -ਵੈਸਟਰਨ ਡਰੈੱਸ ਪਾਣਾ ਜ਼ਿਆਦਾ ਪਸੰਦ ਕਰਦੀਆਂ ਹਨ। ਕਈ ਵਾਰ ਕੁੜਮਾਈ ਦੇ ਮੌਕੇ ਉਤੇ ਵੀ ਕੁੜੀਆਂ ਇਸ ਟੀਕੀ ਸਟਾਈਲ ਦੀ ਮਹਿੰਦੀ ਲਗਵਾਉਣਾ ਪਸੰਦ ਕਰਦੀਆਂ ਹਨ।
- ਫ਼ਲੋਰ ਮਹਿੰਦੀ ਦੀ ਖ਼ਾਸੀਅਤ ਹੈ ਕਿ ਇਸ ਨੂੰ ਹਰ ਉਮਰ ਦੀਆਂ ਔਰਤਾਂ ਪਸੰਦ ਕਰਦੀਆਂ ਹਨ। ਕੁੜੀਆਂ ਵੀ ਇਸ ਮਹਿੰਦੀ ਸਟਾਇਲ ਨੂੰ ਪਸੰਦ ਕਰਦੀਆਂ ਹਨ ਕਿਉਂਕਿ ਰੰਗ ਚੜ੍ਹਨ ਤੋਂ ਬਾਅਦ ਇਸ ਨਾਲ ਹੱਥ ਬਹੁਤ ਸੋਹਣੇ ਲਗਦੇ ਹਨ।
- ਗਲਿਟਰ ਮਹਿੰਦੀ ਦੀ ਵਰਤੋਂ ਕਾਫ਼ੀ ਕੁੜੀਆਂ ਅਪਣੇ ਵਿਆਹ ਸਮੇਂ ਪਸੰਦ ਕਰਦੀਆਂ ਹਨ। ਹਾਲਾਂਕਿ, ਵਖਰੀ ਲੁਕ ਲਈ ਵੀ ਔਰਤਾਂ ਗਲਿਟਰ ਮਹਿੰਦੀ ਲਗਾਉਂਦੀਆਂ ਹਨ।