Punjabi Culture: ਬਾਲਣ ਰੂਪ ਹੋ ਰਿਹਾ ਹੈ ਹਾਏ ਸੋਹਣਾ ਚਰਖ਼ਾ
Published : Oct 23, 2024, 7:34 am IST
Updated : Oct 23, 2024, 7:34 am IST
SHARE ARTICLE
The fuel is being transformed, oh beautiful wheel
The fuel is being transformed, oh beautiful wheel

Punjabi Culture: ਇਰਫ਼ਾਨ ਹਬੀਬ ਅਨੁਸਾਰ ਚਰਖ਼ਾ ਇਰਾਨ ਵਿਚੋਂ ਤੇਹਰਵੀਂ (13ਵੀਂ ਸਦੀ) ਸਦੀ ਵਿਚ ਭਾਰਤ ਆਇਆ

 

Punjabi Culture: “ਨੀ ਮੈਂ ਕੱਤਾਂ ਪ੍ਰੀਤਾਂ ਨਾਲ,
ਚਰਖ਼ਾ ਚੰਨਣ ਦਾ।
ਨੀ ਮੈਂ ਕੱਤਾਂ ਪ੍ਰੀਤਾਂ ਨਾਲ,
ਚਰਖ਼ਾ ਚੰਨਣ ਦਾ।’’

ਚਰਖਾ ਪੰਜਾਬੀ ਅਮੀਰ ਸਭਿਆਚਾਰਕ ਵਿਰਸੇ ਨਾਲ ਗਹਿਰਾ ਸਬੰਧ ਰੱਖਣ ਵਾਲਾ ਜਿਹੜਾ ਖ਼ਾਸ ਕਰ ਕੇ ਔਰਤਾਂ-ਮੁਟਿਆਰਾਂ ਨਾਲ ਤਿ੍ਰੰਝਨ (ਤਿ੍ਰੰਝਣ ) ਸੱਥ ਵਿਚ  ਬੈਠ ਕੇ  ਔਰਤਾਂ ਦੇ ਦੁੱਖ- ਸੁੱਖ ਵੰਡਣ, ਕਲੋਲਾਂ ਕਰਨ ਵਿਚ ਰਾਜ਼ਦਾਰ ਬਣਿਆ। ਚਰਖ਼ਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਸਾਬਦਿਕ ਅਰਥ ਹੈ ‘ਪਹੀਆ’। ਗਿਆਰਵੀਂ (11ਵੀਂ) ਸਦੀ ਵਿਚ  ਚੀਨ ਅਤੇ ਇਸਲਾਮੀ ਦੁਨੀਆਂ ਵਿਚ ਇਸ ਦੀ ਵਰਤੋਂ ਸ਼ੁਰੂ ਹੋ ਗਈ ਮੰਨੀ ਜਾਂਦੀ ਹੈ। ਬਗ਼ਦਾਦ (1234 ਈਸਵੀ), ਚੀਨ ਵਿਚ (1270 ਈਸਵੀ), ਯੂਰਪ ਵਿਚ (1280 ਈਸਵੀ) ਵਿਚ ਚਰਖ਼ੇ ਦੀਆਂ ਤਸਵੀਰਾਂ ਮਿਲੀਆਂ।

ਇਰਫ਼ਾਨ ਹਬੀਬ ਅਨੁਸਾਰ ਚਰਖ਼ਾ ਇਰਾਨ ਵਿਚੋਂ ਤੇਹਰਵੀਂ (13ਵੀਂ ਸਦੀ) ਸਦੀ ਵਿਚ ਭਾਰਤ ਆਇਆ। ਚਰਖ਼ਾ ਇਕ ਲੱਕੜ ਦੀ ਹੱਥ ਨਾਲ ਚਲਣ ਵਾਲੀ ਦੇਸੀ ਜਿਹੀ ਮਸ਼ੀਨ ਹੈ ਜੋ ਜ਼ਿਆਦਾਤਰ ਕਾਲੀ ਟਾਹਲੀ ਦੀ ਲੱਕੜੀ ਦਾ ਬਣਾਇਆ ਜਾਂਦਾ ਸੀ। ਚਰਖ਼ੇ ਦੇ ਹੇਠਲੇ ਪਾਸੇ ਚਰਖੇ ਦਾ ਲੱਕੜ ਦਾ ਧੁਰਾ ਹੁੰਦਾ ਉਸ ਉਪਰ ਹੀ ਸਾਰਾ ਚਰਖ਼ਾ ਖੜਾਇਆ ਜਾਂਦਾ। ਲੰਮੇ -ਲੰਮੇ ਦੋ ਪਾਵੇ ਜਿਨ੍ਹਾਂ ਉਪਰ ਚਰਖੜੀ ਘੁੰਮਦੀ। ਚਰਖੜੀ ਦਾ ਖਾਂਚਾ ਖ਼ਾਲੀ ਹੁੰਦਾ ਸਖ਼ਤ ਧਾਗੇ ਦੀ ਮਦਦ ਨਾਲ ਧਾਗਾ ਮੁੜ ਕੇ ਉਪਰ ਮੋਟੀ ਜਿਹੀ ਸੂਤ ਦੀ ਘੱਟੀ ਲੈ ਕੇ ਇਸ ਉਪਰ ਘੁਮਾ ਕੇ ਪਾਵਿਆਂ ਵਿਚ ਫ਼ਿੱਟ ਜੜੇ ਤੱਕਲੇ ਨੂੰ ਘੁੰਮਾਉਣ ਦਾ ਕੰਮ ਕਰਦੀ ਹੈ। 

ਚਰਖ਼ੇ ਦੇ ਤਰਖਾਣ ਕਾਰੀਗਰ ਵਲੋਂ ਬਹੁਤ ਪ੍ਰੇਮ-ਭਾਵਨਾ ਨਾਲ ਬਣਾਇਆ ਜਾਂਦਾ ਸੀ। ਚਰਖ਼ੇ ਦੇ ਚੱਕਰੇ ਉਪਰ ਕਈ ਤਰ੍ਹਾਂ ਦੀਆਂ ਕਲਾਕਾਰੀ ਦਾ ਡਿਜ਼ਾਈਨ ਉਲੀਕੇ ਮੋਰ, ਘੂੰਘੀਆਂ, ਵੇਲ -ਬੂਟੇ ਬਣਾ ਕੇ, ਸ਼ੀਸ਼ੇ, ਮੇਖਾਂ ਆਦਿ ਜੜ੍ਹੇ ਜਾਂਦੇ ਸਨ ਜੋ ਚਰਖ਼ੇ ਦੇ ਕਾਰੀਗਰ ਦੀ ਸੁਚੱਜੀ ਕਲਾ ਦੇ ਨਮੂਨੇ ਨੂੰ ਦਰਸਾਉਂਦੀ ਹੈ। ਕਪਾਹ ਅਤੇ ਨਰਮਾ ਚੁਗ (ਇਕੱਠਾ) ਕਰ ਕੇ ਪੌਂਚੇ ਦੀ ਸਹਾਇਤਾ ਨਾਲ ਵਲਾ ਕੇ ਰੂੰ ਤਿਆਰ ਕਰਦੇ ਸਨ। ਰੂੰ ਨੂੰ ਕੱਤ ਕੇ ਸੂਤ ਬਣਾਇਆ ਜਾਂਦਾ ਸੀ। ਪੰਜਾਬਣ ਮੁਟਿਆਰਾਂ ਤਿ੍ਰੰਝਣ  ਸੱਥ ਵਿਚ ਇੱਕਠੀਆਂ ਬੈਠ ਕੇ  ਕੱਤਦੀਆਂ ਕਈ ਤਰ੍ਹਾਂ ਦੇ ਗੀਤ ਗਾਉਂਦੀਆਂ। ਜਦੋਂ ਸੁਹਰੇ ਘਰੋ ਕੰਮ -ਕਾਜ ਕਰ ਥੱਕੀ ਹੋਈ ਧੀ ਮੁਟਿਆਰ  ਚਰਖ਼ਾ ਕੱਤਦੀ ਜਾਂ ਚਰਖ਼ੇ ਨੂੰ ਵੇਖ ਕੇ ਮਾਂ ਨੂੰ ਯਾਦ ਕਰ ਕੇ  ਗਾਉਂਦੀ  ਜੋ ਗੀਤ ਬੋਲੀਆਂ ਲੋਕ ਧਾਰਾ ਵਿਚ  ਪ੍ਰਚਲਿਤ ਹੈ:

“ਮਾਂ ਮੇਰੀ ਮੈਨੂੰ ਚਰਖ਼ਾ ਦਿਤਾ, 
ਵਿਚ ਲਵਾਈਆਂ ਮੇਖਾਂ।
ਮਾਂ ਤੈਨੂੰ ਯਾਦ ਕਰਾਂ,
ਜਦ ਚਰਖ਼ੇ ਵਲ ਵੇਖਾਂ।’’

ਕਿਹੜੀ ਉਹ ਥਾਂ ਲੋਕ ਕਲਾਵਾਂ ਰੂਪੀ ਚਰਖ਼ੇ ਦਾ ਮਹੱਤਵ  ਕੁੱਝ ਬੋਲਾਂ ਰਾਹੀਂ ਕਿਥੇ-ਕਿਥੇ  ਚਰਖੇ ਦਾ ਜ਼ਿਕਰ ਨਹੀਂ ਹੋਇਆ। ਧਾਰਮਕ ਗਾਣੇ, ਪਾਲੀਵੁਡ, ਬਾਲੀਵੁਡ ਫ਼ਿਲਮਾਂ ਤਕ ‘ਮਾਚਿਸ’ ਫ਼ਿਲਮ ਵਿਚ “ਚੱਪਾ-ਚੱਪਾ ਚਰਖ਼ਾ ਚਲੇ।’’ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਵਿਚ ਚਰਖੇ ਨਾਲ ਸਬੰਧਤ ਗੀਤ ਮਰਹੂਮ ਪੰਜਾਬ ਦੇ ਮਸ਼ਹੂਰ ਗਾਇਕ ਸਰਦੂਲ ਸਿੰਕਦਰ ਦਾ ਚਰਖੇ ਤੇ ਗੀਤ ਜਿਸ ਵਿਚ ਅਪਣੇ ਬੋਲਾਂ ਰਾਹੀ ਸੋਹਣੀ ਨੈਣਾਂ ਵਾਲੀ ਮੁਟਿਆਰ ਦੇ ਚਰਖੇ ਕੱਤਣ ਤੇ ਇੰਜ ਝਲਕ ਰਾਹੀਂ ਪੇਸ਼ ਕਰ ਰੂਬਰੂ  ਕੀਤਾ।

‘‘ ਇਕ ਚਰਖ਼ਾ ਗਲੀ ਦੇ ਵਿਚ ਡਾਹ ਲਿਆ,
ਨੀ ਦੂਜਾ ਸੁਰਮਾ ਅੱਖਾਂ, ਦੇ ਵਿਚ ਪਾ ਲਿਆ
ਇਕ ਤੇਰੀ ਅੱਖ ਕਾਸ਼ਨੀ, ਸੋਹਣੀਏ,
ਨੀ ਇਕ ਤੇਰੀ ਅੱਖ ਕਾਸ਼ਨੀ, ਨੀ ਹੀਰੀਏ, 
ਨੀ ਤੇਰੀ ਲਾਲ ..... ਸੋਹਣੀਏ।
ਹਰਭਜਨ ਮਾਨ ਦਾ ਗੀਤ: 
“ਤੇਰਾ ਚਰਖ਼ਾ ਬੋਲੀਆਂ ਪਾਵੇ।’’
ਗਿੱਪੀ ਗਰੇਵਾਲ ਦਾ ਗੀਤ:
“ਜਦੋਂ ਚੀਰੇ ਵਾਲਿਆਂ ਵੇ, ਅੱਖ  ਲੜ ਗਈ।’’

ਹੁਣ ਚਰਖ਼ਾ ਕੱਤਣ ਵਾਲੀਆਂ ਔਰਤਾਂ ਮੁਟਿਆਰਾਂ ਤਿ੍ਰੰਝਣ ਸੱਥ ਵਿਚ ਕਿਤੇ ਗੁਮ ਹੀ ਹੋ ਗਈਆਂ ਲਗਦੀਆਂ ਨੇ। ਪਰ ਪੰਜਾਬੀ ਵਿਰਸੇ ਸਭਿਆਚਾਰ ਨੂੰ ਆਉਣ ਵਾਲੀ ਪੀੜ੍ਹੀ ਭੁੱਲ ਨਾ ਜਾਵੇ ਚਰਖ਼ੇ (ਐਗਜ਼ੀਬਿਸ਼ਨ) ਸਕੂਲਾਂ, ਕਾਲਜਾਂ ਸਮਾਗਮ ਆਦਿ ਰਾਹੀਂ ਪੰਜਾਬੀ ਸਭਿਆਚਾਰਕ  ਪ੍ਰੋਗਰਾਮ ਵਿਰਸੇ ਵਿਚ ਚਰਖ਼ਾ ਰੱਖ ਕੇ ਵੀ ਬੱਚਿਆਂ ਲਈ ਪੇਸ਼ ਕੀਤਾ ਜਾਂਦਾ ਹੈ। ਲਾਲ ਚੰਦ ਯਮਲਾ ਜੱਟ ਨੇ ਗੀਤ ਰਾਹੀਂ ਮੁਟਿਆਰਾਂ ਵਿਚ  ਸੁੰਨੇ ਪਏ ਚਰਖੇ  ਨੂੰ ਵੇਖ ਕੇ ਅਪਣੇ ਬੋਲ ਗੀਤ ਰਾਹੀਂ ਪੇਸ਼ ਕੀਤੇ: 
“ ਚਰਖ਼ਾ ਰੋਂਦਾ ਦੇਖਿਆ, ਮੈਂ ਮੁਟਿਆਰ ਬਿਨਾਂ।’’

ਅਜੋਕੇ ਯੁੱਗ ਵਿਚ ਮਸ਼ੀਨੀ ਯੱੁਗ ਹੋਣ ਕਾਰਨ ਕਾਫ਼ੀ ਹੱਦ ਤਕ ਚਰਖ਼ਾ  ਇਕ ਬਾਲਣ ਰੂਪ ਹੀ ਬਣ ਗਿਆ ਹੈ। ਬਜ਼ੁਰਗਾਂ ਅਤੇ ਬੱਚਿਆਂ ਨੇ ਵੀ ਚਰਖ਼ੇ ਵਿਚ ਸਾਂਝ ਪਾਈ ਸੀ।  ਭਾਰਤ ਵਿਚ ਖ਼ਾਸ ਕਰ ਕੇ ਪੰਜਾਬ ਵਿਚ  ਚਰਖੇ ਦੀ ਬਹੁਤ ਅਹਿਮੀਅਤ ਰਹੀ। 
-ਬਬੀਤਾ ਘਈ, ਜ਼ਿਲ੍ਹਾ ਲੁਧਿਆਣਾ 
ਫ਼ੋਨ ਨੰਬਰ 6239083668    

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement