ਨਹਾਉਂਦੇ ਸਮੇਂ ਕਿਉਂ ਪੈਂਦਾ ਹੈ ਦਿਲ ਦਾ ਦੌਰਾ
Published : Jan 24, 2021, 10:48 am IST
Updated : Jan 24, 2021, 10:48 am IST
SHARE ARTICLE
heart attack
heart attack

ਜਦੋਂ ਅਸੀਂ ਨਹਾਉਂਦੇ ਹਾਂ ਤਾਂ ਸਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਹੋ ਸਕਦਾ ਹੈ ਪ੍ਰਭਾਵਤ

ਮੁਹਾਲੀ: ਅਜੋਕੇ ਸਮੇਂ ’ਚ ਦਿਲ ਦਾ ਦੌਰਾ ਪੈਣਾ ਆਮ ਗੱਲ ਹੋ ਗਈ ਹੈ। ਅਜਿਹਾ ਅੱਜਕਲ ਦੇ ਗ਼ਲਤ ਖਾਣ-ਪੀਣ ਅਤੇ ਗ਼ਲਤ ਰਹਿਣ-ਸਹਿਣ ਦਾ ਨਤੀਜਾ ਹੈ। ਅੱਜ ਦੇ ਸਮੇਂ ਅਸੀ ਅਪਣੇ ਕੰਮਾਂ ਅਤੇ ਹੋਰ ਕਈ ਚੀਜ਼ਾਂ ’ਚ ਬਹੁਤ ਵਿਅਸਤ ਹੋ ਚੁੱਕੇ ਹਾਂ ਜਿਸ ਕਾਰਨ ਅਸੀ ਅਪਣੀ ਸਿਹਤ ਦਾ ਖ਼ਿਆਲ ਨਹੀਂ ਰਖਦੇ। ਗ਼ਲਤ ਖਾਣ ਪੀਣ ਅਤੇ ਗ਼ਲਤ ਰਹਿਣ ਸਹਿਣ ਕਰ ਕੇ ਹਰ ਇਨਸਾਨ ਕਿਸੇ ਨਾ ਕਿਸੇ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ, ਜਿਨ੍ਹਾਂ ਵਿਚੋਂ ਕਈ ਬੀਮਾਰੀਆਂ ਗੰਭੀਰ ਹੁੰਦੀਆਂ ਹਨ। ਇਸ ਵਿਚੋਂ ਇਕ ਹੈ ਦਿਲ ਦਾ ਦੌਰਾ।

Heart Attack Heart Attack

ਪਹਿਲਾਂ ਦਿਲ ਦਾ ਦੌਰਾ ਸਿਰਫ਼ ਬੁਢਾਪੇ ਵਿਚ ਹੁੰਦਾ ਸੀ ਪਰ ਅੱਜ ਛੋਟੀ ਉਮਰ ਦੇ ਲੋਕਾਂ ਨੂੰ ਹੀ ਦਿਲ ਦੇ ਦੌਰੇ ਕਰ ਕੇ ਅਪਣੀ ਜਾਨ ਗਵਾਉਣੀ ਪੈ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜ਼ਿਆਦਾਤਰ ਦਿਲ ਦਾ ਦੌਰਾ ਬਾਥਰੂਮ ਵਿਚ ਪੈਂਦਾ ਹੈ। ਬਾਥਰੂਮ ਵਿਚ ਦਿਲ ਦਾ ਦੌਰਾ ਪੈਣ ਦੇ ਕੁੱਝ ਕਾਰਨ ਹੁੰਦੇ ਹਨ। ਇਸੇ ਲਈ ਅੱਜ ਅਸੀ ਤੁਹਾਨੂੰ ਦਸਾਂਗੇ ਇਸ ਦੇ ਕਾਰਨ:

Heart AttackHeart Attack

ਜਦੋਂ ਅਸੀਂ ਨਹਾਉਂਦੇ ਹਾਂ ਤਾਂ ਸਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਪ੍ਰਭਾਵਤ ਹੋ ਸਕਦਾ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਨਹਾਉਂਦੇ ਸਮੇਂ ਅਚਾਨਕ ਗਰਮ ਪਾਣੀ ਜਾਂ ਫਿਰ ਠੰਢਾ ਪਾਣੀ ਪਾਉਣਾ, ਸਰੀਰ ਨੂੰ ਸਾਫ਼ ਕਰਦੇ ਸਮੇਂ ਜ਼ਿਆਦਾ ਪ੍ਰੈਸ਼ਰ ਲਗਾਉਣਾ, ਦੋਨੋਂ ਪੈਰਾਂ ਦੇ ਸਹਾਰੇ ਜ਼ਿਆਦਾ ਸਮੇਂ ਤਕ ਬੈਠੇ ਰਹਿਣਾ, ਜਲਦਬਾਜ਼ੀ ਵਿਚ ਨਹਾਉਣਾ ਆਦਿ ਕਾਰਨ ਹਨ। ਇਨ੍ਹਾਂ ਸੱਭ ਦਾ ਸਾਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਟੱਬ ’ਚ ਬੈਠ ਕੇ ਨਹਾਉਂਦੇ ਹਨ। ਟੱਬ ’ਚ ਨਹਾਉਣ ਨਾਲ ਸਾਡੀ ਹਾਰਟ ਰੇਟ ਪ੍ਰਭਾਵਤ ਹੁੰਦੀ ਹੈ ਜਿਸ ਨਾਲ ਨਸਾਂ ’ਤੇ ਦਬਾਅ ਪੈਂਦਾ ਹੈ। ਇਸ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਲੈਟਰੀਨ ਸੀਟ ’ਤੇ ਜ਼ਿਆਦਾ ਸਮਾਂ ਬੈਠੇ ਰਹਿਣ ਨਾਲ ਵੀ ਦਿਲ ਦਾ ਦੌਰਾ ਪੈ ਸਕਦਾ ਹੈ ਕਿਉਂਕਿ ਇਸ ਨਾਲ ਖ਼ੂਨ ਪ੍ਰਵਾਹ ਪ੍ਰਭਾਵਤ ਹੁੰਦਾ ਹੈ। ਅਜਿਹੀ ਸਥਿਤੀ ’ਚ ਜ਼ਿਆਦਾ ਸਮੇਂ ਤਕ ਬੈਠਣ ਨਾਲ ਦਿਲ ਦੀਆਂ ਨਸਾਂ ’ਤੇ ਪ੍ਰਭਾਵ ਪੈਂਦਾ ਹੈ ਅਤੇ ਖ਼ੂਨ ਦਾ ਪ੍ਰਵਾਹ ਵੀ ਰੁਕਦਾ ਹੈ ਜਿਸ ਕਰ ਕੇ ਲੋਕਾਂ ਨੂੰ ਬਾਥਰੂਮ ਵਿਚ ਦਿਲ ਦੇ ਦੌਰੇ ਜਿਹੀ ਸਮੱਸਿਆ ਹੋ ਸਕਦੀ ਹੈ।

ਨਹਾਉਂਦੇ ਸਮੇਂ ਸੱਭ ਤੋਂ ਪਹਿਲਾਂ ਸਿਰ ’ਤੇ ਠੰਢਾ ਪਾਣੀ ਪਾਉਣ ਨਾਲ ਵੀ ਦਿਲ ਦੇ ਦੌਰੇ ਦੀ ਸਮੱਸਿਆ ਹੁੰਦੀ ਹੈ। ਸੱਭ ਤੋਂ ਪਹਿਲਾਂ ਸਿਰ ’ਤੇ ਪਾਣੀ ਪਾਉਣ ਨਾਲ ਸਿਰ ਵਲ ਜਾਣ ਵਾਲੀਆਂ ਖ਼ੂਨ ਧਮਣੀਆਂ ਟੁਟ ਜਾਂਦੀਆਂ ਹਨ। ਇਸ ਲਈ ਹਮੇਸ਼ਾ ਨਹਾਉਂਦੇ ਸਮੇਂ ਸੱਭ ਤੋਂ ਪਹਿਲਾਂ ਪੈਰਾਂ ’ਤੇ ਜਾਂ ਫਿਰ ਮੋਢਿਆਂ ’ਤੇ ਪਾਣੀ ਪਾਉਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਰਾਹਤ ਮਿਲਦੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement