
ਤੁਸੀਂ ਹੁਣ ਤਕ ਕਈ ਤਰ੍ਹਾਂ ਦੀ ਚਾਕਲੇਟਸ ਖਾਈਆਂ ਹੋਣਗੀਆਂ।
ਪੁਰਤਗਾਲ: ਤੁਸੀਂ ਹੁਣ ਤਕ ਕਈ ਤਰ੍ਹਾਂ ਦੀ ਚਾਕਲੇਟਸ ਖਾਈਆਂ ਹੋਣਗੀਆਂ। ਡਾਰਕ, ਵ੍ਹਾਈਟ, ਕੈਰੇਮਲ ਅਤੇ ਪਤਾ ਨਹੀਂ ਕਿੰਨੀ ਤਰ੍ਹਾਂ ਦੀ ਚਾਕਲੇਟ ਮਾਰਕੀਟ ਵਿਚ ਮਿਲਦੀਆਂ ਹੋਣ। ਜਿਨ੍ਹਾਂ ਦਾ ਮੁੱਲ ਵੀ ਠੀਕ - ਠਾਕ ਹੀ ਰਹਿੰਦਾ ਹੈ ਪਰ ਕੀ ਤੁਸੀਂ ਕਦੇ 6 ਲੱਖ ਰੁਪਏ ਦੀ ਚਾਕਲੇਟ ਖਾਈ ਹੈ ? ਹਾਲ ਹੀ ਵਿਚ ਇੰਟਰਨੈਸ਼ਨਲ ਚਾਕਲੇਟ ਫੈਸਟੀਵਲ ਦੌਰਾਨ ਪੁਰਤਗਾਲ ਦੇ ਆਬਿਦੁਸ਼ ਸ਼ਹਿਰ ਵਿਚ ਚਾਕਲੇਟ ਲਵਰਸ ਨੂੰ ਵਧੀਆ ਹੈਰਾਨੀ ਭਰਿਆਂ ਤੋਹਫ਼ਾ ਮਿਲਿਆ। ਜਦੋਂ ਉਨ੍ਹਾਂ ਨੂੰ ਦੁਨੀਆਂ ਦੀ ਸੱਭ ਤੋਂ ਮਹਿੰਗੀ ਚਾਕਲੇਟ ਬਾਨਬਾਨ ਨੂੰ ਦੇਖਣ ਦਾ ਮੌਕਾ ਮਿਲਿਆ। ਰਿਪੋਰਟਸ ਦੀਆਂ ਮੰਨੀਏ ਤਾਂ ਇਹ ਐਕਸਕਲੁਸਿਵ 23 ਕੈਰਟ ਗੋਲਡ ਪਲੇਟਡ ਚਾਕਲੇਟ ਹੈ ਜਿਸ ਨੂੰ ਨਾਮ ਦਿਤਾ ਗਿਆ ਹੈ - ਗਲੋਰਿਅਸ ਅਤੇ ਇਸ ਦੀ ਕੀਮਤ 7 ਹਜ਼ਾਰ 728 ਯੂਰੋ ਯਾਨੀ ਕਰੀਬ 6 ਲੱਖ 20 ਹਜ਼ਾਰ ਰੁਪਏ ਹੈ। chocolateਅੰਦਰ ਹਨ ਕਈ ਖ਼ਾਸ ਚੀਜ਼ਾਂ
ਇਹ ਚਾਕਲੇਟ 1 ਹਜ਼ਾਰ ਬਾਨਬਾਨ ਦੇ ਲਿਮਟਿਡ ਐਡਿਸ਼ਨ ਦਾ ਹਿਸਾ ਹੈ। ਚਾਕਲੇਟ ਫਿਲਿੰਗ ਦੀ ਗੱਲ ਕਰੀਏ ਤਾਂ ਇਸ ਦੇ ਅੰਦਰ ਕੇਸਰ, ਵ੍ਹਾਈਟ ਟਰੂਫ਼ਲ, ਖਾਸ ਤੌਰ 'ਤੇ ਮੈਡਗੈਸਕਰ ਤੋਂ ਮੰਗਵਾਈ ਗਈ ਵਨੀਲਾ ਅਤੇ ਗੋਲਡ ਫਲੈਕਸ ਯਾਨੀ ਸੋਨੇ ਦੇ ਲੱਛੇ ਭਰੇ ਹੋਏ ਹਨ। Portugalਇਸ ਚਾਕਲੇਟ ਨੂੰ ਬਣਾਉਣ ਵਾਲੇ ਡੈਨਿਅਲ ਗੋਮਸ ਪਿਛਲੇ ਕਰੀਬ 1 ਸਾਲ ਤੋਂ ਇਸ ਚਾਕਲੇਟ ਦੇ ਨਿਰਮਾਣ ਵਿਚ ਲੱਗੇ ਹੋਏ ਸਨ। ਤੁਹਾਨੂੰ ਦਸ ਦੇਈਏ ਕਿ ਸਿਰਫ਼ ਇਹ ਚਾਕਲੇਟ ਹੀ ਨਹੀਂ ਸਗੋਂ ਇਸ ਦੀ ਪੈਕਜਿੰਗ ਵੀ ਚਰਚਾ ਦਾ ਵਿਸ਼ਾ ਹੈ। ਚਾਕਲੇਟ ਦੇ ਪੈਕੇਟ 'ਤੇ ਕਾਲੇ ਰੰਗ ਦਾ ਵੁਡਨ ਬੇਸ ਹੈ ਜਿਸ 'ਤੇ ਸੋਨੇ ਨਾਲ ਸੀਰੀਅਲ ਨੰਬਰ ਛਪਿਆ ਹੋਇਆ ਹੈ ਅਤੇ ਕ੍ਰਿਸਟਲ ਦਾ ਕਲੋਸ਼ ਹੈ। ਨਾਲ ਹੀ ਪੈਕੇਟ 'ਤੇ ਹਜਾਰਾਂ ਸਵਰਾਸਕੀ ਕ੍ਰਿਸਟਲ ਅਤੇ ਪਰਲਸ ਲਗੇ ਹੋਏ ਹਨ। ਇਸ ਦੇ ਇਲਾਵਾ ਪੈਕੇਟ 'ਤੇ ਸੋਨੇ ਦਾ ਰੀਬਨ ਹੈਂਡਲ ਵੀ ਲਗਿਆ ਹੈ।