
ਨੀਤਾ ਅੰਬਾਨੀ ਨੇ ਰਿਲਾਇੰਸ ਦੇ ਬ੍ਰਾਂਡ 'ਸਵਦੇਸ਼' ਤੋਂ ਸਿਲਕ ਦੀ ਸਾੜੀ ਦੀ ਚੋਣ ਕੀਤੀ
ਚੰਡੀਗੜ੍ਹ (ਮੁਸਕਾਨ ਢਿੱਲੋਂ) : ਆਪਣੇ ਫੈਸ਼ਨ ਸੈਂਸ ਲਈ ਵੀ ਜਾਣੀ ਜਾਣ ਵਾਲੀ ਸਟਾਈਲਿਸ਼ ਬਿਜ਼ਨਸਵੁਮਨ ਨੀਤਾ ਅੰਬਾਨੀ 59 ਸਾਲ ਦੀ ਉਮਰ ਵਿੱਚ ਵੀ ਆਪਣੇ ਸਟਾਈਲ ਨਾਲ ਸਭ ਨੂੰ ਕਾਇਲ ਕਰਦੀ ਹੈ। ਸਾੜ੍ਹੀਆਂ ਤੋਂ ਲੈ ਕੇ ਹੈਂਡਬੈਗ ਅਤੇ ਫੁੱਟਵੀਅਰਸ ਤੋਂ ਲੈ ਕੇ ਗਹਿਣਿਆਂ ਤੱਕ, ਨੀਤਾ ਅੰਬਾਨੀ ਇੱਕ ਲਗਜ਼ਰੀ ਜੀਵਨ ਬਤੀਤ ਕਰਦੀ ਹੈ।
ਬੇਮਿਸਾਲ ਫੈਸ਼ਨ ਅਤੇ ਆਲੀਸ਼ਾਨ ਪਹਿਰਾਵੇ ਲਈ ਲਾਈਮਲਾਈਟ ਵਿਚ ਰਹਿਣ ਵਾਲੀ ਫੈਸ਼ਨਿਸਟਾ ਨੀਤਾ ਅੰਬਾਨੀ ਅਕਸਰ ਆਪਣੀਆਂ ਸਾੜੀਆਂ ਦੀ ਕਲੈਕਸ਼ਨ ਲਈ ਸੁਰਖ਼ੀਆਂ ਵਿੱਚ ਰਹਿੰਦੀ ਹੈ। ਵੀਰਵਾਰ ਨੂੰ ਨੀਤਾ ਅੰਬਾਨੀ ਨੇ ਆਪਣੇ ਉਦਯੋਗਪਤੀ ਪਤੀ ਮੁਕੇਸ਼ ਅੰਬਾਨੀ ਨਾਲ ਵਾਸ਼ਿੰਗਟਨ ਡੀ.ਸੀ ਦੇ ਵ੍ਹਾਈਟ ਹਾਊਸ ਵਿੱਚ ਸਟੇਟ ਡਿਨਰ ਵਿੱਚ ਸ਼ਾਮਲ ਹੋਣ ਦੌਰਾਨ ਇੱਕ ਸੁੰਦਰ ਰੇਸ਼ਮ ਦੀ ਸਾੜੀ ਪਾਈ ਹੋਈ ਸੀ। ਅਮਰੀਕਾ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਨ 'ਚ ਕਈ ਸਮਾਗਮ ਆਯੋਜਿਤ ਕੀਤੇ ਗਏ।
ਇਸ ਸਮਾਗਮ ਵਿੱਚ ਸਟੇਟ ਡਿਨਰ ਵੀ ਸ਼ਾਮਲ ਸੀ। ਇਸ ਖਾਸ ਮੌਕੇ ਲਈ ਨੀਤਾ ਅੰਬਾਨੀ ਨੇ ਰਿਲਾਇੰਸ ਦੇ ਬ੍ਰਾਂਡ 'ਸਵਦੇਸ਼' ਤੋਂ ਸਿਲਕ ਦੀ ਸਾੜੀ ਦੀ ਚੋਣ ਕੀਤੀ। ਉਨ੍ਹਾਂ ਨੇ ਗੋਲਡਨ ਬਾਰਡਰ ਅਤੇ ਕਰੀਮ ਰੰਗ ਦੇ ਮੈਚਿੰਗ ਬਲਾਊਜ਼ ਨਾਲ ਸਾੜੀ ਨੂੰ ਪੇਅਰ ਕੀਤਾ। ਲੇਅਰਡ ਮਾਲਾ, ਘੱਟ ਮੇਕਅਪ, ਸਟੱਡ ਈਅਰਰਿੰਗਸ, ਪੋਟਲੀ ਬੈਗ ਅਤੇ ਗਜਰੇ ਨਾਲ ਸਜੇ ਬਨ ਨੇ ਉਨ੍ਹਾ ਦੀ ਲੁਕ ਨੂੰ ਚਾਰ ਚੰਨ ਲੱਗਾ ਦਿੱਤੇ।ਨੀਤਾ ਅੰਬਾਨੀ ਨੇ ਅੰਤਰਰਾਸ਼ਟਰੀ ਪੱਧਰ ਤੇ ਭਾਰਤੀ ਸੰਸਕ੍ਰਿਤੀ ਨੂੰ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ।
ਉੱਘੀਆਂ ਹਸਤੀਆਂ ਨੇ ਕੀਤੀ ਸ਼ਿਰਕਤ:
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਉਨ੍ਹਾਂ ਦੀ ਪਤਨੀ ਅਤੇ ਫਰਸਟ ਲੇਡੀ ਜਿਲ ਬਿਡੇਨ ਦੁਆਰਾ ਸਟੇਟ ਡਿਨਰ ਦੀ ਮੇਜ਼ਬਾਨੀ ਕੀਤੀ ਗਈ ।ਇਸ ਡਿਨਰ ਵਿੱਚ ਭਾਰਤ ਦੀਆਂ ਕਈ ਹੋਰ ਉੱਘੀਆਂ ਹਸਤੀਆਂ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ ਸੀ।ਇਸ ਡਿਨਰ ਲਈ ਰਾਸ਼ਟਰਪਤੀ ਨੇ 400 ਮਹਿਮਾਨਾਂ ਨੂੰ ਸੱਦਾ ਦਿੱਤਾ। ਸਟੇਟ ਡਿਨਰ ਵਿੱਚ ਸ਼ਾਮਲ ਹੋਰ ਭਾਰਤੀ ਹਸਤੀਆਂ ਵਿੱਚ ਸੁੰਦਰ ਪਿਚਾਈ, ਸੱਤਿਆ ਨਡੇਲਾ, ਆਨੰਦ ਮਹਿੰਦਰਾ ਅਤੇ ਇੰਦਰਾ ਨੂਈ ਸ਼ਾਮਲ ਹਨ। ਆਨੰਦ ਮਹਿੰਦਰਾ, ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ, ਅਡੋਬ ਦੇ ਸੀਈਓ ਸ਼ਾਂਤਨੂ ਨਰਾਇਣ, ਮਨੁੱਖੀ ਅਧਿਕਾਰ ਕਾਰਕੁਨ ਮਾਰਟਿਨ ਲੂਥਰ ਕਿੰਗ III, ਟੈਨਿਸ ਦੇ ਮਹਾਨ ਖਿਡਾਰੀ ਬਿਲੀ ਜੀਨ ਕਿੰਗ, ਫਿਲਮ ਨਿਰਮਾਤਾ ਐਮ ਨਾਈਟ ਸ਼ਿਆਮਲਨ, ਫੈਸ਼ਨ ਡਿਜ਼ਾਈਨਰ ਰਾਲਫ਼ ਲੌਰੇਨ. ਫਰੈਂਕ ਇਸਲਾਮ ਵੀ ਇਸ ਮੌਕੇ ਹਾਜ਼ਰ ਹੋਏ।
ਗਿਨੀਜ਼ ਬੁੱਕ ਓਫ ਵਰਲਡ ਰਿਕਾਰਡ ਵਿਚ ਦਰਜ ਹੈ ਨਾਂ:
ਨੀਤਾ ਅੰਬਾਨੀ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਸਾੜੀ ਪਾ ਕੇ ਗਿਨੀਜ਼ ਵਰਲਡ ਬੁੱਕ ਰਿਕਾਰਡ ਬਣਾਇਆ ਹੈ। ਸਾਲ 2015 ਵਿੱਚ, ਉਸਨੇ ਚੇਨਈ ਸਿਲਕ ਦੇ ਨਿਰਦੇਸ਼ਕ ਸ਼ਿਵਲਿੰਗਮ ਦੁਆਰਾ ਡਿਜ਼ਾਈਨ ਕੀਤੀ ਇਸ 40 ਲੱਖ ਰੁਪਏ ਦੀ ਸਾੜੀ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਕਾਂਜੀਵਰਮ ਦੇ 36 ਕਾਰੀਗਰਾਂ ਨੇ ਮਿਲ ਕੇ ਇਸਨੂੰ ਇੱਕ ਸਾਲ ਵਿਚ ਤਿਆਰ ਕੀਤਾ ਸੀ। ਸਾੜ੍ਹੀ 'ਤੇ ਸੋਨੇ ਦੀ ਤਾਰ ਦਾ ਕੰਮ ਸੀ ਅਤੇ ਬਲਾਊਜ਼ 'ਤੇ ਇਕ ਮਹਿੰਗਾ ਪੇਂਟਿੰਗ ਡਿਜ਼ਾਈਨ ਸੀ। ਇਸ ਦੇ ਨਾਲ ਹੀ ਇਸ ਸਾੜ੍ਹੀ 'ਚ ਐਮਰਾਲਡ, ਰੂਬੀ, ਪੁਖਰਾਜ, ਪਰਲ ਵਰਗੇ ਸਟੋਨ ਦੀ ਵੀ ਵਰਤੋਂ ਕੀਤੀ ਗਈ ਹੈ। ਇਸ ਨੂੰ ਬਣਾਉਣ ਲਈ ਮਸ਼ੀਨ ਦੀ ਬਿਲਕੁਲ ਵੀ ਵਰਤੋ ਨਹੀਂ ਕੀਤੀ ਗਈ ਸੀ।