
ਆਉ ਜਾਣਦੇ ਹਾਂ ਕਾਲੇ ਗਰਦਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਨੁਸਖ਼ੇ ਬਾਰੇ:
Beauty Tips: ਸਰੀਰ ਦੀ ਖ਼ੂਬਸੂਰਤ ਚਮੜੀ ’ਤੇ ਜੇਕਰ ਕੁੱਝ ਵੀ ਲਗਾਇਆ ਜਾਵੇ ਤਾਂ ਉਹ ਸਾਫ਼ ਦਿਖਾਈ ਦੇਣ ਲਗਦਾ ਹੈ। ਖ਼ਾਸ ਕਰ ਕੇ ਗਰਦਨ ਦਾ ਕਾਲਾ ਹੋਣਾ। ਅਜਿਹੇ ਵਿਚ ਜਦੋਂ ਵੀ ਤੁਸੀਂ ਚਾਈਨੀਜ਼ ਕਾਲਰ ਵਾਲੀ ਕਮੀਜ਼ ਪਾਉਂਦੇ ਹੋ ਤਾਂ ਕਾਲੇ ਰੰਗ ਦੀ ਗਰਦਨ ਤੁਹਾਨੂੰ ਸ਼ਰਮਿੰਦਾ ਕਰ ਸਕਦੀ ਹੈ। ਇਸ ਲਈ ਗਰਦਨ ਨੂੰ ਸਾਫ਼ ਰਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਇਹ ਸਮੱਸਿਆ ਸਿਰਫ਼ ਔਰਤਾਂ ਦੀ ਹੀ ਨਹੀਂ ਮਰਦਾਂ ਦੀ ਵੀ ਹੈ। ਗਰਦਨ ਦੇ ਕਾਲੇ ਹੋਣ ਦਾ ਕਾਰਨ ਸਿਰਫ਼ ਗੰਦਗੀ ਹੀ ਨਹੀਂ ਸਗੋਂ ਟੈਨਿੰਗ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ। ਪਰ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੁੱਝ ਉਪਾਅ ਕਾਰਗਰ ਹੋ ਸਕਦੇ ਹਨ।
ਆਉ ਜਾਣਦੇ ਹਾਂ ਕਾਲੇ ਗਰਦਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਨੁਸਖ਼ੇ ਬਾਰੇ:
ਗਲੇ ’ਤੇ ਕਾਲੇ ਰੰਗ ਦੀ ਛਾਲੇ ਨੂੰ ਦੂਰ ਕਰਨ ਲਈ ਤੁਸੀਂ ਵੇਸਣ ਅਤੇ ਨਿੰਬੂ ਦੀ ਮਦਦ ਲੈ ਸਕਦੇ ਹੋ। ਇਸ ਲਈ ਇਨ੍ਹਾਂ ਦੋਹਾਂ ਦਾ ਮਿਸ਼ਰਣ ਅਤੇ 1 ਚਮਚ ਵੇਸਣ ਨੂੰ ਇਕ ਕਟੋਰੀ ਵਿਚ ਲਵੋ। ਫਿਰ ਇਸ ਵਿਚ 1 ਨਿੰਬੂ ਦਾ ਰਸ ਮਿਲਾਉ। ਹੁਣ ਇਸ ਮਿਸ਼ਰਣ ਨੂੰ ਗਰਦਨ ’ਤੇ ਲਗਾਉ। ਲਗਭਗ 2 ਤੋਂ 3 ਮਿੰਟ ਤਕ ਚੰਗੀ ਤਰ੍ਹਾਂ ਰਗੜਨ ਨਾਲ ਗਰਦਨ ਦੀ ਚਮੜੀ ਸਾਫ਼ ਹੋ ਜਾਵੇਗੀ।
ਅਜਿਹਾ ਕਰਨ ਨਾਲ ਗਰਦਨ ਦੇ ਕਾਲੇ ਹੋਣ ਦੀ ਸਮੱਸਿਆ ਕੁੱਝ ਹੀ ਦਿਨਾਂ ਵਿਚ ਦੂਰ ਹੋ ਸਕਦੀ ਹੈ। ਜੇਕਰ ਤੁਹਾਡੀ ਗਰਦਨ ਕਾਲੀ ਹੋ ਗਈ ਹੈ ਤਾਂ ਤੁਸੀਂ ਸ਼ਹਿਦ ਅਤੇ ਨਿੰਬੂ ਦੀ ਵਰਤੋਂ ਕਰ ਸਕਦੇ ਹੋ। ਅਜਿਹਾ ਕਰਨ ਨਾਲ ਕੁੱਝ ਹੀ ਦਿਨਾਂ ਵਿਚ ਚਮਤਕਾਰੀ ਫ਼ਾਇਦੇ ਦੇਖਣ ਨੂੰ ਮਿਲ ਸਕਦੇ ਹਨ। ਇਸ ਲਈ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਉ। ਹੁਣ ਇਸ ਜੂਸ ਨੂੰ ਅਪਣੀ ਗਰਦਨ ’ਤੇ ਲਗਾਉ ਅਤੇ ਛੱਡ ਦਿਉ। ਫਿਰ ਕਰੀਬ 15 ਮਿੰਟ ਬਾਅਦ ਗਰਦਨ ’ਤੇ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਸਾਫ਼ ਕਰ ਲਵੋ। ਇਸ ਦਾ ਅਸਰ ਰਾਤੋ-ਰਾਤ ਦਿਖਾਈ ਦੇਵੇਗਾ।
ਦੁੱਧ ਅਤੇ ਹਲਦੀ ਦਾ ਮਿਸ਼ਰਣ ਗਰਦਨ ਦੇ ਕਾਲੇਪਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਕਾਰਗਰ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਤੁਹਾਡੀ ਚਮੜੀ ਦਾ ਰੰਗ ਨਿਖਰ ਸਕਦਾ ਹੈ। ਇਸ ਨੂੰ ਲਗਾਉਣ ਲਈ ਇਕ ਕਟੋਰੀ ਵਿਚ 1 ਚਮਚ ਦੁੱਧ ਲਉ ਅਤੇ ਉਸ ਵਿਚ ਚੁਟਕੀ ਭਰ ਹਲਦੀ ਪਾ ਕੇ ਮਿਕਸ ਕਰ ਲਵੋ। ਹੁਣ ਇਸ ਤਿਆਰ ਮਿਸ਼ਰਣ ਨੂੰ ਗਰਦਨ ’ਤੇ ਲਗਾਉ ਅਤੇ ਕਰੀਬ 10 ਮਿੰਟ ਤਕ ਰਗੜੋ।
ਇਸ ਤੋਂ ਬਾਅਦ ਗਰਦਨ ਨੂੰ ਸਾਫ਼ ਪਾਣੀ ਨਾਲ ਧੋ ਲਵੋ। ਗਰਦਨ ’ਤੇ ਜਮ੍ਹਾਂ ਹੋਈ ਜ਼ਿੱਦੀ ਗੰਦਗੀ ਅਤੇ ਟੈਨਿੰਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਹਲਦੀ ਅਤੇ ਦਹੀਂ ਦਾ ਮਿਸ਼ਰਣ ਲਗਾ ਸਕਦੇ ਹੋ। ਇਸ ਨੂੰ ਬਣਾਉਣ ਲਈ 1 ਚਮਚ ਦਹੀਂ ਵਿਚ ਹਲਦੀ ਮਿਲਾਉ। ਹੁਣ ਇਸ ਮਿਸ਼ਰਣ ਨੂੰ ਗਰਦਨ ’ਤੇ ਚੰਗੀ ਤਰ੍ਹਾਂ ਲਗਾਉ। ਇਸ ਨੂੰ ਲਗਭਗ 20 ਮਿੰਟ ਲਈ ਰੱਖੋ ਅਤੇ ਫਿਰ ਅਪਣੀ ਗਰਦਨ ਨੂੰ ਸਾਫ਼ ਕਰੋ। ਅਜਿਹਾ ਕਰਨ ਨਾਲ ਗਰਦਨ ਦੇ ਕਾਲੇਪਨ ਦੀ ਸਮੱਸਿਆ ਦੂਰ ਹੋ ਜਾਵੇਗੀ।