ਚਿਹਰੇ ਨੂੰ ਠੰਢਕ ਪਹੁੰਚਾਉਣ ਦੇ ਨਾਲ-ਨਾਲ ਚਮਕਦਾਰ ਬਣਾਉਣਗੇ ਇਹ ਫ਼ੇਸਪੈਕ
Published : Feb 25, 2025, 6:50 am IST
Updated : Feb 25, 2025, 7:05 am IST
SHARE ARTICLE
face pack will make the face cool as well as bright
face pack will make the face cool as well as bright

ਕੁੜੀਆਂ ਬਹੁਤ ਤਰ੍ਹਾਂ ਦੇ ਬਿਊਟੀ ਨੁਕਤੇ ਅਤੇ ਸਨਸਕਰੀਨ ਆਦਿ ਦਾ ਇਸਤੇਮਾਲ ਕਰਦੀਆਂ ਹਨ ਜੋ ਉਨ੍ਹਾਂ ਦੀ ਚਮੜੀ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਪਹੁੰਚਾਉਂਦੇ।

ਗਰਮੀਆਂ ਦਾ ਮੌਸਮ ਆਉਂਦੇ ਹੀ ਧੁੱਪ ਚਮੜੀ ਨੂੰ ਖ਼ਰਾਬ ਕਰਨੀ ਸ਼ੁਰੂ ਕਰ ਦਿੰਦੀ ਹੈ ਜਿਸ ਨਾਲ ਚਿਹਰੇ ’ਤੇ ਐਲਰਜੀ, ਲਾਲ ਪਿੰਪਲਜ਼ ਆਦਿ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਲਈ ਕਈ ਕੁੜੀਆਂ ਬਹੁਤ ਤਰ੍ਹਾਂ ਦੇ ਬਿਊਟੀ ਨੁਕਤੇ ਜਾਂ ਬਿਊਟੀ ਪ੍ਰਾਡੈਕਟ ਅਤੇ ਸਨਸਕਰੀਨ ਆਦਿ ਦਾ ਇਸਤੇਮਾਲ ਕਰਦੀਆਂ ਹਨ ਜੋ ਉਨ੍ਹਾਂ ਦੀ ਚਮੜੀ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਪਹੁੰਚਾਉਂਦੇ।

ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਫ਼ੇਸਪੈਕ ਬਾਰੇ ਦਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਅਪਣੀ ਚਮੜੀ ਦਾ ਧਿਆਨ ਰੱਖ ਸਕਦੇ ਹੋ। J ਗਰਮੀ ਦੇ ਮੌਸਮ ਵਿਚ ਚਿਹਰੇ ਦੀ ਨਮੀ ਨੂੰ ਬਰਕਰਾਰ ਰੱਖਣ ਲਈ ਤਰਬੂਜ਼ ਦਾ ਫ਼ੇਸਪੈਕ ਬਹੁਤ ਵਧੀਆ ਹੈ। ਤੁਸੀਂ ਇਸ ਲਈ ਤਰਬੂਜ਼ ਦਾ ਗੁੱਦਾ ਲਉ ਅਤੇ ਉਸ ਵਿਚ ਥੋੜ੍ਹਾ ਜਿਹਾ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਤਿਆਰ ਲੇਪ ਨੂੰ ਚਿਹਰੇ ’ਤੇ ਲਗਾਉ ਅਤੇ 15 ਮਿੰਟ ਬਾਅਦ ਚਿਹਰਾ ਧੋ ਲਉ। 

ਸੱਭ ਤੋਂ ਪਹਿਲਾਂ ਅੰਬ ਦਾ ਗੁੱਦਾ ਕੱਢ ਲਉ। ਫਿਰ ਇਸ ਵਿਚ 1 ਛੋਟਾ ਚਮਚਾ ਚੰਦਨ ਪਾਊਡਰ, 1 ਛੋਟਾ ਚਮਚਾ ਦਹੀਂ, 1/2 ਛੋਟਾ ਚਮਚਾ ਸ਼ਹਿਦ ਅਤੇ ਚੁਟਕੀ ਇਕ ਹਲਦੀ ਮਿਲਾ ਲਉ। ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਫ਼ੇਸਪੈਕ ਤਿਆਰ ਕਰ ਲਉ। ਹੁਣ ਇਸ ਫ਼ੇਸਪੈਕ ਨੂੰ ਚਿਹਰੇ ’ਤੇ ਲਗਾਉ ਅਤੇ ਸੁੱਕਣ ਤੋਂ ਬਾਅਦ ਚਿਹਰੇ ਨੂੰ ਧੋ ਲਉ। 

 ਪੁਦੀਨਾ ਫ਼ੇਸਪੈਕ ਬਣਾਉਣ ਲਈ ਸੱਭ ਤੋਂ ਪਹਿਲਾਂ 1 ਵੱਡਾ ਚਮਚਾ ਪੁਦੀਨਾ ਲਉ। ਫਿਰ ਇਸ ਦੀਆਂ ਪੱਤੀਆਂ ਪੀਸ ਲਉ। ਪੀਸਣ ਤੋਂ ਬਾਅਦ ਇਸ ਵਿਚ 2 ਛੋਟੇ ਚਮਚੇ ਗੁਲਾਬ ਜਲ ਮਿਲਾਉ ਅਤੇ ਫਿਰ ਇਸ ਪੈਕ ਨੂੰ ਚਿਹਰੇ ’ਤੇ ਲਗਾਉ। ਸੁੱਕਣ ਤੋਂ ਬਾਅਦ ਠੰਢੇ ਪਾਣੀ ਨਾਲ ਚਿਹਰਾ ਧੋ ਲਉ। ਇਕ ਕੌਲੀ ਵਿਚ 1 ਵੱਡਾ ਚਮਚਾ ਚੰਦਨ ਪਾਊਡਰ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਪਾਉ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੈਕ ਤਿਆਰ ਕਰ ਲਉ। ਫਿਰ ਇਸ ਪੈਕ ਨੂੰ ਚਿਹਰੇ ’ਤੇ ਲਗਾਉ ਅਤੇ ਸੁੱਕ ਜਾਣ ਤੋਂ ਬਾਅਦ ਚਿਹਰਾ ਧੋ ਲਉ। 


ਸੱਭ ਤੋਂ ਪਹਿਲਾਂ ਇਕ ਨਿੰਬੂ ਨਿਚੋੜ ਕੇ ਉਸ ਦਾ ਰਸ ਕੱਢ ਲਉ। ਫਿਰ ਇਸ ਰਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾਉ। ਹੁਣ ਰੂੰ ਦੀ ਮਦਦ ਨਾਲ ਇਸ ਨੂੰ ਚਿਹਰੇ ’ਤੇ ਲਗਾਉ ਅਤੇ 20 ਮਿੰਟ ਬਾਅਦ ਚਿਹਰੇ ਨੂੰ ਧੋ ਲਉ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement