Health News: ਧੁੱਪ ਅਤੇ ਮਿੱਟੀ ਤੋਂ ਪੈਰਾਂ ਨੂੰ ਬਚਾਉਣ ਲਈ ਅਜ਼ਮਾਉ ਇਹ ਘਰੇਲੂ ਨੁਸਖ਼ੇ

By : GAGANDEEP

Published : Apr 25, 2024, 6:58 am IST
Updated : Apr 25, 2024, 7:12 am IST
SHARE ARTICLE
Try these home remedies to protect feet from sun and dirt Health News
Try these home remedies to protect feet from sun and dirt Health News

Health News: ਜੇਕਰ ਤੁਹਾਡੇ ਪੈਰਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਤਾਂ ਚਮੜੇ ਦੀਆਂ ਚੱਪਲਾਂ ਬਿਲਕੁਲ ਵੀ ਨਾ ਪਾਉ

Try these home remedies to protect feet from sun and dirt Health News: ਗਰਮੀਆਂ ਦੇ ਮੌਸਮ ਵਿਚ ਚਮੜੀ ਦਾ ਖ਼ਰਾਬ ਹੋਣਾ ਆਮ ਜਿਹਾ ਹੋ ਗਿਆ ਹੈ ਪਰ ਇਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਨੁਸਖ਼ੇ ਕਰਨੇ ਪੈਂਦੇ ਹਨ। ਹਾਲਾਂਕਿ ਚਿਹਰੇ ਅਤੇ ਬਾਕੀ ਦੀ ਚਮੜੀ ਨੂੰ ਕਿਸੇ ਤਰ੍ਹਾਂ ਧੁੱਪ ਤੋਂ ਬਚਾਇਆ ਜਾ ਸਕਦਾ ਹੈ ਪਰ, ਪੈਰਾਂ ਦੀ ਦੇਖਭਾਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਖ਼ਾਸ ਤੌਰ ’ਤੇ ਮਰਦਾਂ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਪੈਰਾਂ ’ਤੇ ਜੁੱਤੀਆਂ ਪਹਿਨਣ ਨਾਲ ਪਸੀਨਾ ਆਉਣਾ ਅਤੇ ਚਮੜੀ ਦੀ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਕੱੁਝ ਥਾਵਾਂ ’ਤੇ ਚੱਪਲਾਂ ਪਾ ਕੇ ਬਾਹਰ ਜਾਣ ਨਾਲ ਪੈਰ ਧੁੱਪ ਅਤੇ ਧੂੜ ਦਾ ਸ਼ਿਕਾਰ ਹੋ ਜਾਂਦੇ ਹਨ। ਹਾਲਾਂਕਿ, ਜੇਕਰ ਤੁਸੀਂ ਚਾਹੋ ਤਾਂ ਜੁੱਤੀਆਂ ਜਾਂ ਚੱਪਲਾਂ ਪਹਿਨਦੇ ਸਮੇਂ ਕੁੱਝ ਗੱਲਾਂ ਦਾ ਧਿਆਨ ਰੱਖ ਕੇ ਇਸ ਮੁਸ਼ਕਲ ਨੂੰ ਆਸਾਨ ਬਣਾ ਸਕਦੇ ਹੋ। ਆਉ ਜਾਣਦੇ ਹਾਂ ਪੈਰਾਂ ਦਾ ਖ਼ਾਸ ਧਿਆਨ ਰੱਖਣ ਦੇ ਸੁਝਾਵਾਂ ਬਾਰੇ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (25 ਅਪ੍ਰੈਲ 2024)  

ਗਰਮੀਆਂ ਵਿਚ, ਹਲਕੇ ਜੁੱਤੇ ਅਤੇ ਸਪੋਰਟਸ ਬੂਟ ਵਲ ਧਿਆਨ ਦੇਣਾ ਬਿਹਤਰ ਰਹੇਗਾ। ਇਹ ਜੁੱਤੀਆਂ ਪਹਿਨਣ ਵਿਚ ਬਹੁਤ ਆਰਾਮਦਾਇਕ ਹੁੰਦੀਆਂ ਹਨ। ਇਸ ਨਾਲ ਹੀ ਇਨ੍ਹਾਂ ਨੂੰ ਪਾਉਣ ਨਾਲ ਲੁੱਕ ਵੀ ਕਾਫ਼ੀ ਵਧੀਆ ਲਗਦੀ ਹੈ। ਗਰਮੀਆਂ ਵਿਚ ਪੈਰਾਂ ਨੂੰ ਸਾਫ਼ ਰੱਖਣ ਅਤੇ ਫ਼ੰਗਲ ਇਨਫ਼ੈਕਸ਼ਨ ਤੋਂ ਬਚਾਉਣ ਲਈ ਪੇਡੀਕਿਉਰ ਦੀ ਮਦਦ ਲਈ ਜਾ ਸਕਦੀ ਹੈ। ਹਫ਼ਤੇ ਵਿਚ ਇਕ ਵਾਰ ਪੈਡੀਕਿਉਰ ਕਰਨ ਨਾਲ ਨਾ ਪੈਰਾਂ ਵਿਚੋਂ ਪਸੀਨੇ ਦੀ ਬਦਬੂ ਦੂਰ ਹੋਣ ਦੇ ਨਾਲ-ਨਾਲ ਪੈਰ ਸਾਫ਼ ਅਤੇ ਇਨਫ਼ੈਕਸ਼ਨ ਮੁਕਤ ਵੀ ਰਹਿੰਦੇ ਹਨ।

ਇਹ ਵੀ ਪੜ੍ਹੋ: Health News: ਵਾਲਾਂ ਅਤੇ ਚਮੜੀ ਲਈ ਵੀ ਫ਼ਾਇਦੇਮੰਦ ਹੈ ਛੁਹਾਰਾ

ਜੇਕਰ ਤੁਹਾਡੇ ਪੈਰਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਤਾਂ ਚਮੜੇ ਦੀਆਂ ਚੱਪਲਾਂ ਬਿਲਕੁਲ ਵੀ ਨਾ ਪਾਉ। ਨਾਲ ਹੀ, ਪਸੀਨੇ ਕਾਰਨ, ਧੂੜ ਅਤੇ ਮਿੱਟੀ ਕਾਰਨ ਚੱਪਲ ਚਿਪਚਿਪੀ ਹੋ ਜਾਂਦੀ ਹੈ। ਇਸ ਲਈ ਚੱਪਲਾਂ ਨੂੰ ਨਿਯਮਤ ਰੂਪ ਨਾਲ ਧੋਂਦੇ ਰਹੋ। ਇਸ ਤੋਂ ਇਲਾਵਾ ਹਮੇਸ਼ਾ ਚੱਪਲਾਂ ਪਾਉਣ ਦੀ ਬਜਾਏ ਘਰ ਵਿਚ ਨੰਗੇ ਪੈਰੀਂ ਰਹਿਣ ਦੀ ਕੋਸ਼ਿਸ਼ ਕਰੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬੇਸ਼ੱਕ, ਪੈਰਾਂ ਨੂੰ ਧੁੱਪ ਅਤੇ ਧੂੜ ਤੋਂ ਬਚਾਉਣ ਲਈ ਜੁੱਤੀ ਪਾਉਣਾ ਇਕ ਵਧੀਆ ਵਿਕਲਪ ਹੈ। ਪਰ ਗਰਮੀਆਂ ਵਿਚ ਜੁੱਤੀਆਂ ਪਾਉਣ ਨਾਲ ਪੈਰਾਂ ਵਿਚ ਬਹੁਤ ਪਸੀਨਾ ਆਉਂਦਾ ਹੈ। ਅਜਿਹੇ ਵਿਚ ਚਮੜੇ ਦੀ ਜੁੱਤੀ ਅਤੇ ਭਾਰੀ ਜੁੱਤੀ ਭੁਲ ਕੇ ਵੀ ਨਾ ਪਾਉ ਨਾਲ ਹੀ, ਜੇ ਸੰਭਵ ਹੋਵੇ ਤਾਂ ਕਪੜੇ ਦੀ ਜੁੱਤੀ ਪਹਿਨਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਡੇ ਪੈਰਾਂ ਵਿਚ ਪਸੀਨਾ ਵੀ ਘੱਟ ਆਵੇਗਾ ਅਤੇ ਇਨਫ਼ੈਕਸ਼ਨ ਦਾ ਡਰ ਵੀ ਨਹੀਂ ਰਹੇਗਾ।

(For more Punjabi news apart from Try these home remedies to protect feet from sun and dirt Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement