ਕਈ ਬਿਮਾਰੀਆਂ ਦੀ ਜੜ੍ਹ ਹੈ ਅਧੂਰੀ ਨੀਂਦ
Published : Jul 25, 2022, 2:23 pm IST
Updated : Jul 25, 2022, 2:23 pm IST
SHARE ARTICLE
Incomplete sleep
Incomplete sleep

ਭਰਪੂਰ ਨੀਂਦ ਨਾ ਲੈਣ ਤੋਂ ਡਾਇਬਿਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ।

 

ਮੁਹਾਲੀ: ਤੰਦਰੁਸਤ ਰਹਿਣ ਲਈ ਜਿੰਨਾ ਜ਼ਰੂਰੀ ਕਸਰਤ ਕਰਨਾ ਹੈ, ਓਨੀ ਹੀ ਜ਼ਰੂਰੀ ਭਰਪੂਰ ਨੀਂਦ ਵੀ ਹੈ।  ਕੰਮ, ਰੁਝੇਵੇਂ ਭਰੀ ਜੀਵਨਸ਼ੈਲੀ ਅਤੇ ਤਣਾਅ ਦੇ ਚੱਕਰ ਵਿਚ ਅਕਸਰ ਨੀਂਦ ਪੂਰੀ ਨਹੀਂ ਹੁੰਦੀ। ਖ਼ਾਸਕਰ ਔਰਤਾਂ ਦੀ ਸਿਹਤ ਦੇ ਲਿਹਾਜ਼ ਨਾਲ ਇਹ ਬਿਲਕੁਲ ਗ਼ਲਤ ਹੈ।  ਹਾਲਾਂਕਿ ਤੁਹਾਡੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਤੁਹਾਨੂੰ ਕਿੰਨੀ ਨੀਂਦ ਦੀ ਜ਼ਰੂਰਤ ਹੈ ਕਿਉਂਕਿ ਇਕ ਨਵਜੰਮੇ ਬੱਚੇ ਨੂੰ ਦਿਨ ’ਚ 17 ਘੰਟੇ ਦੀ ਨੀਂਦ ਚਾਹੀਦੀ ਹੁੰਦੀ ਹੈ ਜਦਕਿ ਬਾਲਗਾਂ ਲਈ ਰਾਤ ਵਿਚ ਸਿਰਫ਼ 7 ਘੰਟੇ ਦੀ ਨੀਂਦ ਕਾਫ਼ੀ ਹੁੰਦੀ ਹੈ। 

 

Incomplete sleepIncomplete sleep

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਮਰ ਦੇ ਹਿਸਾਬ ਨਾਲ ਤੁਹਾਨੂੰ ਇਕ ਦਿਨ ਵਿਚ ਕਿੰਨੇ ਘੰਟੇ ਨੀਂਦ ਦੀ ਜ਼ਰੂਰਤ ਹੁੰਦੀ ਹੈ। 3 ਮਹੀਨੇ ਤਕ ਦੇ ਬੱਚੇ ਲਈ ਘੱਟ ਤੋਂ ਘੱਟ 14 ਤੋਂ 17 ਘੰਟੇ ਦੀ ਨੀਂਦ ਜ਼ਰੂਰੀ ਹੈ। 4 ਤੋਂ 11 ਮਹੀਨੇ ਦੇ ਬੱਚੇ ਨੂੰ 12 ਤੋਂ 15 ਘੰਟੇ ਦੀ ਨੀਂਦ ਚਾਹੀਦੀ ਹੈ। 1 ਤੋਂ 2 ਸਾਲ ਦੇ ਬੱਚੇ ਲਈ 11 ਤੋਂ 14 ਘੰਟੇ ਸੌਣਾ ਜ਼ਰੂਰੀ ਹੈ। ਜੇਕਰ ਬੱਚਾ 3 ਤੋਂ 5 ਸਾਲ ਦਾ ਹੈ ਤਾਂ ਉਸ ਲਈ 10 ਤੋਂ 13 ਘੰਟੇ ਦੀ ਨੀਂਦ ਜ਼ਰੂਰੀ ਹੈ। 6 ਤੋਂ 13 ਸਾਲ ਦੇ ਬੱਚਿਆਂ ਨੂੰ 9 ਤੋਂ 11 ਘੰਟੇ ਸੌਣਾ ਚਾਹੀਦਾ ਹੈ। 14 ਤੋਂ 17 ਸਾਲ ਦੇ ਬੱਚਿਆਂ ਨੂੰ 8 ਤੋਂ 10 ਘੰਟੇ ਦੀ ਨੀਂਦ ਚਾਹੀਦੀ ਹੈ। 18 ਤੋਂ 64 ਸਾਲ ਦੇ ਵਿਅਕਤੀ ਲਈ 7 ਤੋਂ 9 ਘੰਟੇ ਦੀ ਨੀਂਦ ਜ਼ਰੂਰੀ ਹੈ। 65 ਸਾਲ ਅਤੇ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਘੱਟ ਤੋਂ ਘੱਟ 7 ਤੋਂ 8 ਘੰਟੇ ਸੌਣਾ ਚਾਹੀਦਾ ਹੈ।

Incomplete sleepIncomplete sleep

 

ਚਲੋ ਹੁਣ ਅਸੀਂ ਤੁਹਾਨੂੰ ਦਸਦੇ ਹਾਂ ਕਿ ਭਰਪੂਰ ਨੀਂਦ ਨਾ ਲੈਣ ਤੋਂ ਤੁਹਾਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ। ਭਰਪੂਰ ਨੀਂਦ ਨਾ ਲੈਣ ਤੋਂ ਡਾਇਬਿਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ। ਨੀਂਦ ਪੂਰੀ ਨਾ ਹੋਣ ਕਰ ਕੇ ਭਾਰ ਵੀ ਵਧਦਾ ਹੈ। ਇਸ ਦਾ ਅਸਰ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ’ਤੇ ਵੀ ਪੈਂਦਾ ਹੈ ਜਿਸ ਕਾਰਨ ਤੁਸੀਂ ਵਾਰ-ਵਾਰ ਸਰਦੀ-ਖੰਘ, ਜ਼ੁਕਾਮ, ਬੁਖ਼ਾਰ ਦੀ ਲਪੇਟ ਵਿਚ ਆ ਜਾਂਦੇ ਹੋ। ਅਜਿਹੇ ਵਿਚ ਬਿਹਤਰ ਹੋਵੇਗਾ ਕਿ ਤੁਸੀਂ ਭਰਪੂਰ ਨੀਂਦ ਲਵੋ। ਨੀਂਦ ਪੂਰੀ ਨਾ ਹੋਣ ਕਾਰਨ ਮਾਨਸਿਕ ਸਮੱਸਿਆਵਾਂ, ਕਮਜ਼ੋਰ ਯਾਦਦਾਸ਼ਤ, ਸੁਸਤੀ ਅਤੇ ਥਕਾਵਟ ਵਰਗੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।

Incomplete sleepIncomplete sleep

ਪੂਰੀ ਨੀਂਦ ਨਾ ਲੈਣ ਕਰ ਕੇ ਹਾਰਮੋਨ ਦਾ ਸੰਤੁਲਨ ਵੀ ਵਿਗੜ ਸਕਦਾ ਹੈ। ਜਾਂਚ  ਮੁਤਾਬਕ, ਘੱਟ ਨੀਂਦ ਲੈਣ ਨਾਲ ਬਰੈਸਟ ਕੈਂਸਰ ਹੋਣ ਦਾ ਖ਼ਤਰਾ ਕਾਫ਼ੀ ਹੱਦ ਤਕ ਵੱਧ ਜਾਂਦਾ ਹੈ। ਨੀਂਦ ਪੂਰੀ ਨਾ ਹੋਣ ਦੀ ਵਜ੍ਹਾ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਸਾਫ਼ ਨਹੀਂ ਹੋ ਪਾਉਂਦੇ ਜਿਸ ਕਾਰਨ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਦਿਲ ਦੇ ਦੌਰੇ ਦੇ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement