Reduce Belly Fat Tips: ਪੇਟ ਦੀ ਵਧਦੀ ਚਰਬੀ ਤੋਂ ਇੰਝ ਪਾਓ ਛੁਟਕਾਰਾ
Published : Oct 25, 2023, 8:25 pm IST
Updated : Oct 25, 2023, 8:25 pm IST
SHARE ARTICLE
Reduce Belly Fat Tips
Reduce Belly Fat Tips

ਜੇਕਰ ਤੁਸੀਂ ਚਾਹੋ ਤਾਂ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਅਤੇ ਕੁੱਝ ਕਸਰਤ ਕਰਕੇ ਪੇਟ ਦੀ ਵਧਦੀ ਚਰਬੀ ਨੂੰ ਦੂਰ ਕਰ ਸਕਦੇ ਹੋ।

Reduce Belly Fat Tips: ਅਜੋਕੇ ਸਮੇਂ ਵੱਡੀ ਗਿਣਤੀ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਕਈ ਦੇਸ਼ਾਂ ਅੰਦਰ ਤਾਂ ਮੋਟਾਪਾ ਇਕ ਮਹਾਂਮਾਰੀ ਦੀ ਤਰ੍ਹਾਂ ਫ਼ੈਲਦਾ ਜਾ ਰਿਹਾ ਹੈ। ਮੋਟਾਪੇ ਦਾ ਅਸਰ ਜਿਥੇ ਵਿਅਕਤੀ ਦੀ ਸ਼ਖ਼ਸੀਅਤ 'ਤੇ ਪੈਂਦਾ ਹੈ ਉਥੇ ਇਸ ਨਾਲ ਅਨੇਕਾਂ ਬਿਮਾਰੀਆਂ ਦੇ ਲੱਗਣ ਦਾ ਖ਼ਤਰਾ ਵੀ ਵਧਦਾ ਹੈ। ਮੋਟੇ ਵਿਅਕਤੀ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਵੀ ਵਧੇਰੇ ਰਹਿੰਦਾ ਹੈ। ਹਾਲਾਂਕਿ ਮੋਟਾਪੇ ਤੋਂ ਨਿਜਾਤ ਪਾਉਣਾ ਜੇਕਰ ਸੌਖਾ ਨਹੀਂ ਤਾਂ ਨਾਮੁਮਕਿਨ ਵੀ ਨਹੀਂ ਹੈ। ਅਸੀਂ ਅਪਣੀ ਜੀਵਨ ਜਾਂਚ 'ਚ ਕੁੱਝ ਤਬਦੀਲੀਆਂ ਕਰ ਕੇ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ।

ਵਧਦੀ ਉਮਰ ਦੇ ਨਾਲ ਔਰਤਾਂ ਦੇ ਸਰੀਰ ਵਿਚ ਕਈ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਖਾਸ ਤੌਰ 'ਤੇ ਔਰਤਾਂ ਦੇ ਪੇਟ 'ਤੇ ਚਰਬੀ ਸੱਭ ਤੋਂ ਜਲਦੀ ਨਜ਼ਰ ਆਉਣ ਲੱਗਦੀ ਹੈ। ਇਹ ਹਾਰਮੋਨਲ ਤਬਦੀਲੀਆਂ, ਐਸਟ੍ਰੋਜਨ ਵਿਚ ਗਿਰਾਵਟ ਅਤੇ ਸਰੀਰਕ ਤੌਰ 'ਤੇ ਘੱਟ ਸਰਗਰਮ ਹੋਣ ਕਾਰਨ ਹੋ ਸਕਦਾ ਹੈ। ਪੇਟ 'ਤੇ ਜਮ੍ਹਾ ਚਰਬੀ ਨੂੰ ਸੱਭ ਤੋਂ ਮੁਸ਼ਕਲ ਅਤੇ ਬੁਰਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਚਾਹੋ ਤਾਂ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਅਤੇ ਕੁੱਝ ਕਸਰਤ ਕਰਕੇ ਇਸ ਨੂੰ ਦੂਰ ਕਰ ਸਕਦੇ ਹੋ।

ਸਵੇਰੇ ਉਠਦੇ ਸਾਰ ਨਾ ਪੀਉ ਚਾਹ

ਅਜੋਕੇ ਸਮੇਂ ਜ਼ਿਆਦਾਤਰ ਲੋਕਾਂ ਨੂੰ ਸਵੇਰੇ ਉਠਦੇ ਸਾਰ ਚਾਹ ਪੀਣ ਦੀ ਆਦਤ ਹੈ ਜੋ ਸਹੀ ਨਹੀਂ ਹੈ। ਸਵੇਰੇ ਉਠਦੇ ਸਾਰ ਬਾਸੀ ਮੂੰਹ ਕੋਸਾ ਪਾਣੀ ਪੀਣਾ ਚਾਹੀਦਾ ਹੈ। ਇਸ ਵਿਚ ਨਿੰਬੂ ਰੱਸ ਵੀ ਪਾਇਆ ਜਾ ਸਕਦਾ ਹੈ।

ਸਵੇਰ ਦੀ ਸੈਰ ਜ਼ਰੂਰ ਕਰੋ

ਜ਼ਿਆਦਾਤਰ ਲੋਕਾਂ ਨੂੰ ਸੈਰ 'ਤੇ ਜਾਣ ਦੀ ਆਦਤ ਨਹੀਂ। ਮੋਟਾਪੇ ਤੋਂ ਬਚਣ ਲਈ ਸਵੇਰ ਦੀ ਸੈਰ ਜ਼ਰੂਰੀ ਹੈ। ਸਵੇਰ ਵੇਲੇ ਪੈਦਲ ਤੁਰਨ ਨਾਲ ਜਿੱਥੇ ਸਿਹਤ ਠੀਕ ਰਹਿੰਦੀ ਹੈ ਉਥੇ ਮੋਟਾਪੇ ਦੀ ਸਮੱਸਿਆ ਵੀ ਘੱਟ ਹੁੰਦੀ ਹੈ। ਘੱਟੋ ਘੱਟ 45 ਮਿੰਟ ਪੈਦਲ ਚੱਲਣਾ ਜਾਂ 15 ਮਿੰਟ ਤਕ ਦੋੜ ਲਗਾਈ ਜਾ ਸਕਦੀ ਹੈ।

ਨਾਸ਼ਤਾ ਜ਼ਰੂਰ ਖਾਓ

ਦੌੜ-ਭੱਜ ਦੀ ਜ਼ਿੰਦਗੀ 'ਚ ਜ਼ਿਆਦਾਤਰ ਲੋਕਾਂ ਕੋਲ ਸਵੇਰ ਵੇਲੇ ਨਾਸ਼ਤਾ ਕਰਨ ਦੀ ਵਿਹਲ ਨਹੀਂ ਹੁੰਦੀ। ਸਵੇਰ ਵੇਲੇ ਨਾਸ਼ਤੇ ਦੀ ਆਦਤ ਪਾਉਣੀ ਚਾਹੀਦੀ ਹੈ। ਨਾਸ਼ਤੇ 'ਚ ਪ੍ਰੋਟੀਨ ਤੇ ਕਾਲੋਰੀ ਭਰਪੂਰ ਮਾਤਰਾ 'ਚ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਉਠਦੇ ਸਾਰ ਕੋਸਾ ਪਾਣੀ ਪੀਣ ਤੋਂ ਬਾਅਦ ਸੈਰ 'ਤੇ ਜਾਓਗੇ ਤਾਂ ਨਾਸ਼ਤੇ ਦੀ ਜ਼ਰੂਰਤ ਵੀ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ। ਸਵੇਰੇ ਨਾਸ਼ਤਾ ਨਾ ਕਰਨ ਵਾਲੇ ਜ਼ਿਆਦਾਤਰ ਲੋਕ ਦੁਪਹਿਰ ਵੇਲੇ ਖਾਣੇ 'ਤੇ ਜ਼ੋਰਦਾਰ ਧਾਵਾ ਬੋਲਦੇ ਹਨ। ਉਹ ਪੇਟ ਭਰ ਖਾਣਾ ਖਾਂਦੇ ਹਨ ਜੋ ਮੋਟਾਪੇ ਨੂੰ ਦਾਅਵਤ ਦੇਣ ਬਰਾਬਰ ਹੈ। ਦੁਪਹਿਰ ਵੇਲੇ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ ਤੇ ਪੇਟ ਭਰਨ ਦੀ ਆਦਤ ਛੱਡ ਦੇਣੀ ਚਾਹੀਦੀ ਹੈ।

ਸਮੇਂ ਸਿਰ ਖਾਓ ਖਾਣਾ

ਸ਼ਾਮ ਸਮੇਂ ਕੋਈ ਨਾ ਕੋਈ ਫਲ ਜ਼ਰੂਰ ਖਾਓ, ਜੇਕਰ ਕੋਈ ਖੱਟਾ ਫਲ ਖਾਇਆ ਜਾਵੇ ਤਾਂ ਸੋਨੇ 'ਤੇ ਸਵਾਗੇ ਵਾਲੀ ਗੱਲ ਹੁੰਦੀ ਹੈ। ਰਾਤ ਦਾ ਖਾਣਾ ਸਮੇਂ ਸਿਰ ਖਾ ਲੈਣਾ ਚਾਹੀਦਾ ਹੈ। ਵੈਸੇ ਤਾਂ ਦਿਨ ਡੁੱਬਣ ਤੋਂ ਪਹਿਲਾਂ ਖਾਣਾ ਖਾ ਲੈਣਾ ਚਾਹੀਦਾ ਹੈ। ਪਰ ਸ਼ਹਿਰਾਂ ਅੰਦਰ ਇਹ ਸੰਭਵ ਹੋਣਾ ਔਖਾ ਜਾਪਦੈ, ਸੋ ਅੱਠ ਵਜੇ ਤੋਂ ਪਹਿਲਾਂ ਪਹਿਲਾਂ ਰੋਟੀ ਖਾ ਲੈਣੀ ਚਾਹੀਦੀ ਹੈ। ਰਾਤ ਦੇ ਖਾਣੇ 'ਚ ਤੇਲ ਦੀ ਮਾਤਰਾ ਨਾ-ਬਰਾਬਰ ਹੋਣੀ ਚਾਹੀਦੀ ਹੈ। ਦੇਰ ਰਾਤ ਖਾਣਾ ਖਾਣਾ ਮੋਟਾਪੇ ਨੂੰ ਸੱਦਾ ਦੇਣ ਬਰਾਬਰ ਹੈ।

ਪਾਣੀ ਦੀ ਵਧੇਰੇ ਵਰਤੋਂ ਕਰਨੀ ਚੀਹੀਦੀ ਹੈ। ਸਾਫ਼ਟ ਡਰਿੰਕ ਸਰੀਰ ਲਈ ਵਧੀਆ ਨਹੀਂ ਹੁੰਦੇ। ਇਨ੍ਹਾਂ ਮੋਟਾਪੇ ਤੋਂ ਇਲਾਵਾ ਪੇਟ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਦਾ ਹੈ। ਹਮੇਸ਼ਾ ਚੰਗੇ ਵਿਚਾਰਾਂ ਨੂੰ ਗ੍ਰਹਿਣ ਕਰਦੇ ਰਹੇ, ਤਣਾਅ ਤੋਂ ਦੂਰ ਰਹੋ। ਤਣਾਅ ਵੀ ਮੋਟਾਪਾ ਵਧਾਉਣ ਲਈ ਜ਼ਿੰਮੇਵਾਰ ਹੁੰਦਾ ਹੈ। ਜ਼ਿਆਦਾ ਦੇਰ ਤਕ ਖ਼ਾਲੀ ਪੇਟ ਰਹਿਣਾ ਜਿੱਥੇ ਮੋਟਾਪਾ ਵਧਾਉਂਦਾ ਹੈ ਉਥੇ ਹੋਰ ਬਿਮਾਰੀਆਂ ਦਾ ਖ਼ਤਰਾ ਵੀ ਵਧਾਉਂਦਾ ਹੈ। ਇਸ ਲਈ ਮੋਟਾਪੇ ਤੋਂ ਬਚਣ ਲਈ ਸਮੇਂ ਸਿਰ ਸਹੀ ਭੋਜਨ ਲੈਣ ਦੀ ਆਦਤ ਪਾਉਣਾ ਜ਼ਰੂਰੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement