
ਸੌਂਫ਼ ਵੀ ਬਦਬੂਦਾਰ ਸਾਹ ਤੋਂ ਛੁਟਕਾਰਾ ਪਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ
ਮੁਹਾਲੀ : ਸਾਹ ਦੀ ਬਦਬੂ ਤੋਂ ਲੋਕਾਂ ਨੂੰ ਅਕਸਰ ਸਮਾਜਕ ਥਾਵਾਂ ’ਤੇ ਸ਼ਰਮਿੰਦਾ ਹੋਣਾ ਪੈਂਦਾ ਹੈ। ਸਾਹ ਦੀ ਬਦਬੂ ਅਕਸਰ ਮੂੰਹ ਵਿਚ ਇਕ ਬੈਕਟੀਰੀਆ ਤੋਂ ਹੁੰਦੀ ਹੈ। ਇਸ ਬੈਕਟੀਰੀਆ ਤੋਂ ਨਿਕਲਣ ਵਾਲੇ ‘ਸਲਫ਼ਰ ਕੰਪਾਉਂਡ’ ਕਾਰਨ ਸਾਹ ਦੀ ਬਦਬੂ ਪੈਦਾ ਹੁੰਦੀ ਹੈ। ਜਮੀ ਹੋਈ ਬਲਗਮ ਅਤੇ ਨੱਕ ਅਤੇ ਗਲੇ ਦੀ ਨਲੀ, ਢਿੱਡ ਅਤੇ ਅੱਤੜੀ ਦੀ ਨਲੀ, ਪਿਸ਼ਾਬ ਨਲੀ, ਖ਼ੂਨ ਵਿਚ ਜੰਮਣ ਵਾਲੇ ਹੋਰ ਪਦਾਰਥਾਂ ਨਾਲ ਵੀ ਸਾਹ ਦੀ ਬਦਬੂ ਪੈਦਾ ਹੁੰਦੀ ਹੈ। ਤੁਸੀਂ ਚਾਹੋ ਤਾਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਆਉ ਜਾਣਦੇ ਹਾਂ ਸਾਹ ਦੀ ਬਦਬੂ ਤੋਂ ਬਚਣ ਦੇ ਤਰੀਕਿਆਂ ਬਾਰੇ:
Bad Breath
ਡਾਕਟਰਾਂ ਦਾ ਮੰਨਣਾ ਹੈ ਕਿ ਮੂੰਹ ਦੀ ਸਫ਼ਾਈ ਉਸ ਸਮੇਂ ਤਕ ਪੂਰੀ ਨਹੀਂ ਮੰਨੀ ਜਾਂਦੀ ਜਦੋਂ ਤਕ ਜੀਭ ਦੀ ਸਫ਼ਾਈ ਨਾ ਹੋਈ ਹੋਵੇ। ਕਈ ਵਾਰ ਭੋਜਨ ਤੋਂ ਬਾਅਦ ਕੁੱਝ ਬਰੀਕ ਕਣ ਜੀਭ ’ਤੇ ਲੱਗੇ ਰਹਿ ਜਾਂਦੇ ਹਨ ਜਿਨ੍ਹਾਂ ਨੂੰ ਜੇਕਰ ਠੀਕ ਤਰੀਕੇ ਨਾਲ ਸਾਫ਼ ਨਾ ਕਰੀਏ ਤਾਂ ਵੀ ਸਾਹ ਤੋਂ ਬਦਬੂ ਆਉਂਦੀ ਹੈ। ਅਜਿਹੇ ਵਿਚ ਬ੍ਰਸ਼ ਕਰਦੇ ਸਮੇਂ ਰੋਜ਼ ਜੀਭ ਨੂੰ ਟੰਗ ਕਲੀਨਰ ਨਾਲ ਜ਼ਰੂਰ ਸਾਫ਼ ਕਰੋ ਜਿਸ ਨਾਲ ਸਾਹ ਦੀ ਬਦਬੂ ਅਤੇ ਮੂੰਹ ਦੀ ਬਦਬੂ ਤੋਂ ਬਚਾਅ ਹੋ ਸਕੇ। ਪਾਰਸਲੀ ਦੀਆਂ ਟਹਿਣੀਆਂ ਨੂੰ ਬਰੀਕ ਕੱਟ ਕੇ, ਦੋ ਤੋਂ ਤਿੰਨ ਲੌਂਗ ਜਾਂ ਚੌਥਾਈ ਚਮਚ ਪੀਸੇ ਹੋਏ ਲੌਂਗ ਨੂੰ ਦੋ ਕੱਪ ਪਾਣੀ ਵਿਚ ਉਬਾਲੋ। ਇਸ ਨੂੰ ਠੰਢਾ ਹੋਣ ’ਤੇ ਦਿਨ ਵਿਚ ਕਈ ਵਾਰ ਮਾਉਥਵਾਸ਼ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਪਾਣੀ ਖ਼ੂਬ ਪੀਉ ਅਤੇ ਢਿੱਡ ਨੂੰ ਸਾਫ਼ ਰਖੋ।
Bad Breath
ਸੌਂਫ਼ ਇਕ ਮਸਾਲਾ ਹੈ ਜੋ ਜ਼ਿਆਦਾਤਰ ਖਾਣਾ ਪਕਾਉਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਸੌਂਫ਼ ਵੀ ਬਦਬੂਦਾਰ ਸਾਹ ਤੋਂ ਛੁਟਕਾਰਾ ਪਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਕ ਛੋਟਾ ਚਮਚ ਸੌਂਫ਼ ਨੂੰ ਲੈ ਅਤੇ ਅਪਣੇ ਮੂੰਹ ਵਿਚ ਪਾ ਕੇ ਹੌਲੀ-ਹੌਲੀ ਚਬਾਉ। ਇਸ ਮਸਾਲੇ ਵਿਚ ਤਾਜ਼ਾ ਸਾਹ ਦੇਣ ਲਈ ਰੋਗ ਨੂੰ ਰੋਕਣ ਵਾਲੇ ਗੁਣ ਹੁੰਦੇ ਹਨ। ਤੁਸੀਂ ਇਲਾਇਚੀ ਜਾਂ ਲੌਂਗ ਵਰਗੇ ਹੋਰ ਪ੍ਰਮਾਣਕ ਮਸਾਲੇ ਦੀ ਵੀ ਵਰਤੋਂ ਕਰ ਸਕਦੇ ਹੋ।
PHOTO