
ਖ਼ਰਾਬ ਜੀਵਨਸ਼ੈਲੀ, ਤਣਾਅ ਜਾਂ ਬਿਨਾਂ ਕਿਸੇ ਕਾਰਨ ਵਾਲ ਝੜਨੇ, ਪਤਲੇ ਵਾਲ ਅਤੇ ਗੰਜੇਪਣ ਦੀ ਸਮੱਸਿਆ ਕਾਫ਼ੀ ਆਮ ਹੋ ਗਈ ਹੈ। ਹਾਲਾਂਕਿ ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਦਵਾਈਆਂ...
ਨਵੀਂ ਦਿੱਲੀ : ਖ਼ਰਾਬ ਜੀਵਨਸ਼ੈਲੀ, ਤਣਾਅ ਜਾਂ ਬਿਨਾਂ ਕਿਸੇ ਕਾਰਨ ਵਾਲ ਝੜਨੇ, ਪਤਲੇ ਵਾਲ ਅਤੇ ਗੰਜੇਪਣ ਦੀ ਸਮੱਸਿਆ ਕਾਫ਼ੀ ਆਮ ਹੋ ਗਈ ਹੈ। ਹਾਲਾਂਕਿ ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਸਪਲਿਮੈਂਟਸ ਮੌਜੂਦ ਹਨ ਪਰ ਘਰੇਲੂ ਨੁਸਖ਼ੇ ਵੀ ਕਾਰਗਾਰ ਹਨ। ਇਨਹਾਂ ਨੁਸਖ਼ਿਆਂ 'ਚੋਂ ਇਕ ਹੈ ਮੇਥੀ ਦਾਣਾ।
Fenugreek Seeds
ਇਹਨਾਂ ਹੀ ਨਹੀਂ, ਮੇਥੀ ਤੁਹਾਡੇ ਖਾਣ ਦੇ ਸੁਆਦ ਨੂੰ ਵਧਾਉਂਦੀ ਹੈ ਬਲਕਿ ਬਦਹਜ਼ਮੀ ਅਤੇ ਵਾਲਾਂ ਦਾ ਝੜਨ ਵਰਗੀ ਤਮਾਮ ਬੀਮਾਰੀਆਂ ਦੀ ਵਧੀਆ ਦਵਾਈ ਹੈ।
ਮੇਥੀ ਦੇ ਛੋਟੇ ਜਿਹੇ ਦਾਣੇ 'ਚ ਵਿਟਾਮਿਨ ਏ, ਕੇ, ਸੀ, ਆਇਰਨ, ਕੈਲਸ਼ੀਅਮ ਅਤੇ ਫੋਲਿਕ ਐਸਿਡ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
Fenugreek Seeds
ਮੇਥੀ 'ਚ ਉਹ ਗੁਣ ਹੁੰਦੇ ਹਨ ਜੋ ਵਾਲਾਂ ਦਾ ਵਧੀਆ ਵਿਕਾਸ ਅਤੇ ਖ਼ਰਾਬ ਵਾਲਾਂ ਨੂੰ ਠੀਕ ਕਰਨ ਲਈ ਜ਼ਰੂਰੀ ਹਨ। ਮੇਥੀ ਦੇ ਦਾਣੇ ਸਿਕਰੀ ਹਟਾਉਣ ਨਾਲ ਹੀ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਵੀ ਦਿੰਦੇ ਹੈ। ਮੇਥੀ ਦੀ ਤਾਸੀਰ ਗਰਮ ਮੰਨੀ ਗਈ ਹੈ ਅਤੇ ਵਾਲਾਂ 'ਚ ਗਰਮ ਸ਼੍ਰੇਣੀ ਵਾਲੀਆਂ ਚੀਜ਼ਾਂ ਨੂੰ ਲਗਾਉਣ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ। ਇਸ ਲਈ ਮੇਥੀ ਦਾਣਾ ਨੂੰ ਰਾਤ ਭਰ ਭਿਉਂ ਕੇ ਨਾ ਰੱਖੋ।
Fenugreek Seeds
ਵਾਲਾਂ 'ਚ ਇਸ ਤ੍ਰਾਂ ਕਰੋ ਮੇਥੀ ਦੀ ਵਰਤੋਂ: ਦੋ ਚਮੱਚ ਮੇਥੀ ਦਾਣੇ ਰਾਤ ਭਰ ਭਿਉਂ ਕੇ ਰੱਖੋ। ਅਗਲੇ ਦਿਨ ਭਿਉਂਤੇ ਹੋਏ ਮੇਥੀ ਦਾਣੇ ਦਾ ਪੇਸਟ ਤਿਆਰ ਕਰ ਲਵੋ। ਇਸ ਪੇਸਟ 'ਚ ਇਕ ਚਮੱਚ ਨੀਂਬੂ ਦਾ ਰਸ ਅਤੇ ਨਾਰੀਅਲ ਦੁੱਧ ਮਿਲਾਉ। ਹੁਣ ਇਸ ਪੇਸਟ ਨੂੰ ਵਾਲਾਂ ਦੀਆਂ ਜੜਾਂ 'ਤੇ ਲਗਾਉ। ਇਸ ਨੂੰ 20 ਮਿੰਟ ਤਕ ਵਾਲਾਂ 'ਚ ਲੱਗੇ ਰਹਿਣ ਦਿਉ। ਇਸ ਤੋਂ ਬਾਅਦ ਵਾਲਾਂ ਦੀ ਵਧੀਆ ਤਰੀਕੇ ਨਾਲ ਮਾਲਸ਼ ਕਰੋ ਅਤੇ ਫਿਰ ਸ਼ੈੰਪੂ ਨਾਲ ਧੋ ਲਵੋ। ਇਹ ਘਰੇਲੂ ਨੁਸਖ਼ਾ ਕਾਫ਼ੀ ਅਸਰਦਾਰ ਹੈ।