
ਲਿਪਸਟਿਕ ਕੁੜੀਆਂ ਦੀ ਸੁੰਦਰਤਾ ਵਧਾਉਣ ਦੇ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਪ੍ਰਗਟ ਕਰਦੀ ਹੈ। ਇਹ ਗੱਲ ਇਕ ਅਧਿਐਨ 'ਚ ਸਾਹਮਣੇ ਆਈ ਹੈ।
ਲਿਪਸਟਿਕ ਕੁੜੀਆਂ ਦੀ ਸੁੰਦਰਤਾ ਵਧਾਉਣ ਦੇ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਪ੍ਰਗਟ ਕਰਦੀ ਹੈ। ਇਹ ਗੱਲ ਇਕ ਅਧਿਐਨ 'ਚ ਸਾਹਮਣੇ ਆਈ ਹੈ। ਅਧਿਐਨ ਤੋਂ ਪਤਾ ਲਗਿਆ ਹੈ ਕਿ ਤੁਹਾਡੀ ਸ਼ਖ਼ਸੀਅਤ ਤੁਹਾਡੇ ਵਾਲਾਂ ਦੇ ਰੰਗ, ਸ਼ੈਲੀ, ਮੇਕਅਪ 'ਚ ਸੱਭ ਤੋਂ ਜ਼ਿਆਦਾ ਵਾਰੀ ਜ਼ਾਹਰ ਕੀਤਾ ਜਾਂਦਾ ਹੈ। ਲਿਪਸਟਿਕ ਦਾ ਰੰਗ ਜੋ ਤੁਸੀ ਅਪਣੇ ਬੁੱਲ੍ਹਾਂ 'ਤੇ ਲਾਉਂਦੇ ਹੋ, ਉਹ ਤੁਹਾਡੀ ਸ਼ਖ਼ਸੀਅਤ ਬਾਰੇ ਬਹੁਤ ਕੁੱਝ ਦਸ ਸਕਦਾ ਹੈ:
Red Lipstick
ਲਾਲ ਲਿਪਸਟਿਕ: ਅਪਣੇ ਪਸੰਦੀਦਾ ਲਿਪਸਟਿਕ ਦੇ ਰੰਗ ਵਾਂਗ ਇਹ ਰੰਗ ਲਾਉਣ ਵਾਲੀਆਂ ਔਰਤਾਂ ਜੀਵੰਤ, ਰਲ-ਮਿਲ ਕੇ ਰਹਿਣ ਵਾਲੀਆਂ ਅਤੇ ਪ੍ਰਭਾਵਸ਼ਾਲੀ ਹੁੰਦੀਆਂ ਹਨ। ਅਜਿਹੀਆਂ ਔਰਤਾਂ ਨੂੰ ਮਸਤੀ ਕਰਨਾ, ਉਤਸ਼ਾਹੀ ਹੋਣਾ ਅਤੇ ਕੰਮ 'ਤੇ ਧਿਆਨ ਕੇਂਦਰਤ ਕਰਨਾ ਪਸੰਦ ਹੁੰਦਾ ਹੈ।
ਗੁਲਾਬੀ ਲਿਪਸਟਿਕ: ਜਦੋਂ ਤੁਸੀਂ ਗੁਲਾਬੀ ਲਿਪਸਟਿਕ ਲਾਉਂਦੇ ਹੋ ਤਾਂ ਤੁਸੀਂ ਬਹੁਤ ਭਾਵੁਕ ਲਗਦੇ ਹੋ ਅਤੇ ਹਮੇਸ਼ਾ ਕਿਸੇ ਵੀ ਸਥਿਤੀ 'ਚ ਸਾਕਾਰਾਤਮਕ ਸੋਚਦੇ ਹੋ। ਦੋਸਤ ਤੁਹਾਡੇ 'ਤੇ ਬਹੁਤ ਭਰੋਸਾ ਕਰਦੇ ਹਨ।
Lipstick
ਜਾਮਣੀ ਲਿਪਸਟਿਕ: ਇਹ ਰੰਗ ਪਸੰਦ ਕਰਨ ਵਾਲੀਆਂ ਔਰਤਾਂ ਪਰੰਪਰਾਵਾਂ ਨੂੰ ਤੋੜਨ 'ਚ ਬਹੁਤ ਚੰਗੀਆਂ ਹੁੰਦੀਆਂ ਹਨ। ਕਿਸੇ ਵੀ ਰਵਾਇਤ ਦੀ ਪ੍ਰਵਾਹ ਨਹੀਂ ਕਰਦੀਆਂ। ਇਹ ਸਖ਼ਤ ਅਤੇ ਨਰਮ ਦੋਵੇਂ ਤਰ੍ਹਾਂ ਦੇ ਸੁਭਾਅ ਦੀਆਂ ਹੁੰਦੀਆਂ ਹਨ।
ਹਲਕੇ ਰੰਗ: ਇਸ ਤਰ੍ਹਾਂ ਦੀ ਲਿਪਸਟਿਕ ਨੂੰ ਪਸੰਦ ਕਰਨ ਵਾਲੇ ਲੋਕ ਯਥਾਰਥਵਾਦੀ ਹੁੰਦੇ ਹਨ। ਉਨ•ਾਂ ਨੂੰ ਵਿਚਾਰਾਂ ਦੀ ਸਰਲਤਾ ਪਸੰਦ ਹੁੰਦੀ ਹੈ। ਭਾਵਨਾਤਮਕ ਹੋਣ ਦੇ ਨਾਲ ਇਹ ਆਸਪਾਸ ਦੀ ਸਥਿਤੀ ਤੋਂ ਜਾਣੂ ਰਹਿੰਦੇ ਹਨ।
lipstick
ਭੂਰੇ ਰੰਗ ਦੀ ਲਿਪਸਟਿਕ: ਜਿਨ੍ਹਾਂ ਲੋਕਾਂ ਨੂੰ ਭੂਰੇ ਰੰਗ ਦੀ ਲਿਪਸਟਿਕ ਪਸੰਦ ਹੁੰਦੀ ਹੈ ਉਨ੍ਹਾਂ ਦਾ ਮਨ ਸੁੰਦਰ ਹੁੰਦਾ ਹੈ। ਉਹ ਹਮੇਸ਼ਾ ਦੂਜਿਆਂ ਲਈ ਜੀਵਨ ਆਸਾਨ ਬਣਾਉਣ ਬਾਰੇ ਸੋਚਦੇ ਹਨ। ਇਹ ਔਰਤਾਂ ਕੰਮ ਨੂੰ ਲੈ ਕੇ ਬਹੁਤ ਉਤਸ਼ਾਹੀ ਹੁੰਦੀਆਂ ਹਨ।
ਸੰਤਰੀ ਲਿਪਸਟਿਕ: ਜੋ ਔਰਤਾਂ ਇਸ ਤਰ੍ਹਾਂ ਦੀ ਲਿਪਸਟਿਕ ਪਸੰਦ ਕਰਦੀਆਂ ਹਨ ਉਹ ਬਹੁਤ ਮਜ਼ਾਕੀਆ ਹੁੰਦੀਆਂ ਹਨ। ਨਚਦੀਆਂ ਟਪਦੀਆਂ ਅਤੇ ਗੱਲਬਾਤ ਕਰਦੀਆਂ ਰਹਿੰਦੀਆਂ ਹਨ। ਉਹ ਜੀਵਨ ਦਾ ਭਰਪੂਰ ਆਨੰਦ ਲੈਣਾ ਚਾਹੁੰਦੀਆਂ ਹਨ।
ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ