
ਅਜੋਕੇ ਸਮੇਂ 'ਚ ਸੱਭ ਕੁੱਝ ਡਿਜੀਟਲ ਹੋ ਰਿਹਾ ਹੈ।
ਅਜੋਕੇ ਸਮੇਂ 'ਚ ਸੱਭ ਕੁੱਝ ਡਿਜੀਟਲ ਹੋ ਰਿਹਾ ਹੈ। ਛੋਟੇ - ਛੋਟੇ ਬੱਚੇ ਵੀ ਮੋਬਾਈਲ, ਕੰਪਿਊਟਰ 'ਤੇ ਦਿਨ ਭਰ ਕੁੱਝ ਨਾ ਕੁੱਝ ਕਰਦੇ ਰਹਿੰਦੇ ਹਨ। ਜ਼ਿਆਦਾਤਰ ਬੱਚੇ ਫ਼ੇਸਬੁਕ ਦਾ ਵੀ ਇਸਤੇਮਾਲ ਕਰਦੇ ਹਨ। ਫ਼ੇਸਬੁਕ 'ਤੇ ਚੰਗੇ - ਮਾੜੇ ਹਰ ਤਰ੍ਹਾਂ ਦੇ ਲੋਕ ਹਨ। ਬੱਚਿਆਂ ਨੂੰ ਬੁਰੇ ਲੋਕਾਂ ਤੋਂ ਬਚਾਉਣ ਲਈ ਮਾਤਾ - ਪਿਤਾ ਨੂੰ ਹੀ ਸਾਵਧਾਨੀ ਰਖਣੀ ਚਾਹੀਦੀ ਹੈ। ਜਾਣੋ ਜੇਕਰ ਬੱਚੇ ਫ਼ੇਸਬੁਕ 'ਤੇ ਸਰਗਰਮ ਰਹਿੰਦੇ ਹਨ ਤਾਂ ਮਾਤਾ-ਪਿਤਾ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰਖਣਾ ਚਾਹੀਦਾ ਹੈ।Facebook account1. ਮਾਤਾ-ਪਿਤਾ ਬੱਚੇ ਨੂੰ ਅਪਣੇ ਨਾਲ ਬਿਠਾ ਕੇ ਅਕਾਊਂਟ ਓਪਨ ਕਰਵਾਉਣ ਅਤੇ ਉਨ੍ਹਾਂ ਦਾ ਪਾਸਵਰਡ ਖ਼ੁਦ ਵੀ ਯਾਦ ਰਖੋ। ਪ੍ਰਾਈਵੇਸੀ ਅਤੇ ਸੇਫ਼ਟੀ ਟੂਲਸ ਦੀ ਜਾਣਕਾਰੀ ਦੇਣ।
Facebook account2. ਸੋਸ਼ਲ ਸਾਈਟਸ 'ਤੇ ਮਾਤਾ-ਪਿਤਾ ਨੂੰ ਬੱਚਿਆਂ ਦਾ ਖ਼ਾਸ ਧਿਆਨ ਰਖਣਾ ਚਾਹੀਦਾ ਹੈ ਤਾਕਿ ਉਨ੍ਹਾਂ 'ਤੇ ਨਜ਼ਰ ਰਖਣੀ ਆਸਾਨ ਹੋਵੇ।
Facebook account3. ਬੱਚਿਆਂ ਨੂੰ ਸੋਸ਼ਲ ਸਾਈਟਸ 'ਤੇ ਹੋ ਰਹੀਆਂ ਗ਼ਲਤ ਗਤੀਵਿਧੀਆਂ ਦੀ ਵੀ ਜਾਣਕਾਰੀ ਦੇਣ ਤੇ ਉਨ੍ਹਾਂ ਤੋਂ ਬਚਣ ਦੇ ਤਰੀਕੇ ਵੀ ਦਸੋ।
Facebook account4. ਅੱਜ ਦੇ ਬੱਚਿਆਂ 'ਤੇ ਨਜ਼ਰ ਰਖਣਾ ਆਸਾਨ ਨਹੀਂ ਹੈ। ਬੱਚੇ ਅਪਣੇ ਅਕਾਊਂਟ ਦੇ ਪਾਸਵਰਡ ਬਦਲਦੇ ਰਹਿੰਦੇ ਹਨ। ਅਜਿਹੇ 'ਚ ਮਾਤਾ-ਪਿਤਾ ਨੂੰ ਹੋਰ ਜ਼ਿਆਦਾ ਚੁਕੰਨਾ ਹੋਣ ਦੀ ਜ਼ਰੂਰਤ ਹੈ।
Facebook account5. ਧਿਆਨ ਰਖੋ ਬੱਚਿਆਂ ਨੂੰ ਇੰਜ ਨਹੀਂ ਲਗਣਾ ਚਾਹੀਦਾ ਕਿ ਤੁਸੀਂ ਉਨ੍ਹਾਂ ਦੀ ਜਾਸੂਸੀ ਕਰ ਰਹੋ ਹੋ। ਜੇਕਰ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਵੇਗਾ ਤਾਂ ਉਹ ਤੁਹਾਨੂੰ ਕਦੇ ਵੀ ਸਾਰੀਆਂ ਗੱਲਾਂ ਨਹੀਂ ਦਸਣਗੇ।
Facebook account6. ਫ਼ੇਸਬੁਕ ਦੇ ਉਪਯੋਗ ਨੂੰ ਲੈ ਕੇ ਬੱਚਿਆਂ ਨੂੰ ਸਮਝਾਉ ਕਿ ਕਦੋਂ ਅਤੇ ਕਿੰਨਾ ਸਮਾਂ ਇਸ ਦਾ ਉਪਯੋਗ ਕਰਨਾ ਹੈ, ਕਿਵੇਂ ਲੋਕਾਂ ਨੂੰ ਫ੍ਰੈਂਡ ਲਿਸਟ 'ਚ ਸ਼ਾਮਲ ਕਰਨਾ ਹੈ ਅਤੇ ਕਿਨ੍ਹਾਂ ਨੂੰ ਨਹੀਂ।