
ਸਾਡੇ ਦੇਸ਼ 'ਚ 50 ਫ਼ੀ ਸਦੀ ਕੰਮਕਾਜੀ ਔਰਤਾਂ ਨੂੰ ਸਿਰਫ਼ 30 ਸਾਲ ਦੀ ਉਮਰ 'ਚ ਅਪਣੇ ਬੱਚਿਆਂ ਦੀ ਦੇਖਭਾਲ ਕਰਨ ਲਈ ਨੌਕਰੀ ਛੱਡਣੀ ਪੈਂਦੀ ਹੈ। ਇਹ ਗਿਣਤੀ ਇਕ ਰਿਪੋਰਟ...
ਨਵੀਂ ਦਿੱਲੀ : ਸਾਡੇ ਦੇਸ਼ 'ਚ 50 ਫ਼ੀ ਸਦੀ ਕੰਮਕਾਜੀ ਔਰਤਾਂ ਨੂੰ ਸਿਰਫ਼ 30 ਸਾਲ ਦੀ ਉਮਰ 'ਚ ਅਪਣੇ ਬੱਚਿਆਂ ਦੀ ਦੇਖਭਾਲ ਕਰਨ ਲਈ ਨੌਕਰੀ ਛੱਡਣੀ ਪੈਂਦੀ ਹੈ। ਇਹ ਗਿਣਤੀ ਇਕ ਰਿਪੋਰਟ ਦੌਰਾਨ ਸਾਹਮਣੇ ਆਈ ਹੈ। ਇਕ ਯੂਨਿਵਰਸਿਟੀ ਇਕ ਰਿਪੋਰਟ ਜਾਰੀ ਕੀਤੀ, ਜਿਸ 'ਚ ਦਸਿਆ ਗਿਆ ਹੈ ਕਿ ਮਾਂ ਬਣਨ ਤੋਂ ਬਾਅਦ ਸਿਰਫ਼ 27 ਫ਼ੀ ਸਦੀ ਔਰਤਾਂ ਹੀ ਅਪਣੇ ਕਰੀਅਰ ਨੂੰ ਅੱਗੇ ਵਧਾ ਪਾਉਂਦੀਆਂ ਹਨ ਅਤੇ ਵਰਕਫ਼ੋਰਸ ਦਾ ਹਿੱਸਾ ਬਣੀਆਂ ਰਹਿੰਦੀਆਂ ਹਨ। ਭਾਵ ਕਿ ਮਾਂ ਬਣਦੇ ਹੀ 73 ਫ਼ੀ ਸਦੀ ਔਰਤਾਂ ਨੌਕਰੀ ਕਰਨਾ ਛੱਡ ਦਿੰਦੀਆਂ ਹਨ।
Pregnant women
ਇਹ ਰਿਪੋਰਟ ਕੰਮਕਾਜੀ ਔਰਤਾਂ ਦੀਆਂ ਚੁਣੌਤੀਆਂ 'ਤੇ ਕਰਵਾਏ ਗਏ ਇਕ ਅਧਿਐਨ ਦੇ ਅਧਾਰ 'ਤੇ ਤਿਆਰ ਕੀਤੀ ਗਈ ਹੈ। ਰਿਪੋਰਟ 'ਚ ਦਸਿਆ ਗਿਆ ਹੈ ਕਿ ਭਾਰਤ 'ਚ ਸਿਰਫ਼ 16 ਫ਼ੀ ਸਦੀ ਔਰਤਾਂ ਹੀ ਅਪਣੇ ਕਰੀਅਰ 'ਚ ਸੀਨੀਅਰ ਲੀਡਰਸ਼ਿਪ ਦੀ ਭੂਮਿਕਾ ਹਾਸਲ ਕਰ ਪਾਉਂਦੀਆਂ ਹਨ। ਰਿਪੋਰਟ ਮੁਤਾਬਕ ਦਫ਼ਤਰ 'ਚ ਔਰਤ ਪੁਰਸ਼ 'ਚ ਭੇਦਭਾਵ ਦੀ ਗੱਲ ਵੀ ਸਾਹਮਣੇ ਆਈ ਹੈ।
Women having child
ਰਿਪੋਰਟ 'ਚ ਕਾਰਪੋਰੇਟ, ਮੀਡੀਆ ਅਤੇ ਵਿਕਾਸ ਖੇਤਰ 'ਚ ਕੰਮ ਕਰਨ ਵਾਲੀ ਸ਼ਹਿਰੀ ਖੇਤਰ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਖੋਜ ਨੂੰ ਜਰਨਲ ਆਫ਼ ਨਿਊਟ੍ਰਿਸ਼ਨ 'ਚ ਪਬਲਿਸ਼ ਕੀਤਾ ਗਿਆ ਹੈ। ਇਸ ਅਧਿਐਨ 'ਚ ਪੰਜ ਤੋਂ 12 ਸਾਲ ਦੀ ਉਮਰ ਦੇ 3,200 ਬੱਚਿਆਂ ਦਾ ਪ੍ਰੀਖਣ ਕੀਤਾ ਸੀ।