
ਸਕੂਲ ਬੰਦ ਹੋ ਗਏ ਹਨ ਅਤੇ ਬੱਚਿਆਂ ਦੀ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇਹ ਛੁੱਟੀਆਂ ਸਿਰਫ਼ ਨਾਮ ਦੀ ਹੀ ਹੁੰਦੀਆਂ ਹਨ ਕਿਉਂਕਿ ਸਕੂਲ ਤੋਂ ਬੱਚਿਆਂ...
ਸਕੂਲ ਬੰਦ ਹੋ ਗਏ ਹਨ ਅਤੇ ਬੱਚਿਆਂ ਦੀ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇਹ ਛੁੱਟੀਆਂ ਸਿਰਫ਼ ਨਾਮ ਦੀ ਹੀ ਹੁੰਦੀਆਂ ਹਨ ਕਿਉਂਕਿ ਸਕੂਲ ਤੋਂ ਬੱਚਿਆਂ ਨੂੰ ਬਹੁਤ ਸਾਰਾ ਛੁੱਟੀਆਂ ਲਈ ਹੋਮਵਰਕ ਮਿਲਦਾ ਹੈ। ਬੱਚੇ ਤਾਂ ਇਹਨਾਂ ਦਿਨੀਂ ਕਾਫ਼ੀ ਖੁਸ਼ ਹਨ ਪਰ ਅਸਲੀ ਸ਼ਾਮਤ ਮਾਂ-ਪਿਉ ਦੀ ਹੈ, ਜੋ ਬੱਚਿਆਂ ਦੇ ਹੋਮਵਰਕ ਨੂੰ ਲੈ ਕੇ ਟੈਂਸ਼ਨ 'ਚ ਹਨ।
holidays homework
ਟੈਂਸ਼ਨ ਇਸ ਗੱਲ ਦੀ ਵੀ ਹੈ ਕਿ ਹੋਮਵਰਕ ਕਾਰਨ ਕਿਤੇ ਘੁੱਮਣ ਦੀ ਯੋਜਨਾ ਕੈਂਸਲ ਨਾ ਕਰਨੀ ਪੈ ਜਾਵੇ। ਬੱਚੇ ਦਾ ਹੋਮਵਰਕ ਸ਼ੈਡਿਊਲ ਬਣਾ ਕੇ ਕਰਵਾਉ। ਮਸਲਨ ਪਹਿਲਾਂ ਪੂਰੇ ਹੋਮਵਰਕ ਨੂੰ ਦੇਖ ਲਵੋ ਕਿ ਕੀ - ਕੀ ਹੈ। ਉਸ ਤੋਂ ਬਾਅਦ ਉਸ ਨੂੰ ਵੰਡ ਲਵੋ। ਸ਼ੈਡਿਊਲ ਅਜਿਹਾ ਬਣਾਉ ਕਿ ਹੋਮਵਰਕ ਵੀ ਹੋ ਜਾਵੇ ਅਤੇ ਮਸਤੀ, ਖੇਡ - ਕੁੱਦ ਵੀ ਚੱਲਦਾ ਰਹੇ। ਉਦਾਹਰਣ ਦੇ ਤੌਰ 'ਤੇ ਸਵੇਰੇ 6 ਤੋਂ 7 ਬੱਚੇ ਨੂੰ ਖੇਡਣ ਦਿਉ। ਉਸ ਤੋਂ ਬਾਅਦ ਨਾਸ਼ਤਾ ਅਤੇ ਫਿਰ ਤੁਸੀਂ ਬੱਚੇ ਦਾ ਹੋਮਵਰਕ ਕਰਵਾ ਸਕਦੇ ਹੋ।
Playing
ਪਹਿਲਾਂ ਇਕ ਸਬਜੈਕਟ ਦਾ ਹੋਮਵਰਕ ਖ਼ਤਮ ਕਰਾਉ ਅਤੇ ਫਿਰ ਦੂਜਾ ਸ਼ੁਰੂ ਕਰੋ। ਇਸ ਨਾਲ ਤੁਹਾਨੂੰ ਧਿਆਨ ਵੀ ਰਹੇਗਾ ਕਿ ਕਿੰਨਾ ਹੋਮਵਰਕ ਰਹਿ ਗਿਆ ਅਤੇ ਕਿੰਨਾ ਬੱਚ ਗਿਆ ਹੈ। ਹੋਮਵਰਕ ਲਈ ਬੱਚੇ 'ਤੇ ਦਬਾਅ ਨਾ ਪਾਉ ਅਤੇ ਵਿਚ ਵਿਚ ਗੈਪ ਲੈ ਕੇ ਹੋਮਵਰਕ ਕਰਾਉ। ਕੰਮ ਦੌਰਾਨ ਬੱਚੇ ਨਾਲ ਖੇਡੋ ਤਾਕਿ ਉਹ ਹੋਮਵਰਕ ਤੋਂ ਬੋਰ ਨਾ ਹੋਵੇ ਅਤੇ ਉਹ ਕਿਰਿਆਸ਼ੀਲ ਬਣਿਆ ਰਹੇ। ਪੜਾਈ ਦੇ ਨਾਲ ਖੇਡਣ ਲਈ ਪੂਰਾ ਸਮਾਂ ਦੇਣਾ ਬਹੁਤ ਜ਼ਰੂਰੀ ਹੈ। ਕਈ ਮਾਪੇ ਬੱਚਿਆਂ ਨੂੰ ਹੋਮਵਰਕ ਖ਼ਤਮ ਕਰਨ ਦਾ ਦਬਾਅ ਬਣਾ ਕੇ ਘੰਟਿਆਂ ਤਕ ਬਿਠਾਏ ਰਖਦੇ ਹਨ।
playing time
ਅਜਿਹਾ ਬਿਲਕੁਲ ਨਾ ਕਰੋ, ਸਗੋਂ ਜਦੋਂ ਬੱਚਾ ਹੋਮਵਰਕ ਕਰੇ ਤਾਂ ਖ਼ੁਦ ਵੀ ਉਸ ਨਾਲ ਬੈਠੋ ਅਤੇ ਮਦਦ ਕਰੋ। ਜੇਕਰ ਉਹ ਖ਼ੁਦ ਹੋਮਵਰਕ ਕਰ ਰਿਹਾ ਹੈ ਤਾਂ ਵੀ ਉਸ ਦੇ ਨਾਲ ਬੈਠੋ ਤਾਕਿ ਉਸ ਨੂੰ ਇਕੱਲਾ ਮਹਿਸੂਸ ਨਹੀਂ ਹੋਵੇ ਅਤੇ ਉਹ ਬੋਰ ਨਾ ਹੋਵੇ। ਬੱਚਿਆਂ ਨਾਲ ਅਜਿਹਾ ਰੂਟੀਨ ਬਣਾਉ ਕਿ ਸੱਭ ਇੱਕਠੇ ਬੈਠ ਕੇ ਗੱਲ ਕਰ ਸਕਣ। ਉਸ ਦੀ ਪਸੰਦ ਦੇ ਵਿਸ਼ਿਆਂ ਬਾਰੇ ਜਾਣੋ। ਇਹ ਉਨ੍ਹਾਂ ਦੀ ਅੱਗੇ ਦੀ ਪੜਾਈ ਲਈ ਫ਼ਾਇਦੇਮੰਦ ਹੋਵੇਗਾ। ਬੱਚਿਆਂ ਨਾਲ ਸਮਾਂ ਗੁਜ਼ਾਰਨ ਨਾਲ ਤੁਹਾਡੇ ਸਬੰਧ ਵੀ ਚੰਗੇ ਹੋਣਗੇ। ਯਾਦ ਰਹੇ ਬੱਚਿਆਂ ਨੂੰ ਟਾਈਮ ਟੇਬਲ 'ਚ ਨਾ ਬੰਨੋ।