
ਸਵੇਰੇ ਘੱਟ ਤੋਂ ਘੱਟ 20 ਮਿੰਟਾਂ ਤਕ ਸੈਰ ਜ਼ਰੂਰ ਕਰੋ। ਇਸ ਨਾਲ ਆਲਸ ਭੱਜ ਜਾਂਦੀ ਹੈ
.ਆਲਸ ਨੂੰ ਖ਼ਤਮ ਕਰਨ ਲਈ ਸੜਕ 'ਤੇ ਟਰੈਫ਼ਿਕ ਦੌਰਾਨ ਜਾਂ ਦਫ਼ਤਰ ਅਤੇ ਘਰ 'ਚ ਕੰਮ ਦੌਰਾਨ ਸੰਗੀਤ ਸੁਣਿਆ ਜਾ ਸਕਦਾ ਹੈ। ਮਨੋਵਿਗਿਆਨੀਆਂ ਅਨੁਸਾਰ ਪਸੰਦੀਦਾ ਗਾਣੇ ਸੁਣਨਾ, ਗਾਣੇ ਗਾਉਣਾ ਜਾਂ ਸੰਗੀਤ ਵਜਾਉਣ ਨਾਲ ਆਲਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਥਕਾਨ ਦੂਰ ਰਹਿ ਸਕਦੀ ਹੈ।
.ਚੂਇੰਗ ਗਮ ਆਲਸ ਜਾਂ ਥਕਾਨ ਨੂੰ ਦੂਰ ਕਰ ਸਕਦੀ ਹੈ। ਇਸ ਨਾਲ ਤੁਹਾਡੀ ਥਕਾਨ ਦੂਰ ਹੋਵੇਗੀ ਅਤੇ ਦਿਮਾਗ਼ ਵੀ ਸਿਹਤਮੰਦ ਰਹੇਗਾ। ਇਸ ਤੋਂ ਇਲਾਵਾ ਚੂਇੰਗ ਗਮ ਖਾਣ ਨਾਲ ਦਿਲ ਦੀ ਧੜਕਣ ਵੀ ਵੱਧ ਜਾਂਦੀ ਹੈ ਅਤੇ ਸਰੀਰ 'ਚ ਊਰਜਾ ਦਾ ਸੰਚਾਰ ਹੁੰਦਾ ਹੈ।
.ਸਵੇਰੇ ਘੱਟ ਤੋਂ ਘੱਟ 20 ਮਿੰਟਾਂ ਤਕ ਸੈਰ ਜ਼ਰੂਰ ਕਰੋ। ਇਸ ਨਾਲ ਆਲਸ ਭੱਜ ਜਾਂਦੀ ਹੈ।
.ਜੋ ਲੋਕ ਸਾਰਾ ਦਿਨ ਘਰ ਅੰਦਰ ਹੀ ਰਹਿੰਦੇ ਹਨ ਉਹ ਥਕੇ ਹੋਏ ਰਹਿੰਦੇ ਹਨ। ਜੋ ਲੋਕ ਸੂਰਜ ਦੀ ਰੌਸ਼ਨੀ 'ਚ ਬਹੁਤ ਘੱਟ ਸਮਾਂ ਬਿਤਾਉਂਦੇ ਹਨ, ਉਹ ਆਲਸ ਤੋਂ ਜ਼ਿਆਦਾ ਪੀੜਤ ਹੁੰਦੇ ਹਨ। ਧੁੱਪ, ਖੁੱਲ੍ਹੀ ਹਵਾ ਲਈ ਬਹੁਤ ਜ਼ਰੂਰੀ ਹੈ। ਇਸ ਲਈ ਘੱਟ ਤੋਂ ਘੱਟ 10 ਜਾਂ 15 ਮਿੰਟਾਂ ਲਈ ਧੁੱਪ, ਖੁੱਲ੍ਹੀ ਹਵਾ 'ਚ ਸਮਾਂ ਜ਼ਰੂਰ ਬਿਤਾਉ।
.ਹਰੀਆਂ ਸਬਜ਼ੀਆਂ ਅਤੇ ਫੱਲ ਆਲਸ ਨੂੰ ਮਿਟਾਉਣ 'ਚ ਮਦਦ ਕਰਦੇ ਹਨ। ਸਾਗ ਅਤੇ ਫਲਾਂ ਦਾ ਪ੍ਰਯੋਗ ਆਲਸ ਅਤੇ ਥਕਾਨ ਨੂੰ ਦੂਰ ਕਰਨ ਲਈ ਕੀਤਾ ਜਾ ਸਕਦਾ ਹੈ।