ਭਾਰਤ ਦੇ 34 ਫ਼ੀ ਸਦੀ ਲੋਕ ਸਰੀਰਕ ਪੱਖੋਂ ਬੇਹੱਦ ਆਲਸੀ : ਡਬਲਿਯੂਐਚਓ
Published : Sep 6, 2018, 5:50 pm IST
Updated : Sep 6, 2018, 5:51 pm IST
SHARE ARTICLE
Indians not active enough: WHO
Indians not active enough: WHO

ਯੁਗਾਂਡਾ ਦੁਨੀਆਂ ਦਾ ਸੱਭ ਤੋਂ ਊਰਜਾਵਾਨ ਅਤੇ ਕੁਵੈਤ ਸੱਭ ਤੋਂ ਸੁੱਸਤ ਦੇਸ਼ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਯੂਐਚਓ) ਦੇ 168 ਦੇਸ਼ਾਂ ਦੇ ਸਰਵੇਖਣ ਵਿਚ ਇਹ ਸਿੱਟਾ ਸਾਹਮਣੇ...

ਜਿਨੇਵਾ : ਯੁਗਾਂਡਾ ਦੁਨੀਆਂ ਦਾ ਸੱਭ ਤੋਂ ਊਰਜਾਵਾਨ ਅਤੇ ਕੁਵੈਤ ਸੱਭ ਤੋਂ ਸੁੱਸਤ ਦੇਸ਼ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਯੂਐਚਓ) ਦੇ 168 ਦੇਸ਼ਾਂ ਦੇ ਸਰਵੇਖਣ ਵਿਚ ਇਹ ਸਿੱਟਾ ਸਾਹਮਣੇ ਆਇਆ ਹੈ। ਇਸ ਰੈਕਿੰਗ ਵਿਚ ਭਾਰਤ ਦਾ 117ਵਾਂ ਸਥਾਨ ਹੈ। ਬ੍ਰੀਟੇਨ 123 ਅਤੇ ਅਮਰੀਕਾ 143ਵੇਂ ਨੰਬਰ 'ਤੇ ਹਨ। ਦੇਸ਼ਾਂ ਦੀ ਰੈਕਿੰਗ ਲਈ ਸਮਰੱਥ ਕਸਰਤ ਨੂੰ ਪੈਮਾਨਾ ਮੰਨਿਆ ਗਿਆ ਸੀ। ਡਬਲਿਯੂਐਚਓ ਦੇ ਮੁਤਾਬਕ, ਹਫ਼ਤੇ ਵਿਚ ਘੱਟ ਤੋਂ ਘੱਟ 75 ਮਿੰਟ ਦਾ ਸਖ਼ਤ ਕਸਰਤ ਜਾਂ ਫਿਰ 150 ਮਿੰਟ ਦੀ ਹੌਲੀ ਸਰੀਰਕ ਗਤੀਵਿਧੀਆਂ ਕਰਨਾ ਸਮਰੱਥ ਕਸਰਤ ਹੈ।

Indians not active enough: WHOIndians not active enough: WHO

ਇਸ ਵਿਚ ਯੁਗਾਂਡਾ ਦੇ ਲੋਕ ਸੱਭ ਤੋਂ ਅੱਗੇ ਰਹੇ। ਸਰਵੇਖਣ ਵਿਚ ਦੱਸਿਆ ਗਿਆ ਕਿ ਯੁਗਾਂਡਾ ਵਿਚ ਸਿਰਫ 5.5 ਫ਼ੀ ਸਦੀ ਲੋਕ ਅਜਿਹੇ ਹਨ, ਜੋ ਸਮਰੱਥ ਰੂਪ ਤੋਂ ਸਰਗਰਮ ਨਹੀਂ ਹਨ। ਡਬਲਿਯੂਐਚਓ ਦੀ ਰਿਪੋਰਟ ਦੇ ਮੁਤਾਬਕ, ਦੁਨੀਆਂ ਦੇ ਹਰ ਚਾਰ ਵਿਚੋਂ ਇਕ ਯਾਨੀ ਲਗਭੱਗ 140 ਕਰੋਡ਼ ਬੱਚੇ ਸਮਰੱਥ ਕਸਰਤ ਨਹੀਂ ਕਰਦੇ। ਕੁਵੈਤ, ਸਊਦੀ ਅਰਬ ਅਤੇ ਇਰਾਕ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਇਸ ਮਾਮਲੇ ਵਿਚ ਪਿੱਛੇ ਹੈ। ਇਸ ਤੋਂ ਸੂਗਰ, ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ।

World Health OrganizationWorld Health Organization

ਜ਼ਿਆਦਾਤਰ ਦੇਸ਼ਾਂ ਵਿਚ ਔਰਤਾਂ ਮਰਦਾਂ ਦੇ ਮੁਕਾਬਲੇ ਘੱਟ ਸਰਗਰਮ ਹਨ। ਗਰੀਬ ਦੇਸ਼ਾਂ ਦੇ ਲੋਕ ਕਈ ਅਮੀਰ ਦੇਸ਼ਾਂ ਦੀ ਤੁਲਨਾ ਵਿਚ ਦੋਗੁਨੇ ਤੋਂ ਵੀ ਜ਼ਿਆਦਾ ਸਰਗਰਮ ਹਨ। ਰਿਪੋਰਟ ਵਿੱਚ ਕਿਹਾ ਗਿਆ ਕਿ ਬੈਠੇ - ਬੈਠੇ ਕੰਮ ਕਰਨ ਵਾਲੇ ਪੇਸ਼ੇ ਅਤੇ ਵਾਹਨਾਂ 'ਤੇ ਨਿਰਭਰਤਾ ਇਸ ਦੀ ਵਜ੍ਹਾ ਹੈ। ਸਾਲ 2001 ਤੋਂ 2016 'ਚ ਗਲੋਬਲ ਕਸਰਤ ਪੱਧਰ ਵਿਚ ਖਾਸ ਸੁਧਾਰ ਨਹੀਂ ਹੋਇਆ। ਵਿਸ਼ਵ ਸਿਹਤ ਸੰਗਠਨ 2025 ਦੇ ਟੀਚੇ ਵਿਚ ਪਛੜ ਗਿਆ। ਡਬਲਿਯੂਐਚਓ ਅਗਲੇ 7 ਸਾਲ ਵਿਚ ਸਰੀਰਕ ਅਯੋਗਤਾ ਦਾ ਪੱਧਰ 10 ਫ਼ੀ ਸਦੀ ਘੱਟ ਕਰਨਾ ਚਾਹੁੰਦਾ ਹੈ।

Indians not active enough: WHOIndians not active enough: WHO

ਇਸ ਦੇ ਮੁਤਾਬਕ ਜ਼ਿਆਦਾਤਰ ਦੇਸ਼ਾਂ ਵਿਚ ਤੁਰਤ ਕਦਮ ਚੁੱਕਣ ਦੀ ਜ਼ਰੂਰਤ ਹੈ। ਰਿਪੋਰਟ ਦੇ ਮੁਤਾਬਕ, ਦੇਸ਼ ਦੇ 34 ਫ਼ੀ ਸਦੀ ਲੋਕ ਇਨਸਫਿਸ਼ਿਐਂਟ ਫਿਜ਼ਿਕਲੀ ਐਕਟਿਵ (ਸਰੀਰਕ ਰੂਪ ਤੋਂ ਬੇਹੱਦ ਘੱਟ ਸਰਗਰਮ) ਹਨ। ਇਸ ਤੋਂ ਪਹਿਲਾਂ 2001 ਵਿਚ ਅਜਿਹਾ ਅਧਿਐਨ ਕੀਤਾ ਗਿਆ ਸੀ। ਤੱਦ ਭਾਰਤ ਦੇ 32 ਫ਼ੀ ਸਦੀ ਲੋਕ ਇਨਸਫਿਸ਼ਿਐਂਟ ਫਿਜ਼ਿਕਲੀ ਐਕਟਿਵ ਸਨ। ਫਿਰ ਡਬਲਿਯੂਐਚਓ ਨੇ ਅਗਲੇ ਅਧਿਐਨ ਲਈ 15 ਸਾਲ ਡੇਟਾ ਇਕੱਠਾ ਕੀਤਾ।  2016 ਵਿਚ ਹਿਸਾਬ ਕੀਤਾ ਗਿਆ ਤਾਂ ਭਾਰਤ ਦੇ ਆਲਸੀ ਲੋਕਾਂ ਦੀ ਗਿਣਤੀ ਘਟਣ ਦੀ ਬਜਾਏ ਉਲਟਾ 2 ਫ਼ੀ ਸਦੀ ਵੱਧ ਗਈ।  

ਡਬਲਿਯੂਐਚਓ ਨੇ ਦੁਨੀਆਂ ਭਰ ਦੇ ਲੋਕਾਂ ਦੀ ਸਰੀਰਕ ਸਰਗਰਮੀ ਜਾਣਨ ਲਈ 168 ਦੇਸ਼ਾਂ ਦੇ ਲਗਭੱਗ 19 ਲੱਖ ਲੋਕਾਂ ਉਤੇ ਅਧਿਐਨ ਕੀਤਾ। ਇਹਨਾਂ ਵਿਚ ਭਾਰਤ ਦੇ ਲਗਭੱਗ 77 ਹਜ਼ਾਰ ਲੋਕ ਸ਼ਾਮਿਲ ਸਨ। ਅਧਿਐਨ ਵਿਚ ਭਾਰਤ ਨੂੰ 168 ਦੇਸ਼ਾਂ ਵਿਚ 52ਵਾਂ ਸਥਾਨ ਮਿਲਿਆ। ਡਬਲਿਯੂਐਚਓ ਦੇ ਇਸ ਅਧਿਐਨ ਨੂੰ ਲੈਨਸੇਟ ਨੇ ਜਾਰੀ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement